Latest Update

Canada Vich Punjabi | ਜਦੋਂ ਡਾਕਟਰ ਮਨਮੋਹਨ ਸਿੰਘ ਨੇ ਸਭ ਦੇ ਸਾਹਮਣੇ ਲਾਈ ਨਰਿੰਦਰ ਮੋਦੀ ਦੀ ‘ਕਲਾਸ’ | Must Share

Canada Vich Punjabi |  ਜਦੋਂ ਡਾਕਟਰ ਮਨਮੋਹਨ ਸਿੰਘ ਨੇ ਸਭ ਦੇ ਸਾਹਮਣੇ ਲਾਈ ਨਰਿੰਦਰ ਮੋਦੀ ਦੀ ‘ਕਲਾਸ’  | Must Share


ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਖਰ ਮੌਜੂਦਾ ਬੀਜੇਪੀ ਸਰਕਾਰ ਦੇ ਆਰਥਿਕ ਸੁਧਾਰਾਂ ਬਾਰੇ ਬੋਲ ਹੀ ਪਏ। ਬੁੱਧਵਾਰ ਨੂੰ ਬੰਗਲੁਰੂ ‘ਚ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਆਰਥਿਕ ਸੁਧਾਰਾਂ ਦੇ ਜਿਹੜੇ ਪ੍ਰੋਸੈਸ ਨਾਲ ਉਹ ਜੁੜੇ ਸੀ, ਉਹ ਹੁਣ ਅਧੂਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਮਾਜਿਕ ਤੇ ਆਰਥਿਕ ਨੀਤੀ ਦੇ ਨਵੇਂ ਡਿਜ਼ਾਇਨ ਲਈ ਨਵੀਂ ਸੋਚ ਦੀ ਲੋੜ ਹੈ।ਡਾ. ਮਨਮੋਹਨ ਸਿੰਘ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਬੀਜੇਪੀ ਦੇ ਅੰਦਰੋਂ ਹੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਆਵਾਜ਼ ਉੱਠ ਰਹੀ ਹੈ। ਨੋਟਬੰਦੀ ਤੇ ਜੀਐਸਟੀ ਨੂੰ ਬੀਜੇਪੀ ਦੇ ਸੀਨੀਅਰ ਲੀਡਰ ਹੀ ਗਲਤ ਦੱਸ ਰਹੇ ਹਨ। ਅਜਿਹੇ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕ ਸੁਧਾਰਾਂ ਦੇ ਜਿਹੜੇ ਪ੍ਰੋਸੈਸ ਨਾਲ ਉਹ ਜੁੜੇ ਸੀ, ਉਹ ਸਮਾਜਿਕ ਤੇ ਆਰਥਿਕ ਤੌਰ ‘ਤੇ ਥੱਲੜੇ ਲੈਵਲ ਦੇ ਲੋਕਾਂ ਨੂੰ ਮੌਕੇ ਦੇਣ ‘ਤੇ ਅਧਾਰਤ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਸੈਸ ਫਿਲਹਾਲ ਅਧੂਰਾ ਹੈ ਤੇ ਸਾਨੂੰ ਨਵੀਂ ਸੋਚ ਦੀ ਲੋੜ ਹੈ।ਡਾ. ਮਨਮੋਹਨ ਸਿੰਘ ਨੂੰ ਭਾਰਤ ‘ਚ ਆਰਥਿਕ ਲਿਬਰਲਾਈਜ਼ੇਸ਼ਨ ਪ੍ਰੋਸੈਸ ਸ਼ੁਰੂ ਕਰਨ ਵਾਲੇ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਦੀ ਸ਼ੁਰੂਆਤ 1991 ‘ਚ ਹੋਈ ਸੀ। ਉਨ੍ਹਾਂ ਕਿਹਾ ਕਿ ਸਕੀਮਾਂ ਉੱਚੀਆਂ ਆਰਥਿਕ ਵਿਕਾਸ ਦਰ ਤੇ ਆਰਥਿਕ ਗੈਰਬਰਾਬਰੀ ‘ਤੇ ਕੰਟਰੋਲ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ਸਤੰਬਰ 1932 ਨੂੰ ਹੋਇਆ। ਉਨ੍ਹਾਂ ਆਪਣੀ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਦਾ ਵਿਦਿਅਕ ਭਵਿੱਖ ਉਨ੍ਹਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ, ਜਿੱਥੇ ਉਨ੍ਹਾਂ 1957 ਵਿੱਚ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾਕਟਰ ਸਿੰਘ ਨੇ ਅਰਥ-ਸ਼ਾਸਤਰ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਡਾਕਟਰ ਆਵ੍ ਫਿਲਾਸਫੀ ਕੀਤੀ। ਉਨ੍ਹਾਂ ਦੀ ਕਿਤਾਬ ‘‘ਇੰਡੀਆ ਐਕਸਪੋਰਟ ਟ੍ਰੈਂਡਸ ਐਂਡ ਪ੍ਰਾਸਪੈਕਟਸ ਫਾਰ ਸੈਲਫ਼ ਸਸਟੇਨਡ ਗਰੋਥ’’ (ਕਲੀਅਰਡਨ ਪ੍ਰੈੱਸ, ਆਕਸਫੋਰਡ, 1964) ਭਾਰਤ ਦੀ ਅੰਦਰੂਨੀ ਟਰੇਡ ਪਾਲਿਸੀ ਦੀ ਇੱਕ ਮੁੱਢਲੀ ਅਲੋਚਨਾਤਮਕ ਕਿਤਾਬ ਸੀ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com