Latest Update

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ


October 13, 2017 | By ਪ੍ਰਤੀਕ ਸਿੰਘ


<!– | By ਪ੍ਰਤੀਕ ਸਿੰਘ –>

<!– ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ –>

<!–

Related

    • ਕੈਨੇਡਾ: ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ
    • ਜਗਮੀਤ ਸਿੰਘ ਬਣੇ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਆਗੂ
    • ਗੁਜਰਾਤ ਕਤਲੇਆਮ ‘ਤੇ ਕਿਤਾਬ “ਗੁਜਰਾਤ ਫਾਈਲਾਂ” ਲਿਖਣ ਵਾਲੀ ਰਾਣਾ ਆਯੂਬ ਦਾ ਕੈਨੇਡਾ ਵਿਖੇ ਸਨਮਾਨ
    • ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਮੌਨਟ੍ਰੀਅਲ ਦੀ ਸਿੱਖ ਸੰਗਤ ਨੂੰ 19-20 ਅਗਸਤ ਨੂੰ ਸੰਬੋਧਨ ਕਰਨਗੇ
    • ਭਾਰਤ ਕੈਨੇਡਾ ਦੀ ਸਿਆਸਤ ‘ਚ ਦਖਲਅੰਦਾਜ਼ੀ ਕਰ ਰਿਹੈ: ਕੈਨੇਡੀਅਨ ਆਗੂ ਜਗਮੀਤ ਸਿੰਘ

–>

ਟਰਾਂਟੋ (ਪ੍ਰਤੀਕ ਸਿੰਘ): ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

ਸ. ਪਾਹਵਾ ਨੇ ਦੱਸਿਆ ਕਿ ਇਸ ਦਸਤਾਵੇਜ਼ੀ ਲਈ ਖੋਜ ਦਾ ਕੰਮ ਜਾਰੀ ਹੈ ਅਤੇ ਅਗਲੇ ਸਾਲ ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਮੁਤਾਬਕ ਇਸ ਫਿਲਮ ਲਈ 60ਕੁ ਹਜ਼ਾਰ ਡਾਲਰ ਦਾ ਬਜਟ ਅਨੁਮਾਨ ਹੈ, ਜਿਸ ਲਈ ਧਾਰਮਿਕ ਅਤੇ ਨਿੱਜੀ ਸੰਸਥਾਵਾਂ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਫੰਡ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਲਾਹੌਰ, ਸ੍ਰੀਨਗਰ ਤੇ ਲੰਡਨ ਦੇ ਅਜਾਇਬਘਰਾਂ ਤੋਂ ਇਲਾਵਾ ਮਲੇਸ਼ੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ਼ੀਸ਼ ਮਹਿਲ ਪਟਿਆਲਾ ਵਿੱਚ ਵੀ ਅਨੇਕਾਂ ਇਤਿਹਾਸਕ ਸਿੱਕੇ ਪਏ ਹਨ ਪਰ ਉਹ ਕੁਝ ਵਿਸ਼ੇਸ਼ ਸਿੱਕਿਆਂ ਨੂੰ ਅਹਿਮੀਅਤ ਦੇਣਾ ਚਾਹੁੰਦੇ ਹਨ, ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਸਿੱਕਾ, ਜਿਸ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ।

ਸਬੰਧਤ ਖ਼ਬਰ:

ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ਨੂੰ ਦਰਸਾਉਂਦੀ ਹੈ ਨਵੀਂ ਫਿਲਮ “ਭਗਤ ਸਿੰਘ” …

ਪੇਸ਼ੇ ਤੋਂ ਮਕੈਨੀਕਲ ਇੰਜਨੀਅਰ ਸ. ਪਾਹਵਾ ਅੱਜ ਕੱਲ੍ਹ ਸੇਵਾਮੁਕਤ ਹਨ ਅਤੇ ਕਵਿਤਾ/ਕਹਾਣੀ ਵੀ ਲਿਖਦੇ ਹਨ। ਉਹ ਕੌਮਾਂਤਰੀ ਐਵਾਰਡ ਜੇਤੂ ਲਘੂ ਫਿਲਮ ਸਤਿੰਦਰ ਕੱਸੋਆਣਾ ਨਿਰਦੇਸ਼ਤ ‘ਬੌਂਜੁਅਰ ਜੀ’ (2015) ਅਤੇ ਸਤਿਦੀਪ ਸਿੰਘ ਨਿਰਦੇਸ਼ਤ ‘ਇਬਾਦਤ’ ਬਣਾ ਚੁੱਕੇ ਹਨ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)











Tweet

Related Topics: Documentaries, Prateek Singh, Short Movies, Sikhs in Canada, Surjit Singh Pahwa

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Source link

Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com