Latest Update

Canada Vich Punjabi | ਸਰਬੱਤ ਖਾਲਸਾ ਜਥੇਦਾਰਾ ਨੇ ਦੇਖੋ ਸੁੱਚਾ ਸਿੰਘ ਲੰਗਾਹ ਬਾਰੇ ਕੀ ਹੁਕਮਨਾਮਾ ਜਾਰੀ ਕੀਤਾ !! | Must Share

Canada Vich Punjabi |  ਸਰਬੱਤ ਖਾਲਸਾ ਜਥੇਦਾਰਾ ਨੇ ਦੇਖੋ ਸੁੱਚਾ ਸਿੰਘ ਲੰਗਾਹ ਬਾਰੇ ਕੀ ਹੁਕਮਨਾਮਾ ਜਾਰੀ ਕੀਤਾ !!  | Must Share


ਜਿੱਥੇ ਇਕ ਪਾਸੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਨੇ ਪੂੰਝ ਕੇ ਰੱਖ ਦਿੱਤਾ ਹੈ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਜ਼ਬਰੀ ਪਾਰਟੀ ‘ਚੋਂ ਕੱਢਦੇ ਹੋਏ ਖੁਦ ਅਸਤੀਫੇ ਦਿਵਾਏ ਸਨ। ਉਥੇ ਦੂਜੇ ਪਾਸੇ ਬੁੱਧਵਾਰ ਨੂੰ ਕਾਂਗਰਸ ਦੇ ਦਿੱਗਜ ਆਗੂਆਂ ਨੇ ਲੰਗਾਹ ‘ਤੇ ਹਮਲਾ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਮੰਗ ਕੀਤੀ ਹੈ।
ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਜਥੇਦਾਰਾਂ ਦੀ ਇਕਤਰਤਾ ਵਿੱਚ ਅਹਿਮ ਫਸੇਲਾ ਲਿਆ ਗਿਆ । ਜਥੇਦਾਰਾਂ ਨੇ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਰਹਿਤ ਮਰਿਆਦਾ ਦੇ ੳੂਲਟ ਜਾ ਕੇ ਬੱਜਰ ਕੁਰਹਿਤ ਕਰਨ ਲੲੀ ਅਤੇ ਸਿੱਖੀ ਕਿਰਦਾਰ ਨੂੰ ਦਾਗੀ ਕਰਨ ਕਰਕੇ ਸਜਾ ਦਾ ਅੈਲਾਨ ਕੀਤਾ । ਜਥੇਦਾਰਾਂ ਨੇ ਅਹਿਮ ਵਿਚਾਰਾਂ ਮਗਰਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਹਕਮ ਦਿੱਤਾ ।
ਓਹਨਾਂ ਕਿਹਾ ਕੋੲੀ ਵੀ ਸਿੱਖ ਜੇ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਦਾ ਹੈ ਤਾਂ ਓਹ ਗੁਰੂ ਦਾ ਗੁਣਾਹਗਾਰ ਹੋਵੇਗਾ..Image result for akal takhat jathedar mand

ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਪ੍ਰਭਾਵ ਹੇਠ ਸ੍ਰੀ ਅਕਾਲ ਤਖਤ ਸਾਹਿਬ ਸਖ਼ਤ ਤੋਂ ਸਖ਼ਤ ਕਾਰਵਾਈ ਨਹੀਂ ਕਰਦਾ, ਤਾਂ ਸਮੁੱਚਾ ਪੰਜਾਬ ਅਤੇ ਵਿਦੇਸ਼ਾਂ ‘ਚ ਬੈਠਾ ਭਾਈਚਾਰਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਵੀ ਲੰਗਾਹ ਵਿਰੁੱਧ ਖੁੱਲ੍ਹ ਕੇ ਬੋਲਦੇ ਹੋਏ ਸਜ਼ਾ ‘ਚ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਮਾਣ ਮਰਿਆਦਾ ਅਤੇ ਅਸੂਲ ਬਰਕਰਾਰ ਰਹਿ ਸਕਣ। No automatic alt text available.ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੀੜਤ ਔਰਤ ਵੱਲੋਂ ਅਸ਼ਲੀਲ ਵੀਡੀਓ ਜਾਰੀ ਨਾ ਕੀਤੀ ਜਾਂਦੀ ਤਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਸਾਰੇ ਅਕਾਲੀਆਂ ਨੇ ਇਸ ਨੂੰ ਕੇਵਲ ਤੇ ਕੇਵਲ ਕਾਂਗਰਸੀਆਂ ਦੀ ਸਾਜ਼ਿਸ਼ ਕਰਾਰ ਦੇਣਾ ਸੀ ਲੇਕਿਨ ਪੀੜਤਾ ਨੇ ਆਪਣੀ ਇੱਜ਼ਤ ਦੀ ਪ੍ਰਵਾਹ ਨਾ ਕਰਦੇ ਹੋਏ, ਜਿਹੜਾ ਦਲੇਰਆਣਾ ਕਦਮ ਚੁੱਕਿਆ ਹੈ, ਉਸ ਨਾਲ ਅਕਾਲੀ ਲੀਡਰਸ਼ਿਪ ਨੂੰ ਸੱਪ ਸੁੰਘ ਗਿਆ ਹੈ ਅਤੇ ਕੋਈ ਵੀ ਲੰਗਾਹ ਦੇ ਹੱਕ ਵਿਚ ਬੋਲਣ ਨੂੰ ਤਿਆਰ ਨਹੀਂ ਹੈ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com