Latest Update

Canada Vich Punjabi | ਸਰਦਾਰ ਮਹਿੰਦਰਪਾਲ ਸਿੰਘ ਬਣਿਆ ਪਾਕਿਸਤਾਨੀ ਕ੍ਰਿਕਟ ਟੀਮ ਦਾ ਪਹਿਲਾ ਸਿੱਖ ਖਿਡਾਰੀ-ਰਚਿਆ ਇਤਿਹਾਸ | Must Share

Canada Vich Punjabi |  ਸਰਦਾਰ ਮਹਿੰਦਰਪਾਲ ਸਿੰਘ ਬਣਿਆ ਪਾਕਿਸਤਾਨੀ ਕ੍ਰਿਕਟ ਟੀਮ ਦਾ ਪਹਿਲਾ ਸਿੱਖ ਖਿਡਾਰੀ-ਰਚਿਆ ਇਤਿਹਾਸ  | Must Share


ਪਾਕਿਸਾਤਨ ਦੇਸ਼ ਦੀ ਕੌਮੀ ਕ੍ਰਿਕਟ ਟੀਮ ‘ਚ ਚੁਣੇ ਜਾਣ ਬਾਅਦ ਪਾਕਿਸਤਾਨੀ ਸਿੱਖ ਕ੍ਰਿਕਟਰ ਮਹਿੰਦਰਪਾਲ ਸਿੰਘ ਆਪਣੀ ਜ਼ਿੰਦਗੀ ਦਾ ਪਹਿਲਾ ਕੌਮਾਂਤਰੀ ਮੈਚ ਖੇਡਣ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰਪਾਲ ਸਿੰਘ ਸ੍ਰੀ ਨਨਕਾਣਾ ਸਾਹਿਬ ਨੇ ਅੱਜ ਦੇਰ ਰਾਤ ਦੱਸਿਆ ਕਿ ਉਨ੍ਹਾਂ ਦੀ ਚੋਣ ਨੈਸ਼ਨਲ ਕ੍ਰਿਕਟ ਅਕੈਡਮੀ ਪਾਕਿਸਤਾਨ ਦੀ ਕੌਮਾਂਤਰੀ ਟੀਮ ਵਿਚ ਹੋਣ ਬਾਅਦ ਉਹ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ-20 ਕ੍ਰਿਕਟ ਮੈਚ ਖੇਡ ਕੇ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਮੈਚ ਗਦਾਫ਼ੀ ਕ੍ਰਿਕਟ ਸਟੇਡੀਅਮ ਲਾਹੌਰ ਵਿਖੇ ਮਲੇਸ਼ੀਆ ਦੀ ਕੌਮੀ ਕ੍ਰਿਕਟ ਟੀਮ ਨਾਲ ਹੋਵੇਗਾ,ਜਿਸ ਲਈ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ਕਰਨੀ ਹੋਵੇਗੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਅੰਡਰ 19 ਸਾਲ ਟੀਮ ਵਿਚ ਤੇਜ਼ ਗੇਂਦਬਾਜ਼ ਵਜੋਂ ਪਹਿਲੇ ਸਥਾਨ ਦੀ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ|

ਜਦੋਂ ਕੋਈ ਪੰਜਾਬੀ ਜਾਂ ਸਿੱਖ ਵਿਦੇਸ਼ਾਂ ‘ਚ ਜਾ ਕੇ ਕੁਝ ਵੱਖਰਾ ਕਰਦਾ ਹੈ ਤਾਂ ਹਰ ਇਕ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਕੁਝ ਅਜਿਹਾ ਹੀ ਮਾਣ ਮਹਿਸੂਸ ਕਰਵਾਇਆ ਹੈ, ਨਨਕਾਣਾ ਸਾਹਿਬ ਦੇ ਰਹਿਣ ਵਾਲੇ ਮਹਿੰਦਰਪਾਲ ਸਿੰਘ ਨੇ, ਜਿਸ ਨੂੰ ਪਾਕਿਸਤਾਨ ‘ਚ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਪ੍ਰਵੇਸ਼ ਮਿਲਿਆ ਹੈ।

ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਨਨਕਾਣਾ ਸਾਹਿਬ ਦੇ ਜੰਮਪਲ ਮਹਿੰਦਰਪਾਲ ਸਿੰਘ ਨੂੰ ਦੇਸ਼ ਦੇ 30 ਉੱਭਰਦੇ ਕ੍ਰਿਕਟਰਾਂ ਦੀ ਸੂਚੀ ‘ਚ ਸ਼ਾਮਲ ਹੈ। ਇੰਨੇ ਸਾਲਾਂ ਤੋਂ ਪਾਕਿਸਤਾਨੀ ਟੀਮ ‘ਚ ਈਸਾਈ ਅਤੇ ਹਿੰਦੂਆਂ ਨੂੰ ਥਾਂ ਮਿਲੀ ਹੈ ਪਰ ਪਹਿਲੀ ਵਾਰ ਇਕ ਸਿੱਖ ਪਾਕਿਸਤਾਨ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਥਾਂ ਬਣਾਉਣ ‘ਚ ਸਫਲ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਦੇ ਹੋਏ ਮਹਿੰਦਰਪਾਲ ਨੇ ਆਪਣੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕੋਚ ਅਤੇ ਪਾਕਿਸਤਾਨੀ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੇਅਰਮੈਨ ਸ਼ਹਰਯਾਰ ਖਾਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਦੇ ਹੁਨਰ ਨੂੰ ਪਛਾਣਿਆ ਅਤੇ ਪਛਾਣ ਦਿੱਤੀ।

ਦੱਸਣ ਯੋਗ ਹੈ ਕਿ ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ‘ਚ ਸਿਰਫ 7 ਗੈਰ-ਮੁਸਲਿਮ ਕ੍ਰਿਕਟਰ ਦੇਸ਼ ‘ਚ ਨੁਮਾਇੰਦਗੀ ਕਰਦੇ ਆ ਰਹੇ ਹਨ ਪਰ ਮਹਿੰਦਰਪਾਲ ਸਿੰਘ ਪਾਕਿਸਤਾਨੀ ਟੀਮ ਦਾ ਪਹਿਲਾ ਅਜਿਹਾ ਖਿਡਾਰੀ ਬਣਿਆ ਹੈ, ਜਿਸ ਨੇ ਗੈਰ-ਮੁਸਲਿਮ ਦੀ ਲਿਸਟ ‘ਚ ਥਾਂ ਬਣਾਈ ਹੈ। ਦੱਸਣ ਯੋਗ ਹੈ ਕਿ ਮਹਿੰਦਰਪਾਲ ਸਿੰਘ ਲੰਬੇ ਸਮੇਂ ਤੋਂ ਨਨਕਾਣਾ ਸਾਹਿਬ ਦੀ ਸਿੱਖ ਕ੍ਰਿਕਟ ਟੀਮ ਖਾਲਸਾ ਇਲੈਵਨ ‘ਚ ਖੇਡ ਰਿਹਾ ਹੈ ਅਤੇ ਟੀਮ ਦਾ ਕਪਤਾਨ ਵੀ ਹੈ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com