Latest Update

Canada Vich Punjabi | ਸਰਦਾਰ ਨਰਿੰਦਰ ਸਿੰਘ ਕਪਾਨੀ ਬਾਰੇ ਜਾਣ ਕੇ ਤਹਾਨੂੰ ਸਿੱਖ ਹੋਣ ਤੇ ਮਾਣ ਹੋਵੇਗਾ | Must Share

Canada Vich Punjabi |  ਸਰਦਾਰ ਨਰਿੰਦਰ ਸਿੰਘ ਕਪਾਨੀ ਬਾਰੇ ਜਾਣ ਕੇ ਤਹਾਨੂੰ ਸਿੱਖ ਹੋਣ ਤੇ ਮਾਣ ਹੋਵੇਗਾ  | Must Share


ਪੰਜਾਬ ਦੇ ਸ਼ਹਿਰ ਮੋਗੇ ਦਾ ਜੰਮਪਲ ਇੱਕ ਸਰਦਾਰ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਤਕੜਾ ਦਾਅਵੇਦਾਰ ਸੀ। ਉਸ ਦਾ ਨਾਂ ਕਈ ਵਾਰ ਤੁਰਿਆ।ਡਾਕਟਰੇਟ ਉਪਰੰਤ ਕਪਾਨੀ ਨੇ ਇਟਲੀ ਵਿੱਚ ਫਲੋਰੈਂਸ ਵਿਖੇ ਹੋਈ ਫਾਈਬਰ ਆਪਟਿਕਸ ਕਾਨਫਰੰਸ ਵਿੱਚ ਪੇਪਰ ਪੜ੍ਹਿਆ ਤਾਂ ਅਮਰੀਕਾ ਦੀ ਰੋਚੈਸਟਰ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਉਸ ਨੂੰ ਭਾਰਤ ਪਰਤਣ ਦੀ ਥਾਂ ਅਮਰੀਕਾ ਦੀ ਰੋਚੈਸਟਰ ਯੂਨੀਵਰਸਿਟੀ ਵਿੱਚ ਪੜ੍ਹਾਉਣ ਨੂੰ ਮਨਾ ਲਿਆ। ਉਹ ਪਤਨੀ ਸਮੇਤ ਅਮਰੀਕਾ ਜਾ ਪੁੱਜਾ।ਹੁਣ ਰਤਾ ਕੁ ਗੱਲ ਉਦਯੋਗਿਕ ਉਦਮ ਕਰਤਾ ਵਜੋਂ ਕਪਾਨੀ ਦੀ ਹਿੰਮਤ ਤੇ ਪ੍ਰਾਪਤੀਆਂ ਦੀ, 1960 ਵਿੱਚ ਉਸ ਨੇ ਆਪਟਿਕਸ ਟੈਕਨਾਲੋਜੀ ਇੰਕਾਰਪੋਰੇਟਿਡ ਤੇ 1973 ਵਿੱਚ ਕੈਪਟਰਾਨ ਇਨਕਾਰਪੋਰੇਟਿਡ ਸਥਾਪਤ ਕੀਤੀ। 1999 ਵਿੱਚ ਫਾਰਚੂਨ ਮੈਗਜ਼ੀਨ ਨੇ ਸੱਤ ਮਹਾਨਾਇਕ ਉਦਯੋਗਪਤੀਆਂ ਵਿੱਚ ਉਸ ਦਾ ਉਲੇਖ ਕੀਤਾ।2004 ਵਿੱਚ ਤਤਕਾਲੀਨ ਪ੍ਰਧਾਨੀ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਪਾਨੀ ਨੂੰ ਭਾਰਤ ਸਰਕਾਰ ਵੱਲੋਂ ਪਰਵਾਸੀ ਭਾਰਤੀ ਸਨਮਾਨ ਦਿੱਤਾ। ਅੱਜ ਕਪਾਨੀ ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜੀਨੀਅਰਿੰਗ ਆਪਟੀਕਲ ਸੁਸਾਇਟੀ ਆਫ ਅਮਰੀਕਾ, ਅਮਰੀਕਨ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਆਫ ਸਾਇੰਸ ਜਿਹੀਆਂ ਕਈ ਸੁਸਾਇਟੀਆਂ ਤੇ ਸੰਸਥਾਵਾਂ ਦਾ ਫੈਲੋ।
ਸਤਾਸੀ ਸਾਲ ਦੇ ਕਪਾਨੀ ਦਾ ਬੇਟਾ ਰਾਜਿੰਦਰ ਸਿੰਘ ਟੈਕਨਾਲੋਜੀ ਦੇ ਖੇਤਰ ਵਿੱਚ ਉਚੇ ਅਹੁਦੇ ‘ਤੇ ਹੈ। ਬੇਟੀ ਕਿਰਨ ਕੌਰ ਵਕਾਲਤ ਦਾ ਕੋਰਸ ਕਰਨ ਉਪਰੰਤ ਅਟਾਰਨੀ ਅਤੇ ਫਿਲਮਸਾਜ਼ ਵਜੋਂ ਸਰਗਰਮ ਹੈ।ਇੱਕ ਫੇਸਬੁੱਕੀ ਕਚ ਘਰੜ ਨਾਸਤਿਕ ਵਿਦਵਾਨ ਨੇ ਨਵਾਂ ਸ਼ੋਸ਼ਾ ਛੱਡਿਆ ਅਖੇ ” ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਅੱਜ ਤੱਕ ਦੁਨੀਆਂ ਚ ਕੀ ਨਾਮਣਾ ਖੱਟਿਆ ਆ ਤੇ ਜੇਕਰ ਸਿੱਖ ਧਰਮ ਦੀ ਦੁਨੀਆਂ ਨੂੰ ਕੋਈ ਦੇਣ ਨਹੀਂ ਹੈ ਤਾਂ ਫਿਰ ਇਸ ਧਰਮ ਦਾ ਕੀ ਫਾਇਦਾ ?” ਵੈਸੇ ਤਾਂ ਇਹੋ ਜਿਹੇ ਬੇਹੂਦਾ ਤੇ ਘਟੀਆ ਕਿਸਮ ਦੇ ਸਵਾਲਾਂ ਦਾ ਜਵਾਬ ਦੇਣ ਦੀ ਲੋੜ ਵੀ ਨਹੀਂ ਸਿੱਖਾਂ ਨੂੰ ਕਿਓੰਕੇ ਸਿੱਖਾਂ ਨੇ ਪੂਰੀ ਦੁਨੀਆਂ ਚ ਆਪਣੀ ਸ਼ਕਤੀ ਦਾ ਲੋਹਾ ਮੰਨਵਾਇਆ ਹੈ |
ਪਰ ਫਿਰ ਵੀ ਕਈ ਨੌਜਵਾਨ ਸਿੱਖ ਧਰਮ ਅਤੇ ਸਿੱਖਾਂ ਦੀਆਂ ਪ੍ਰਾਪਤੀਆਂ ਤੋਂ ਅਨਜਾਣ ਹਨ ਅਤੇ ਓਹ ਇਹਨਾਂ ਨਾਸਤਿਕਾਂ ਵਲੋਂ ਸਿੱਖ ਧਰਮ ਖਿਲਾਫ਼ ਕੀਤੇ ਜਾਂਦੇ ਪ੍ਰਚਾਰ ਦੇ ਅਸਰ ਹੇਠ ਆ ਜਾਂਦੇ ਹਨ |ਸਿੱਖ ਕੌਮ ਦੀ ਆਬਾਦੀ ਦੁਨੀਆਂ ਦੀ ਆਬਾਦੀ ਦਾ 0.39% ਹੈ , ਜੇਕਰ ਅਨੁਪਾਤ ਦੇ ਹਿਸਾਬ ਨਾਲ ਸਿੱਖ ਕੌਮ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਜਾਵੇ ਤਾਂ ਸਿੱਖ ਕੌਮ ਦੀ ਇਸ ਦੁਨੀਆਂ ਨੂੰ ਦੇਣ ਆਪਣੀ ਅਨੁਪਾਤ ਦੇ ਹਿਸਾਬ ਨਾਲੋਂ ਕਈ ਗੁਣਾਂ ਵਧੇਰੇ ਹੈ।
1. ਸਾਇੰਸ-
ਕਾਮਰੇਟਾਂ ਤੋਂ ਤਾਂ ਪਾਣੀ ਦਾ ਨੱਕਾ ਨੀਂ ਮੁੜਦਾ ਪਰ ਇੱਕ ਸਿੰਘ ਨੇ ਰੋਸ਼ਨੀ ਮੋੜ ਕੇ ਦੁਨੀਆਂ ਨੂੰ ਇੰਟਰਨੈਟ ਦਾ ਤੋਹਫ਼ਾ ਦਿੱਤਾ ਹੈ ਜਿਸ ਨੂੰ ਵਰਤ ਕੇ ਸਾਰੇ ਕਾਮ੍ਰੇਟ ਆਪਣੀ ਅਗਿਆਨਤਾ ਦਾ ਦੁਨੀਆਂ ਸਾਹਮਣੇ ਦਿਵਾਲਾ ਕਢ ਰਹੇ ਹਨ , ਇੰਟਰਨੈੱਟ ਦਾ ਅਧਾਰ ਫਾਇਬਰ ਆਪਟਿਕਸ ਹੈ ਤੇ ਇਹ ਫਾਇਬਰ ਆਪਟਿਕਸ ਬਣਾਉਣ ਵਾਲਾ ਸਰਦਾਰ ਹੈ ਨਰਿੰਦਰ ਸਿੰਘ ਕਪਾਨੀ|
2.ਕ੍ਰੇਡਿਟ ਕਾਰਡ-ਜਦੋਂ ਕਾਮ੍ਰੇਟ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ ਤੇ ਜੇਬ ਚ ਦੁਆਨੀ ਨੀ ਹੁੰਦੀ ਤਾਂ ਓਸ ਵੇਲੇ ਇਹੀ ਨਾਸਤਿਕ ਇੱਕ ਸਿੱਖ ਸਰਦਾਰ ਅਜੈਪਾਲ ਸਿੰਘ ਬੰਗਾ( CEO MasterCard ) ਵਲੋਂ ਜਾਰੀ ਕੀਤਾ ਹੋਇਆ ਕ੍ਰੈਡਿਟ ਕਾਰਡ ਵਰਤਕੇ ਆਪਣਾ ਢਿੱਡ ਭਰਦੇ ਹਨ। ਸਰਦਾਰ ਅਜੈਪਾਲ ਸਿੰਘ ਦੀ ਕੰਪਨੀ ਇਸ ਤਕਨੀਕ ਤੇ ਕੰਮ ਕਰ ਰਹੀ ਹੈ ਕੇ ਦੁਨੀਆਂ ਦੀ 85% ਇਕੋਨੋਮੀ ਨਗਦ ਹੈ ਅਤੇ ਇਸ ਨਗਦੀ ਨੂੰ ਛਾਪਣ ,ਵੰਡਣ , ਸਾਂਭ ਸੰਭਾਲ ਤੇ ਰੀਸਾਈਕਲ ਕਰਨ ਲਈ ਦੁਨੀਆਂ ਦੀ ਇਕੋਨੋਮੀ ਦਾ 1.5% ਖਰਚਾ ਹੋ ਜਾਂਦਾ ਹੈ , ਇਸ ਤੋਂ ਇਲਾਵਾ ਦੁਨੀਆਂ ਵਿੱਚ ਰਿਸ਼ਵਤ ਲੈਣ ਦੇਣ ਦਾ ਕਾਰਨ ਵੀ ਨਗਦ ਪੈਸਾ ਹੀ ਹੈ , ਜੇਕਰ ਇਸ ਨਗਦੀ ਨੂੰ ਡਿਜਿਟਲ ਇਕੋਨੋਮੀ ਵਿੱਚ ਬਦਲ ਦਿੱਤਾ ਜਾਵੇ ਤਾਂ ਰਿਸ਼ਵਤ ਅਤੇ ਕਾਲਾ ਵਿਓਪਾਰ ਕਾਫੀ ਹੱਦ ਤੱਕ ਘਟ ਜਾਵੇਗਾ|
3.ਪੁਲਾੜ ਯਾਤਰਾ-ਕਾਮਰੇਟਾਂ ਦੀਆਂ ਯਭਲੀਆਂ ਤੋਂ ਦੁਖੀ ਹੋਕੇ ਜੇਕਰ ਕਿਸੇ ਨੇ ਇਸ ਧਰਤੀ ਨੂੰ ਛੱਡ ਕੇ ਭੱਜਣਾ ਹੋਵੇ ਤਾਂ ਓਹ ਸਰਦਾਰ ਚਰਨਜੀਵ ਸਿੰਘ ਨਾਲ ਸੰਪਰਕ ਕਰੇ , ਚਰਨਜੀਵ ਸਿੰਘ ਓਹ ਸਰਦਾਰ ਹਨ ਜਿਹਨਾਂ ਨੇ ਦੁਨੀਆਂ ਦੀ ਕਿਸੇ ਵੀ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਆਪਣੀ ਹਿੱਕ ਦੇ ਜ਼ੋਰ ਤੇ ਪੁਲਾੜ (Space) ਵਿੱਚ ਪਹਿਲੀ ਵਾਰੀ ਮੁਸਾਫ਼ਿਰ ਦੇ ਤੌਰ ਤੇ ਇਨਸਾਨ ਨੂੰ ਭੇਜਿਆ|
4: ਮਾਡਲ-ਜਦੋਂ ਨੰਗ ਕਾਮਰੇਡਾਂ ਨੇ ਕੱਪੜੇ ਪਾਉਣੇ ਸਿੱਖਣੇ ਹੋਣ ਤਾਂ ਓਹ ਵਾਰਿਸ ਅਹਲੂਵਾਲਿਆ ਵੱਲ ਦੇਖਣ , ਵਾਰਿਸ ਆਹਲੂਵਾਲੀਆ ਦੁਨੀਆਂ ਦੀ ਮਸ਼ਹੂਰ ਕੰਪਨੀ GAP ਦਾ ਮਾਡਲ ਹੈ|
5:ਸਿਹਤ-ਜੇਕਰ ਕਾਮਰੇਟਾਂ ਨੇ ਜਰਦਾ ਬੀੜੀ ਛੱਡ ਕੇ ਸਿਹਤ ਬਣਾਉਣੀ ਹੋਵੇ ਤਾਂ ਓਹ ਬਾਬਾ ਫੌਜਾ ਸਿੰਘ ਨਾਲ ਸੰਪਰਕ ਕਰਨ
6: ਉਚੇਰੀ ਸਿੱਖਿਆ-ਜੇਕਰ ਕਾਮਰੇਟਾਂ ਨੇ ਆਪਣੀ ਭੁੱਖਮਰੀ ਮਿਟਾਉਣੀ ਹੋਵੇ ਤਾਂ ਓਹ ਮੋਹਣਵੀਰ ਸਿੰਘ ਦੀ ਕਲਾਸ ਵਿੱਚ ਜਾਣ ਤੇ ਸਿੱਖ ਨੌਜਵਾਨ ਨਰਿੰਦਰ ਸਿੰਘ ਦੇ ਪਾਏ ਹੋਏ ਪੂਰਨਿਆਂ ਤੋਂ ਸੇਧ ਲੈਂਦੇ ਹੋਏ ਮਿਹਨਤ ਕਰਨ , ਸਰਦਾਰ ਮੋਹਣਵੀਰ ਸਿੰਘ ਦੁਨੀਆਂ ਦੀਆਂ ਸਿਖਰਲੀਆਂ 5 ਯੂਨੀਵਰਸਿਟਿਆਂ ਵਿੱਚ ਆਉਣ ਵਾਲੀਯੂਨੀਵਰਸਿਟੀ ਦੇ ਬਿਜਨੈਸ ਡਿਪਾਰਟਮੈਂਟ ਦਾ ਹੈੱਡ ਹੈ|
7:ਸਿਆਸਤ-ਜੇਕਰ ਸੱਚੀ ਸੁੱਚੀ ਸਿਆਸਤ ਸਿੱਖਣੀ ਹੋਵੇ ਤਾਂ ਫਿਰ ਸ.ਜਗਮੀਤ ਸਿੰਘ ( MP Canada ) ਤੋਂ ਸਿੱਖਣ |
8: ਖੇਡਾਂ-ਭਾਰਤੀ ਹਾਕੀ ਟੀਮ ਦੇ ਪਹਿਲੇ ਕਪਤਾਨ ਰਾਜਪਾਲ ਸਿੰਘ ਤੇ ਮੌਜੂਦਾ ਕਪਤਾਨ ਸਰਦਾਰਾ ਸਿੰਘ ,ਜੇਕਰ ਫਿਰ ਵੀ ਕਾਮਰੇਟਾਂ ਨੂੰ ਨੱਕ ਭਨਾਉਣ ਦਾ ਸ਼ੌਂਕ ਰਹਿ ਗਿਆ ਹੋਵੇ ਤਾਂ ਫਿਰ ਓਹ ਮੌਂਟੀ ਪਨੇਸਰ ਤੋਂ ਬਾਲਿੰਗ ਕਰਵਾ ਲੈਣ|ਇਸ ਤੋਂ ਇਲਾਵਾ ਦੁਨੀਆਂ ਦੀਆਂ ਸਭ ਤੋਂ ਤਾਕਤਵਾਰ ਫੌਜਾਂ ਅਮਰੀਕਾ,ਕਨੇਡਾ, ਇੰਗਲੈਂਡ ਵਿੱਚ ਵੀ ਸਿੱਖਾਂ ਨੇ ਝੰਡੇ ਗੱਡੇ ਹੋਏ ਹਨ ਅਤੇ ਕਰਨਲ ਦੇ ਅਹੁਦਿਆਂ ਤੇ ਕੰਮ ਕਰ ਰਹੇ ਹਨ|ਜੇਕਰ ਸਿੱਖ ਕੌਮ ਨਾਂ ਹੁੰਦੀ ਤਾਂ ਅੱਜ ਦੁਨੀਆਂ ਦਾ ਨਕਸ਼ਾ ਕੁਛ ਹੋਰ ਹੁੰਦਾ ਤੇ ਸਾਰੇ ਕਾਮਰੇਡਾਂ ਦੀ ਸੁੰਨਤ ਹੋਈ ਹੋਣੀ ਸੀ ਤੇ ਸਾਰੇ ਹੀ ਪੰਜ ਨਮਾਜ਼ੀ ਹੁੰਦੇ|
ਅਸੀਂ ਸਿੱਖਾਂ ਵਲੋਂ ਪਿਛਲੇ ਕੁਝ ਕੁ ਦਹਾਕਿਆਂ ਵਿੱਚ ਕੀਤੀਆਂ ਸਿਰਫ ਕੁਝ ਕੁ ਪ੍ਰਾਪਤੀਆਂ ਦਾ ਹੀ ਜਿਕਰ ਕੀਤਾ ਹੈ ,ਜੇਕਰ ਅਸੀਂ ਦੁਨੀਆਂ ਦੇ ਸਾਰੇ ਸਿੱਖਾਂ ਦੀਆਂ ਪ੍ਰਾਪਤੀਆਂ ਗਿਣਾਉਣ ਲੱਗੇ ਤਾਂ ਸ਼ਾਇਦ ਸਿੱਖ ਧਰਮ ਦੇ ਵਿਰੋਧ ਵਿੱਚ 24 ਘੰਟੇ ਭੀਂ ਭੀਂ ਕਰਨ ਵਾਲੀਆਂ ਮੱਖੀਆਂ ਨੂੰ ਚੱਪਣੀ ਚ ਨੱਕ ਡੋਬਣ ਲਈ ਮਜ਼ਬੂਰ ਹੋਣਾ ਪੈ ਜਾਵੇਗਾ |


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com