Latest Update

Canada Vich Punjabi | ਜਿਸ ਕੁੜੀ ਨੂੰ ਆਮਿਰ ਬਾਪ ਦੀ ਵਿਗੜੀ ਔਲਾਦ ਨੇ ‘ਪੁਰਜਾ’ ਕਿਹਾ ਸੀ ਉਹ…!! | Must Share

Canada Vich Punjabi |  ਜਿਸ ਕੁੜੀ ਨੂੰ ਆਮਿਰ ਬਾਪ ਦੀ ਵਿਗੜੀ ਔਲਾਦ ਨੇ ‘ਪੁਰਜਾ’ ਕਿਹਾ ਸੀ ਉਹ…!!  | Must Share


ਕਿਵੇਂ ਆ ਪੁਰਜਿਆ !! ਸੁਣ ਕੇ ਰਮਨੀਤ ਬੁਰੀ ਤਰਾਂ ਕੰਬ ਗਈ , ਬੱਸ ਸਟਾਪ ਤੇ ਸਕੂਲ ਬੱਸ ਦਾ ਇੰਤਜ਼ਾਰ ਕਰਦੀ ਨੇ , ਉਸਨੇ ਸਕੂਲ ਬੈਗ ਮੋਢਿਆਂ ਤੇ ਟੰਗਿਆ ਸੀ । ਉਸ ਵੇਖਿਆ ਨਾਲ਼ ਦੇ ਗਰਾਂ ਦਾ ਇਕ ਅਮੀਰ੍ਜਾਦਾ ਮੋਟਰ-ਸੈਕਲ ਤੇ ਸੀ । ਉਹਦਾ ਬਾਪ ਕੋਈ ਉਚਾ ਧਨਾਡ ਬੰਦਾ ਸੀ । ਨਾਲ਼ ਉਸਦੇ ਦੋ ਲਫੈਂਡ ਜਿਹੇ ਹੋਰ ਸਨ । 3 ਮੋਟਰਸੈਕਲ ਤੇ ਲੱਦ ਹੋਏ , ਉਸ ਵੱਲ ਦੰਦੀਆਂ ਕੱਢ ਕੇ ਵੇਖ ਕੇ ਮਸ਼ਕਰੀ ਕਰ ਰਹੇ ਸਨ ।

ਰਮਨੀਤ ਬੋਲ ਕੁਝ ਨਾ ਸਕੀ,ਬਸ ਘਬਰਾਹਟ ਚ ਆਪਣੇ ਇਕ ਪੈਰ ਦਾ ਅੰਗੂਠਾ ਜ਼ਮੀਨ ਤੇ ਘੁਮਾਉਣ ਜਿਹਾ ਲੱਗੀ ਰਹੀ ।
“ਮਖਿਆ ਬੋਲੇ ਨੀ,ਐਨਾ ਗੁਸਾ,?”
ਤਦੇ ਦੂਜਾ ਬੋਲਿਆ “ਛਡ ਮੋਹਣਿਆ,ਇਹ ਵੀ ਮੰਨੂਗੀ ,ਫੇਰ ਸਹੀ “ਹੋਰ ਵੀ ਬਕੜਵਾਹ ਉਹ ਕਰਦੇ ਰਹੇ ।
ਫ਼ਿਰ ਉਹ ਰੇਸਾਂ ਦਿਂਦੇ ਫਰਾਰ ਹੋ ਗਏ ।ਅੱਜ ਰਮਨੀਤ ਦਾ ਕਾਲ਼ਜਾ ਹਿਲ ਗਿਆ । ਬਿਨਾ ਮਾਂ ਦੀ ਇਕ ਗਰੀਬ ਕਿਸਾਨ ਬਾਪ ਆਸਰੇ ਪਲ਼ਦੀ ਬੱਚੀ ਨੇ ਇਸ ਮੁਲਖ ਦੇ ਧਾਰਮਿਕ ਅਖਵਾਉਂਦੇ ਸਮਾਜ ਚ , ਅੱਜ ਔਰਤ ਹੋਣ ਦੀ ਸ਼ਾਯਦ ਪਹਿਲੀ ਨਿਕੀ ਜਿਹੀ ਕਿਸ਼ਤ ਤਾਰੀ ਸੀ । ਉਹ ਬਾਪੂ ਦਾ ਇਕੋ -ਇਕ ਅੱਖ ਦਾ ਤਾਰਾ ਧੀ ਸੀ । ਜਿਸ ਲਈ ਉਹ ਉਸ ਦਾ ਜਹਾਨ ਸੀ । ਮਾਂ ਦੇ ਗੁਜ਼ਰਨ ਮਗਰੋਂ ਇਕੱਲੀ ਨੂਂ ਬਾਪ ਨੇ ਜਿਸ ਪਿਆਰ ਨਾਲ਼ ਪਾਲ਼ਿਆ ਸੀ । ਉਹ ਪੁਤਰਾਂ ਤੋਂ ਵੀ ਵੱਧ ਕੇ ਸੀ । ਅੱਜ ਤੋਂ ਪਹਿਲਾਂ ਉਸ ਨੂਂ ਤਜਰਬਾ ਹੀ ਨਹੀਂ ਸੀ ਕਿ ਇਹ ਸਮਾਜ ਐਨਾ ਕਰੜਾ ਦੇ ਗੰਦਾ ਬੋਲ ਵੀ ਬੋਲਦਾ ਏ ।
ਰਮਣੀਤ ਨੇ ਬਹੁਤ ਸੋਚਿਆ ਕਿ ਕਾਸ਼ ਉਹ ਆਪਣੇ ਬਾਪ ਦਾ ਪੁਤ ਹੁਂਦੀ ।ਉਸ ਨੇ ਬਾਪੂ ਨੂਂ ਕੁਝ ਨਾ ਦੱਸਿਆ ਪਰ ਮਨ ਚ ਇਹਨਾ ਗੱਲਾਂ ਦੀ ਇਕ ਗੰਢ ਬਣ ਗਈ  । ਜਿਹੜੀ ਜਬੈ ਬਾਣ ਲਾਗਯੋ , ਤਬੈ ਰੋਸ ਜਾਗਯੋ ਦੇ ਰੂਪ ਚ ਬਦਲ ਗਈ ।ਉਹ ਕੁੜੀ ਜਿਓਂ ਕਿਤਾਬਾਂ ਨਾਲ਼ ਯਾਰੀ ਲਾਈ ਕਿ ਸਿਰ ਹੀ ਨੀ ਚੁਕਿਆ । ਮੁੜ ਉਸਦੇ ਟਾਕਰੇ ਕਦੇ ਵੀ ਮੋਹਣੇ ਨਾਲ਼ ਨੀ ਹੋਏ ਪਰ ਉਹ ਉਸਦੀਆਂ ਖਰ ਮਸਤੀਆਂ ਬਾਰੇ ਇਧਰੋਂ ਉਧਰੋਂ ਸੁਣ ਜ਼ਰੂਰ ਲੈਂਦੀ ਕਦੇ ਕਦੇ । ਇਕ ਦਿਨ ਉਹ ਵੀ ਆ ਗਿਆ ਜਿਸ ਦਿਨ ਯੂ -ਪੀ -ਐਸ -ਸੀ ਦਾ ਸਿਲੈਕਸ਼ਨ ਲੈਟਰ ਉਸਦੇ ਘਰੇ ਆ ਗਿਆ । ਉਹ ਆਈ -ਪੀ -ਐਸ ਚੁਣੀ ਗਈ ।ਉਸ ਦਿਨ ਉਸਦੇ ਪੈਰ ਜ਼ਮੀਨ ਤੇ ਨਹੀਂ ਲਗਦੇ ਸਨ । ਉਹ ਪਿਤਾ ਦੀਆਂ ਬਾਹਾਂ ਫੜ ਕੇ ਖੁਸ਼ੀ ਵਿੱਚ ਗੋਲ ਗੋਲ ਚੱਕਰ ਲਾਈ ਜਾ ਰਹੀ , ਹੱਸ ਹੱਸ ਕੇ ਜਿਵੇ ਕੋਈ ਕਮਲੀ ਹੋਵੇ । ਇਕ ਮਿਹਨਤੀ ਸਿਦਕੀ ਬਾਪ ਨੂਂ ਧੀ ਨੇ ਆਪਣੇ ਪਾਲਣ ਦਾ ਕਰਜ਼ ਚੁਕਾਇਆ ਸੀ ।ਕਈ ਸਾਲ ਬਾਅਦ ਰ੍ਮ੍ਨੀਤ ਦੀ ਡਿਊਟੀ ਐਸ -ਐਸ -ਪੀ ਵਜੋਂ ਨੇੜੇ ਦੇ ਸ਼ਹਿਰ ਹੋ ਗਈ । ਉਸ ਸਾਹਮਣੇ ਇਕ ਸਹੁਰਿਆਂ ਵਲੋਂ ਸਾੜੀ ਲੜਕੀ ਦਾ ਕੇਸ ਆ ਗਿਆ । ਸਬੰਧਿਤ ਠਾਣੇਦਾਰ ਨੂਂ ਹੁਕਮ ਦੇ ਕੇ ਉਹ ਆਪ ਲੜਕੀ ਦੇ ਬਿਆਨ ਲੈਣ ਹਸਪਤਾਲ ਪੁਜ ਗਈ । ਮੁਲਜ਼ਮ ਉਹੀ ਸਾਲਾ ਪੁਰਾਣਾ ਮੋਹਣਾ ਨਿਕਲਿਆ । ਉਹ ਠਾਣੇ ਪੁਜੀ ਤਾਂ ਮੋਹਣਾ ਦੇ ਉਹਦਾ ਪਰਿਵਾਰ ਦੇ ਬੰਦੇ ਪੁਲਸ ਨੇ ਲੈਨ ਚ ਖੜਾਏ ਸਨ । ਉਸਨੂ ਵੇਖ ਠਾਣੇਦਾਰ ਅਦਬ ਨਾਲ਼ ਕੁਰਸੀ ਛਡ ਕੇ ਖੜਾ ਹੋ ਗਿਆ । ਮੋਹਣੇ ਦੇ ਪਿਓ ਦੇ ਚਿਹਰੇ ਤੇ ਲਾਹਣਤ ਵਗ ਰਹੀ ਸੀ ।

“ਕਿਓਂ ਬਈ,ਹੁਣ ਤਾਂ ਕਾਫੀ ਸਾਲ ਹੋ ਗਏ । ਹੁਣ ਦੱਸਾਂ ਤੈਨੂਂੰ ਆਪਣਾ ਹਾਲ ?”

ਮੋਹਣੇ ਨੂਂ ਦੇਰ ਲੱਗੀ ਪਰ ਉਸ ਪਛਾਣ ਲਿਆ ਕਿ ਉਹ ਕੌਣ ਹੈ । ਸ਼ਰਮ ਤੇ ਜ਼ਹਾਲਤ ਨਾਲ ਉਸਦਾ ਸਿਰ ਨੀਵਾਂ ਸੀ ।

ਰ੍ਮ੍ਨੀਤ ਉਸਦੇ ਪਿਓ ਵੱਲ ਵੇਖਦੀ ਬੋਲੀ -“ਸਰਦਾਰ ਜੀ , ਕੋਠਿਆਂ ਤੇ ਜੰਮਿਆ ਘਾਹ ਵੀ ਆਪਣੇ ਉਚਾ ਜੰਮਣ ਤੇ ਬਹੁਤ ਤਾਂਘੜਦਾ ਹੋਣਾ , ਪਰ ਉਹਨੂ ਪਤਾ ਨੀ ਹੁਂਦਾ , ਕਿ ਹਲੇ ਰੋਹੀ ਵੀ ਆਣੀ , ਸੜਨਾ ਵੀ ਪੈਣਾ , ਬਚਿਆਂ ਨੂਂ ਰੋਟੀ ਖੁਆਣ ਨਾਲੋਂ ਕਮਾਉਣਾ ਸਿਖਾਓਂਦੇ ਤਾਂ ਅੱਜ ਇਹ ਦਿਨ ਨਾ ਆਉਦਾ,”।

ਮੋਹਣਾ ਜ਼ਮੀਨ ਤੇ ਪੈਰ ਦਾ ਅੰਗੂਠਾ ਘੁਮਾ ਰਿਹਾ ਸੀ ਗੋਲ਼ ਚੱਕਰ ਜਿਹੇ ਚ ,ਜਿਵੇਂ ਇਤਿਹਾਸ ਖ਼ੁਦ ਨੂਂ ਯਾਦ ਕਰ ਰਿਹਾ ਹੋਵੇ ।

ਜੇ ਇਹ ਸਟੋਰੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰੋ


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com