Latest Update

Canada Vich Punjabi | ਰਾਮ ਰਹੀਮ ਤੇ ਹਨੀਪ੍ਰੀਤ ਵਲੋਂ ਪਾਏ ਗੰਦ ਦਾ ਇੱਕ ਹੋਰ ਮਾਡਲ ਵਲੋਂ ਖੁਲਾਸਾ-Head Phone ਲਾ ਕੇ ਸੁਣਿਉ | Must Share

Canada Vich Punjabi |  ਰਾਮ ਰਹੀਮ ਤੇ ਹਨੀਪ੍ਰੀਤ ਵਲੋਂ ਪਾਏ ਗੰਦ ਦਾ ਇੱਕ ਹੋਰ ਮਾਡਲ ਵਲੋਂ ਖੁਲਾਸਾ-Head Phone ਲਾ ਕੇ ਸੁਣਿਉ  | Must Share


ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਦੀ ਕੀ ਸੱਚਾਈ ਹੈ, ਇਹ ਸਭ ਦੇ ਸਾਹਮਣੇ ਸਾਫ਼ ਹੋ ਚੁੱਕੀ ਹੈ। ਕਿਵੇਂ ਇਹ ਭੋਲ਼ੇ ਭਾਲੇ ਲੋਕਾਂ ਨੂੰ ਆਪਣੇ ਬਾਬਾ ਹੋਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਆਪਣੇ ਡੇਰੇ ‘ਚ ਬੁਲਾਉਂਦਾ ਸੀ ਅਤੇ ਉਨ੍ਹਾਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ। ਹੁਣ ਰਾਮ ਰਹੀਮ ਦੇ ਪੂਰੇ ਦੇਸ਼ ਵਿੱਚ 5 ਕਰੋੜ ਤੋਂ ਜ਼ਿਆਦਾ ਅੰਧਭਕਤ ਹੋ ਚੁੱਕੇ ਸਨ। ਉਹ ਇੱਕ ਆਵਾਜ ‘ਤੇ ਆਪਣੇ ਭਗਵਾਨ ਰਾਮ ਰਹੀਮ ਲਈ ਕੁਝ ਵੀ ਕਰਨ ਨੂੰ ਤਿਆਰ ਸਨ। 20 ਸਾਲ ਦੀ ਸਜ਼ਾ ਕੱਟ ਰਹੇ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਇੰਸਾ ਦੇ ਆਫੀਸ਼ੀਅਲ ਫੇਸਬੁੱਕ ਦੇ ਪੇਜ਼ ‘ਤੇ ਸੰਦੀਪ ਸਿੰਘ ਨਾਮ ਦੇ ਫੇਸਬੁੱਕ ਯੂਜ਼ਰ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਪ੍ਰੇਮ ਕਹਾਣੀ ਪੋਸਟ ਕਰ ਦਿੱਤੀ।

28 ਅਗਸਤ ਨੂੰ ਸਵੇਰੇ 10.36 ਵਜੇ ਪਈ ਇਸ ਪੋਸਟ ਨੂੰ ਹਨੀਪ੍ਰੀਤ ਨੇ ਹੱਲੇ ਤੱਕ ਡੀਲੀਟ ਨਹੀਂ ਕੀਤਾ, ਜਿਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਉਹ ਇਸ ਪੋਸਟ ਤੋਂ ਹੁਣ ਤੱਕ ਬੇਖਬਰ ਹੈ। ਹਨੀਪ੍ਰੀਤ ਦਾ ਫੇਸਬੁੱਕ ਪੇਜ਼ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਨੇ 15 ਅਗਸਤ ਨੂੰ ਰਾਮ ਰਹੀਮ ਦੇ ਜਨਮਦਿਨ ‘ਤੇ ਇਕ ਵੀਡੀਓ ਪਾਈ ਸੀ। ਸੰਦੀਪ ਸਿੰਘ ਵੱਲੋਂ ਪਾਈ ਗਈ ਪੋਸਟ ਦੇ ਥੱਲੇ ਜੋ ਕੰਮੈਂਟ ਲੋਕਾਂ ਵੱਲੋਂ ਪੋਸਟ ਕੀਤੇ ਗਏ ਹਨ ਉਹ ਸਾਰੇ ਹੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਵਿਰੁੱਧ ਹਨ।ਹਨੀਪ੍ਰੀਤ ਦੇ ਫੇਸਬੁੱਕ ਪੇਜ਼ ਨੂੰ 15 ਲੱਖ 14 ਹਜ਼ਾਰ ਲੋਕਾਂ ਨੇ ਫੋਲੋ ਕੀਤਾ ਹੈ। 15 ਅਗਸਤ ਰਾਮ ਰਹੀਮ ਦੇ ਜਨਮਦਿਨ ‘ਤੇ ਪੇਸ਼ ਕੀਤੀ ਜਾਣ ਵਾਲੀ ਵੀਡੀਓ ‘ਤੇ ਖਬਰ ਲਿਖਣ ਤੋਂ ਪਹਿਲਾਂ ਹੀ ਇਸ ਵੀਡੀਓ ਨੂੰ 433 ਡੇਰਾ ਸਮਰਥਕਾਂ ਨੇ ਸ਼ੇਅਰ ਕਰ ਲਿਆ ਸੀ। ਇਸ ਵੀਡੀਓ ਦੇ ਪੱਖ ‘ਚ 133 ਕੰਮੈਂਟ ਆਏ ਹਨ ਪਰ ਸੰਦੀਪ ਸਿੰਘ ਨਾਮਕ ਵਿਅਕਤੀ ਵੱਲੋਂ ਉਸਦੇ ਵਿਰੁੱਧ ਪਾਈ ਜਾਣ ਵਾਲੀ ਪੋਸਟ ਖਿਲਾਫ ਵਿਰੋਧ ਕਰਨ ਵਾਲੇ ਡੇਰਾ ਸਮਰਥਕਾਂ ਨੇ ਇਸ ‘ਤੇ ਕੋਈ ਕੰਮੈਂਟ ਨਹੀਂ ਸਨ ਕੀਤੇ।ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਥੇ ਇੱਕ ਪਾਸੇ ਪ੍ਰਸ਼ਾਸਨ ਡੇਰਾ ਖਾਲੀ ਕਰਵਾਉਣ ‘ਚ ਲੱਗਿਆ ਹੋਇਆ ਹੈ, ਉਥੇ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ ਡੇਰਾ ਮੁਖੀ ਦਾ ਪਰਿਵਾਰ ਸ਼੍ਰੀਗੰਗਾਨਗਰ ਦੇ ਗੁਰੂਸਰ ਮੋੜੀਆ ਵਾਪਸ ਚਲਾ ਗਿਆ ਹੈ। ਜਾਣਕਾਰੀ ਮੁਤਾਬਿਕ ਰਾਮ ਰਹੀਮ ਨੇ ਇੱਥੇ ਇਕ ਆਲੀਸ਼ਾਨ ਫਾਰਮ ਬਣਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਾਰਮ ਦੇ ਬਾਹਰ ਰਾਜਸਥਾਨ ਪੁਲਿਸ ਦੇ ਜਵਾਨ ਤਾਇਨਾਤ ਰਹਿੰਦੇ ਹਨ, ਜੋ ਕਿ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਪਲਿਸ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ ਪਤਨੀ ਨੇ ਕਿਸੇ ਨੂੰ ਵੀ ਅੰਦਰ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਰਾਮ ਰਹੀਮ ਨੇ ਆਪਣੀ ਜ਼ਿੰਦਗੀ ਦੇ 23 ਸਾਲ ਇਸੇ ਪਿੰਡ ‘ਚ ਬਿਤਾਏ ਹਨ। ਆਪਣੇ ਜੱਦੀ ਨਿਵਾਸ ਨੂੰ ਉਸ ਨੇ ਡੇਰਾ ਸੱਚਾ ਸੌਦਾ ਦਾ ਡੇਰਾ ਬਣਾ ਲਿਆ ਹੈ। ਰਾਮ ਰਹੀਮ ਪਿਛਲੀ ਵਾਰ 6 ਮਹੀਨੇ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਪਿੰਡ ਆਇਆ ਸੀ। ਪਰ ਉਸ ਦੀ ਮਾਂ ਤੇ ਪਤਨੀ ਸਾਲ ‘ਚ ਇਕ ਵਾਰ ਇਥੇ ਜ਼ਰੂਰ ਆਉਂਦੇ ਹਨ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com