Latest Update

Canada Vich Punjabi | ਪਾਕਿਸਤਾਨ ਦੇ ਇਹ ਹਿੰਦੂ ਪਰਿਵਾਰ ਕਿਉਂ ਬਣੇ ਸਿੱਖ ?? ਦੇਖੋ ਖਾਸ ਵੀਡੀਓ ਰਿਪੋਰਟ | Must Share

Canada Vich Punjabi |  ਪਾਕਿਸਤਾਨ ਦੇ ਇਹ ਹਿੰਦੂ ਪਰਿਵਾਰ ਕਿਉਂ ਬਣੇ ਸਿੱਖ ?? ਦੇਖੋ ਖਾਸ ਵੀਡੀਓ ਰਿਪੋਰਟ  | Must Share


ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਇਸ ਪਿੰਡ ਵਿੱਚ ਪਹਿਲਾਂ ਹਿੰਦੂ ਹੀ ਵੱਸਦੇ ਸਨ, ਪਰ ਹੁਣ 40 ਪਰਿਵਾਰਾਂ ਨੇ ਸਿੱਖ ਧਰਮ ਅਪਣਾ ਲਿਆ ਹੈ।

ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਵਸਦੇ ਹਨ। ਬਹੁਤੇ ਸਿੱਖ ਪੰਜਾਬ ਸੂਬੇ ਵਿੱਚ ਵਸਦੇ ਹਨ ਜਿਹੜਾ ਕਿ ਪੁਰਾਣੇ ਪੰਜਾਬ ਦਾ ਇੱਕ ਹਿੱਸਾ ਹੈ ਜਿੱਥੇ ਸਿੱਖ ਮੱਤ ਦੀ ਸ਼ੁਰੂਆਤ ਹੋਈ। ਸੂਬਾ ਖ਼ੈਬਰ, ਪਖ਼ਤੋਨਖ਼ਵਾਹ ਦੇ ਰਾਜਗੜ੍ਹ ਪਿਸ਼ਾਵਰ ਵਿੱਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਨਨਕਾਣਾ ਸਾਹਿਬ, ਜਿਹੜਾ ਕਿ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਭੋਈਂ ਹੈ, ਵੀ ਪਾਕਿਸਤਾਨੀ ਪੰਜਾਬ ਵਿੱਚ ਹੈ।

18ਵੀਂ ਤੇ 19ਵੀਂ ਸਦੀ ਵਿੱਚ ਸਿੱਖ ਤਬਕਾ ਇੱਕ ਤਾਕਤਵਰ ਸਿਆਸੀ ਸ਼ਕਤੀ ਬਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਲਤਨਤ ਦੀ ਨੀਂਹ ਰੱਖੀ ਜਿਸਦਾ ਰਾਜਗੜ੍ਹ ਲਹੌਰ ਸ਼ਹਿਰ ਸੀ ਜਿਹੜਾ ਅੱਜ ਦੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਤੀ ਗਿਣਤੀ ਲਹੌਰ, ਰਾਵਲਪਿੰਡੀ, ਮੁਲਤਾਨ, ਫ਼ੈਸਲਾਬਾਦ ਤੇ ਨਨਕਾਣਾ ਸਾਹਿਬ ਵਿੱਚ ਹੈ।

1947ਈ. ਵਿੱਚ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਦੇ ਇਲਾਕਿਆਂ ਦੇ ਸਿੱਖ ਤੇ ਹਿੰਦੂ ਭਾਰਤ ਚਲੇ ਗਏ ਤੇ ਭਾਰਤ ਦੇ ਮੁਸਲਮਾਨ ਪਾਕਿਸਤਾਨ ਵਿੱਚ ਵੱਸ ਗਏ।

1947ਈ. ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਮਗਰੋਂ ਸਿੱਖ ਕੌਮ ਨੇ ਸੰਗਠਿਤ ਹੋਣਾ ਸ਼ੁਰੂ ਕੀਤਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਜੋ ਪਾਕਿਸਤਾਨ ਵਿੱਚ ਸਿਖਾਂ ਦੀਆਂ ਪਵਿੱਤਰ ਥਾਂਵਾਂ ਤੇ ਵਿਰਸੇ ਨੂੰ ਮਹਿਫੂਜ਼ ਰੱਖਿਆ ਜਾ ਸਕੇ । ਪਾਕਿਸਤਾਨ ਸਰਕਾਰ ਨੇ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿੱਚ ਆਉਣ ਤੇ ਆਪਣੀਆਂ ਪਵਿੱਤਰ ਥਾਂਵਾਂ ਦੀ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ ਅਤੇ ਪਾਕਿਸਤਾਨ ਦੇ ਸਿੱਖਾਂ ਨੂੰ ਭਾਰਤ ਜਾਣ ਦੀ ਵੀ ਇਜ਼ਾਜ਼ਤ ਹੈ।1947ਈ. ਵਿੱਚ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਸਾਰੇ ਸਿੱਖ ਉਤਲੇ ਪਾਕਿਸਤਾਨ ਵਿੱਚ ਵਸਦੇ ਸਨ, ਖ਼ਾਸ ਕਰ ਪੰਜਾਬ ਵਿੱਚ ਅਤੇ ਬਤੌਰ ਕਿਸਾਨ, ਤਾਜਰ ਤੇ ਕਾਰੋਬਾਰੀ ਇਨ੍ਹਾਂ ਦਾ ਅਰਥਵਿਵਸਥਾ ਵਿੱਚ ਬਹੁਤ ਅਹਿਮ ਕਿਰਦਾਰ ਸੀ। ਪੰਜਾਬ ,ਪਾਕਿਸਤਾਨ ਦਾ ਰਾਜਗੜ੍ਹ ਲਹੌਰ ਅੱਜ ਵੀ ਸਿੱਖਾਂ ਦੀਆਂ ਕਈ ਅਹਿਮ ਮਜ਼੍ਹਬੀ ਥਾਂਵਾਂ ਦੀ ਜਗ੍ਹਾ ਹੈ, ਜਿਨ੍ਹਾਂ ਵਿੱਚ ਰਣਜੀਤ ਸਿੰਘ ਦੀ ਸਮਾਧੀ ਵੀ ਸ਼ਾਮਿਲ ਹੈ। ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮਸਥਾਨ ਸਮੇਤ 9 ਗੁਰਦਵਾਰੇ ਨੇ ਅਤੇ ਇਹ ਸ਼ਹਿਰ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਥਾਂ ਵੀ ਹੈ। ਨਨਕਾਣਾ ਸਾਹਿਬ ਦਾ ਹਰ ਗੁਰਦੁਆਰਾ ਬਾਬਾ ਗੁਰੂ ਨਾਨਕ ਦੇ ਜੀਵਨ ਦੇ ਵੱਖ ਵੱਖ ਵਾਕਿਆਂ ਨਾਲ਼ ਸੰਬੰਧ ਰੱਖਦਾ ਹੈ। ਇਹ ਸ਼ਹਿਰ ਦੁਨੀਆ ਭਰ ਦੇ ਸਿੱਖਾਂ ਦੀ ਯਾਤਰਾ ਦਾ ਇੱਕ ਅਹਿਮ ਥਾਂ ਹੈ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com