Latest Update

Canada Vich Punjabi | ਸ਼ੌਭਾ ਯਾਤਰਾ ਵਿੱਚ ਸ਼ਿਵਜੀ ਬਣੇ ਬੰਦੇ ਦੀ ਗੱਲ ਵਿੱਚ ਪਾੲੇ ਸੱਪ ਦੇ ਡੱਸਣ ਨਾਲ ਮੌਤ !! | Must Share

Canada Vich Punjabi |  ਸ਼ੌਭਾ ਯਾਤਰਾ ਵਿੱਚ ਸ਼ਿਵਜੀ ਬਣੇ ਬੰਦੇ ਦੀ ਗੱਲ ਵਿੱਚ ਪਾੲੇ ਸੱਪ ਦੇ ਡੱਸਣ ਨਾਲ ਮੌਤ !!  | Must Share


ਕਪੂਰਥਲਾ-ਸ਼ੇਖੂਪੁਰ ਵਿਖੇ ਸਜਾਈ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਦੌਰਾਨ ਸ਼ਿਵਜੀ ਦੇ ਰੂਪ ਵਿਚ ਪਾਤਰ ਬਣੇ ਇਕ ਵਿਅਕਤੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ |ਪ੍ਰਾਪਤ ਵੇਰਵੇ ਅਨੁਸਾਰ ਮਿ੍ਤਕ ਦੇਸ ਰਾਜ ਤਲਵੰਡੀ ਮਹਿਮਾ ਦਾ ਵਸਨੀਕ ਸੀ ਤੇ ਉਹ ਸ਼ੋਭਾ ਯਾਤਰਾ ਦੌਰਾਨ ਸ਼ਿਵਜੀ ਦੇ ਰੂਪ ਵਿਚ ਕਲਾਕਾਰੀ ਕਰਦਾ ਸੀ ਤੇ ਅੱਜ ਉਸ ਦੇ ਗਲੇ ਵਿਚ ਪਾਏ ਗਏ ਸੱਪ ਨੇ ਉਸ ਦੇ ਹੱਥ ਤੇ ਡੰਗ ਮਾਰ ਦਿੱਤਾ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰ ਨੇ ਉਸ ਨੂੰ ਮੁੱਢਲੇ ਇਲਾਜ ਉਪਰੰਤ ਜਲੰਧਰ ਰੈਫ਼ਰ ਕਰ ਦਿੱਤਾ ਤੇ ਰਸਤੇ ਵਿਚ ਉਸ ਦੀ ਮੌਤ ਹੋ ਗਈ |
ਇਸ ਮੌਕੇ ਕਾਂਗਰਸੀ ਕੌਾਸਲਰ ਨਰਿੰਦਰ ਸਿੰਘ ਮਨਸੂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਸਟਾਫ਼ ਤੇ ਢਿੱਲੀ ਕਾਰਵਾਈ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਮਿ੍ਤਕ ਦੇਸ ਰਾਜ ਨੂੰ ਮੁੱਢਲੀ ਡਾਕਟਰੀ ਸਹਾਇਤਾ ਸਮੇਂ ਸਿਰ ਨਹੀਂ ਮਿਲੀ ਤੇ ਕਰੀਬ ਅੱਧਾ ਘੰਟਾ ਮਰੀਜ਼ ਨੂੰ ਖੱਜਲ ਖ਼ੁਆਰ ਹੋਣਾ ਪਿਆ | ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਪਰਚੀ ਦੀ ਵਾਰ-ਵਾਰ ਮੰਗ ਕੀਤੀ ਗਈ ਤੇ ਇਲਾਜ ਵੱਲ ਧਿਆਨ ਨਹੀਂ ਦਿੱਤਾ ਗਿਆ |


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com