Latest Update

Canada Vich Punjabi | ਕਸ਼ਮੀਰੀ ਬ੍ਰਾਹਮਣਾਂ ਨੂੰ ‘ਸਿੱਖ’ ਬਣਾਉਣਾ ਚਾਹੁੰਦੀ ਹਾਂ-ਅਦਾਕਾਰਾ ਪ੍ਰੀਤੀ ਸਪਰੂ | Must Share

Canada Vich Punjabi |  ਕਸ਼ਮੀਰੀ ਬ੍ਰਾਹਮਣਾਂ ਨੂੰ ‘ਸਿੱਖ’ ਬਣਾਉਣਾ ਚਾਹੁੰਦੀ ਹਾਂ-ਅਦਾਕਾਰਾ ਪ੍ਰੀਤੀ ਸਪਰੂ  | Must Share


ਪੰਜਾਬੀ ਸਿਨੇਮਾ ਵਿਚ ਅਦਾਕਾਰਾ ਪ੍ਰੀਤੀ ਸਪਰੂ ਦਾ ਅਹਿਮ ਸਥਾਨ ਰਿਹਾ ਹੈ। ਬਲੌਰੀ ਨੈਣਾਂ ਵਾਲੀ ਪ੍ਰੀਤੀ ਸਪਰੂ ਨੂੰ ਫ਼ਿਲਮਾਂ ਦਾ ਮਾਹੌਲ ਘਰ ਤੋਂ ਹੀ ਮਿਲਿਆ, ਕਿਉਂਕਿ ਉਸਦੇ ਪਿਤਾ ਡੀ. ਕੇ. ਸਪਰੂ ਨੇ ਕਾਲਾ ਪਾਣੀ ਅਤੇ ਸਾਹਿਬ ਬੀਵੀ ਔਰ ਗੁਲਾਮ ਵਰਗੀਆਂ ਡੇਢ ਸੌ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਅਹਿਮ ਰੋਲ ਨਿਭਾਏ। ਉਸਦਾ ਭਰਾ ਤੇਜ ਸਪਰੂ ਵੀ ਹਿੰਦੀ ਫ਼ਿਲਮਾਂ ਵਿਚ ਵਿਲੇਨ ਤੋਂ ਇਲਾਵਾ ਹਰ ਤਰ੍ਹਾਂ ਦੇ ਰੋਲ ਨਿਭਾ ਰਿਹਾ ਹੈ। ਪ੍ਰੀਤੀ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਮਿਤਾਭ ਬਚਨ ਨਾਲ ਸੁਰੇਸ਼ ਓਬਰਾਏ ਦੀ ਭੈਣ ਦਾ ਰੋਲ ਕੀਤਾ।

ਪੰਜਾਬੀ ਫ਼ਿਲਮਾਂ ਵਿਚ ਆਉਣ ਬਾਰੇ ਪ੍ਰੀਤੀ ਦੱਸਦੀ ਹੈ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਮੈਨੂੰ ਸਰਪੰਚ ਫ਼ਿਲਮ ਵਿਚ ਮਹਿਮਾਨ ਭੂਮਿਕਾ ਨਿਭਾਉਣ ਲਈ ਕਿਹਾ। ਮੈਂ ਉਸ ਫ਼ਿਲਮ ਵਿਚ ਕੰਮ ਕੀਤਾ ਸਰਪੰਚ ਗੋਲਡਨ ਜੁਬਲੀ ਫ਼ਿਲਮ ਰਹੀ ਹੈ। ਇਸ ਤੋਂ ਬਾਅਦ ਜੈ ਓਮ ਪ੍ਰਕਾਸ਼ ਨਿਰਦੇਸ਼ਨ ਨਾਲ ਆਸਰਾ ਪਿਆਰ ਦਾ, ਹਰਪਾਲ ਟਿਵਾਣਾ ਜੀ ਨਾਲ ਦੀਵਾ ਬਲੇ ਸਾਰੀ ਰਾਤ ’ਚ ਅਦਾਕਾਰੀ ਕੀਤੀ। ਵਰਿੰਦਰ ਨਾਲ ਹੀ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਅਤੇ ਹੋਰ ਨਾਮੀ ਫ਼ਿਲਮਾਂ ਦੀ ਮੈਂ ਹੀਰੋਇਨ ਰਹੀ, ਵੈਸੇ ਉਸ ਸਮੇਂ ਪੰਜਾਬੀ ਫ਼ਿਲਮਾਂ ’ਚ ਦਿਲਜੀਤ ਕੌਰ ਨੂੰ ਰਾਣੀ ਮੰਨਿਆ ਜਾਂਦਾ ਸੀ। ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ 1990 ’ਚ ਵਰਿੰਦਰ ਦੀ ਮੌਤ ਤੋਂ ਬਾਅਦ ਫ਼ਿਲਮਾਂ ਵਿਚ ਖੜੋਤ ਆ ਗਈ। ਕਿਉਂਕਿ ਵਰਿੰਦਰ ਉਸ ਸਮੇਂ ਟੌਪ ਦਾ ਹੀਰੋ ਸੀ। ਮੈਨੂੰ ਲੱਗਿਆ ਹੁਣ ਪੰਜਾਬੀ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਜਾਣਗੀਆਂ। ਕਿਉਂਕਿ ਉਸ ਸਮੇਂ ਪੰਜਾਬ ਵਿਚ ਅੱਤਵਾਦ ਦੀ ਕਾਲੀ ਹਨੇਰੀ ਵਗ ਰਹੀ ਸੀ।ਉਸ ਸਮੇਂ ਕੋਈ ਵੀ ਪੰਜਾਬੀ ਦਾ ਨਿਰਮਾਤਾ, ਨਿਰਦੇਸ਼ਕ ਪੰਜਾਬ ਵਿਚ ਫ਼ਿਲਮ ਦੀ ਸ਼ੂਟਿੰਗ ਕਰਨ ਤੋਂ ਡਰਦਾ ਸੀ। ਵਰਿੰਦਰ ਦੀ ਮੌਤ ਤੋਂ ਬਾਅਦ ਮੈਂ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ, ਆਪਣੀਆਂ ਪੰਜਾਬੀ, ਹਿੰਦੀ ਫ਼ਿਲਮਾਂ ਦੀ ਕਮਾਈ ਉਸ ਉਪਰ ਲਾਉਣ ਲਈ ਹਾਮੀ ਭਰ ਦਿੱਤੀ। ਵੈਸੇ ਕੁਰਬਾਨੀ ਜੱਟ ਦੀ ’ਚ ਧਰਮਿੰਦਰ, ਗੁਰਦਾਸ ਮਾਨ, ਯੋਗਰਾਜ, ਗੁੱਗੂ ਸਨ।
ਫ਼ਿਲਮ ਚੰਗੀ ਚੱਲੀ, ਇਸ ਦੌਰਾਨ ਮੈਂ ਬਤੌਰ ਨਿਰਮਾਤਾ ਸਰਦਾਰੀ ਅਤੇ ਮਹਿੰਦੀ ਸ਼ਗਨਾਂ ਦੀ ਬਣਾਈ। ਮਹਿੰਦੀ ਸ਼ਗਨਾਂ ਦੀ ਵਿਚ ਪੰਜਾਬੀ ਗਾਇਕ ਹੰਸ ਰਾਜ ਹੰਸ, ਮਲਕੀਤ ਸਿੰਘ ਨੂੰ ਬਤੌਰ ਹੀਰੋ ਲਿਆ, ਪਰ ਮੇਰਾ ਤਜਰਬਾ ਬਹੁਤਾ ਸਫ਼ਲ ਨਾ ਹੋਇਆ। ਵੈਸੇ ਸਰਕਾਰੀ ਅਤੇ ਕੁਰਬਾਨੀ ਜੱਟ ਦੀ ਕਹਾਣੀ ਅਤੇ ਸਕਰੀਨ ਪਲੇਅ ਵੀ ਮੇਰਾ ਲਿਖਿਆ ਸੀ। ਹਿੰਦੀ ਫ਼ਿਲਮ ਜ਼ਮੀਨ ਅਸਮਾਨ (1984) ਦੀ ਕਹਾਣੀ ਵੀ ਲਿਖੀ। ਪ੍ਰੀਤੀ ਦੱਸਦੀ ਹੈ ਕਿ ਉਸ ਸਮੇਂ ਮੈਂ ਜਲੰਧਰ ਦੂਰਦਰਸ਼ਨ ਉਪਰ ਜ਼ਮੀਰ ਦੀ ਆਵਾਜ਼, ਫੁਲਕਾਰੀ ਸੀਰੀਅਲ ਵੀ ਕੀਤੇ। ਗਾਇਕਾ ਸੁਰਿੰਦਰ ਕੌਰ ਨੇ ਜਦੋਂ ਗਾਇਕੀ ’ਚ 50 ਸਾਲ ਪੂਰੇ ਕੀਤੇ ਮੈਂ ਵੀਡੀਓ ਆਡਿਓ ਵਧਾਈਆਂ ਐਲਬਮ ਬਣਾਈ ਜੋ ਟੀ-ਸੀਰੀਜ਼ ’ਚ ਰਿਲੀਜ਼ ਹੋਈ। ਜਦੋਂ 1990 ’ਚ ਵਧਾਈਆਂ ਬਣਾਈ ਤਾਂ ਪਹਿਲੀ ਵਾਰ ਆਡਿਓ ਸ਼ੂਟ ਕਰਕੇ ਵੀਡੀਓ ਬਣਾਈ। ਵੈਸੇ ਭੰਗੜਾ ਤਾਂ ਪਹਿਲਾਂ ਹਿੱਟ ਹੁੰਦਾ ਸੀ ਪਰ ਉਸ ਸਮੇਂ ਗਿੱਧਾ ਵੱਡਾ ਹਿੱਟ ਹੋਇਆ। ਮਨਮੋਹਨ ਸਿੰਘ ਜੀ ਕੈਮਰਾਮੈਨ ਸਨ, ਪਹਿਲੀ ਵਾਰ ਬੰਬਈ ਦੇ ਮਹਿਬੂਬ ਸਟੂਡਿਓ ’ਚ ਅਲੱਗ ਸੈਟ ਲਗਾਕੇ ਸ਼ੂਟ ਕੀਤਾ ਸੀ।
ਕਸ਼ਮੀਰੀ ਮੂਲ ਦੀ ਪੰਜਾਬਣ ਪ੍ਰੀਤੀ ਸਪਰੂ ਨੇ ਪੰਜਾਬੀ ਫ਼ਿਲਮਾਂ ’ਚੋਂ ਪ੍ਰਤਿੱਗਿਆ, ਕੁਰਬਾਨੀ ਜੱਟ ਦੀ, ਭਾਬੋ, ਦੂਜਾ ਵਿਆਹ, ਸਰਦਾਰੀ, ਜਿਗਰੀ ਯਾਰ, ਯਾਰ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ ਤੋਂ ਇਲਾਵਾ ਹਿੰਦੀ ਫ਼ਿਲਮਾਂ ’ਚੋਂ ਲਾਵਾਰਿਸ (1981), ਅਰਪਣ (1983), ਅਵਤਾਰ  (1984), ਹਾਦਸਾ  (1984), ਬੰਦਿਸ਼  (1980), ਦਰਿੰਦਾ  (1977), ਸੁਨਿਹਰਾ ਦੌਰ  (1997), ਪੁਰਾਣਾ ਮੰਦਰ  (1984), ਊਚੇ ਲੋਗ  (1987), ਜਗੀਰ  (1984), ਪਾਲੇ ਖਾਂ  (1986), ਧਰਮ ਅਧਿਕਾਰੀ  (1986), ਤਹਿਖ਼ਾਨਾ  (1986), ਆਜ ਕਾ ਅਰਜਨ  (1990), ਮਰਦੋਂ ਵਾਲੀ ਬਾਤ  (1988), ਪੁਰਾਣੀ ਹਵੇਲੀ  (1989), ਗੋਰਾ  (1987), ਨਜ਼ਰਾਨਾ  (1987), ਰਾਹੀ  (1987), ਦੋ ਮਤਵਾਲੇ  (1991), ਹੀਰ ਰਾਂਝਾ ਵਰਗੀਆਂ ਫ਼ਿਲਮਾਂ ਵਿਚ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ। ਅੱਜ ਕੱਲ੍ਹ ਪ੍ਰੀਤੀ ਸਪਰੂ ਆਪਣੇ ਪਤੀ ਦੋ ਬੇਟੀਆਂ ਨਾਲ ਬੰਬਈ ਦੇ ਆਲੀਸ਼ਾਨ ਫਲੈਟ ਵਿਚ ਰਹਿ ਰਹੀ ਹੈ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com