Latest Update

Canada Vich Punjabi | ਤੁਰਦੀ ਫਿਰਦੀ ‘ਖੁਫੀਆ ਏਜੰਸੀ’ ਸੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ-ਪੜੋ ਭਾਈ ਜਿੰਦੇ ਦੇ ਚੜ੍ਹਦੀ ਕਲਾਹ ਵਾਲੇ ਕਾਰਨਾਮੇ | Must Share

Canada Vich Punjabi |  ਤੁਰਦੀ ਫਿਰਦੀ ‘ਖੁਫੀਆ ਏਜੰਸੀ’ ਸੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ-ਪੜੋ ਭਾਈ ਜਿੰਦੇ ਦੇ ਚੜ੍ਹਦੀ ਕਲਾਹ ਵਾਲੇ ਕਾਰਨਾਮੇ  | Must Share


ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ‘ਤੇ ਤੁਰਨ ਵਿੱਚ ਅਗਵਾਈ ਤੇ ਹੌਂਸਲਾ ਬਖਸ਼ਦੇ ਹਨ।ਦਿੱਲੀ, ਬੰਬੇ ਚ’ ਪੁਲਸ ਅਫਸਰਾਂ ਦੀ ਤਰਾਂ ਵਿਚਰਦਾ ਸੀ ਮਾਸਟਰਮਾਈਂਡ ਜਿੰਦਾ। ਜਿਸ ਦਿਨ ਫੜ ਹੋਇਆ ਦੂਰੋਂ ਦੂਰੋਂ ਵੱਡੇ ਵੱਡੇ ਪੁਲੀਸ ਅਫਸਰ ਉਸਨੂੰ ਦੇਖਣ ਆਉਂਦੇ ਸੀ ਕਿ ਬੰਦਾ ਦੇਖੀਏ ਤਾਂ ਸਹੀ ਜਿਸਨੇ ਪੂਰੇ ਭਾਰਤ ਦੇ ਖੁਫੀਆ ਤੰਤਰ ਨੂੰ ਵਾਹਣੀ ਪਾਈ ਰੱਖਿਆ ਹੋਇਆ। ਸੋਲ੍ਹ ਜਿਹਾ ਮੁੰਡਾ ਦੇਖ ਕੇ ਦੰਗ ਰਹਿ ਜਾਂਦੇ ਸੀ ਕਿ ਆਹ ਆ ਜਿਸ ਨੇ ਰਾਅ ਤੇ ਆਈ.ਬੀ ਨੂੰ ਠੁੱਸ ਕਰਕੇ ਰੱਖਤਾ ਸੀ….?ਭਾਈ ਹਰਜਿੰਦਰ ਸਿੰਘ ਜਿੰਦੇ ਦੇ ਮਹਾਨ ਕਾਰਨਾਮਿਆਂ ਚੋਂ ਕੁਝ ਕੁ ਦਾ ਵੇਰਵਾ-
1. ਕਾਂਗਰਸੀ ਲੀਡਰ ਡਾ.ਕਾਲੀਚਰਨ ਦਾ ਸੋਧਾ,ਏਹ ਭੌਂਕਦਾ ਹੁੰਦਾ ਸੀ ਪੰਜਾਬੀ ਸੂਬੇ ਦੇ ਖਿਲਾਫ ਤੇ ਸੰਤ ਜੀ ਬਾਰੇ ਵੀ ਝੂਠੀਆਂ ਖਬਰਾਂ ਲਵਾਉਂਦਾ ਸੀ ਅਖਬਾਰਾਂ ਚ
2. ਲੁਧਿਆਣੇ ਚੀਫ ਸ਼ੈਸਨ ਜੱਜ ਤੇ ਹਮਲਾ ਉਹ ਬਚ ਗਿਆ ਪਰ ਉਸ ਦੀ ਜੀਭ ਕੱਟਣੀ ਪਈ ਡਾਕਟਰਾਂ ਨੂੰ ਜਿਸ ਨਾਲ ਉਹ ਸਿੰਘਾਂ ਦੀ ਜਮਾਨਤ ਮਨਜੂਰ ਨੀ ਕਰਦਾ ਸੀ ਕਦੇ
3. ਲੁਧਿਆਣੇ ਦੇ CIA ਸਟਾਫ ਦੇ ਇੰਸਪੈਕਟਰ ਬੇਦੀ ਜੋ ਸਿੰਘਾਂ ਦੇ ਝੂਠੇ ਮੁਕਾਬਲੇ ਬਣਾਉਂਦਾ ਸੀ ਉਹਦੇ ਮੁੰਡੇ ਦਾ ਸੋਧਾ ਲਾਇਆ
4. ਸਿਖਾਂ ਦੇ ਕਾਤਲ ਅਰਜਨ ਦਾਸ ਤੇ ਲਲਿਤ ਮਾਕਨ ਦਾ ਸੋਧਾ
5. Dgp ਰਿਬੇਰੋ ਤੇ ਹਮਲਾ ਪਰ ਉਹ ਵਾਲ ਵਾਲ ਬਚਿਆ
6. ਲੁਧਿਆਣੇ ਬੈਂਕ ਡਕੇਤੀ ਪੌਣੇ 6 ਕਰੋੜ ਦੀ ਤੇ ਹੋਰ ਵੀ ਬੈਂਕ ਲੁੱਟੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਚ ਸਮੇਂ ਦੀ ਲੋੜ ਮੁਤਾਬਿਕ
7. ਜਰਨਲ ਵੈਦਿਆ ਪੁਣੇ ਚੋਂ ਲੱਭ ਗੱਡੀ ਚਾੜਿਆ।

ਗੁਰੂ ਕਲਗੀਧਰ ਦੇ ਵਰੋਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲਟ-ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖਾਲਿਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ‘ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖਾਲਿਸਤਾਨੀ ਫੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਹਨਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ।ਜੰਗ ਦੇ ਮੈਦਾਨ ਵਿੱਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ‘ਚ ਪਾਉਣ ਤੱਕ ਦਾ ਸਫਰ ਸੰਤਤਾਈ ਦੀ ਉੱਚ ਆਤਮਕ ਅਵਸਥਾ ਵਿੱਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਅਨੰਦਮਈ ਅਵਸਥਾ ਵਿੱਚ ਪਹੁੰਚਾ ਦਿੱਤਾ।ਦਗ ਦਗ ਭੱਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ‘ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਣ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦਸ਼ਾਹ ਅਬਦਾਲੀ ਦੇ ਕਿਸਾਨਾਂ ਨੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ – ‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫਾਰਸੀ ਵਿੱਚ ਸੱਗ ਸ਼ਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ।ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਹਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ? ਉਹ ਤਲਵਾਰ ਦੇ ਯੋਧਿਓ, ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।”ਦੁਸ਼ਮਣ ਵਲੋਂ ਕੀਤੀ ਗਈ ਸਿਫਤ ਹੀ ਅਸਲ ਆਚਰਣ ਦੀ, ਭਰੋਸੇਯੋਗ ਜਾਮਨੀ ਹੁੰਦੀ ਹੈ।20ਵੀਂ ਸਦੀ ਦੇ ਅੰਤ ਵਿੱਚ ਖਾਲਿਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।


Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com