Latest Update

Canada Vich Punjabi | ਚਰਖੇ ਵਾਲੇ ਗਾਂਧੀ ਨੂੰ ਬਾਪੂ ਕਹਿਣ ਵਾਲਿਓ ਬਾਪੂ ਗੁਰੂ ਗੋਬਿੰਦ ਸਿੰਘ ਨੂੰ ਤਾਂ ਨਹੀਂ ਭੁੱਲ ਗੲੇ ?? | Must Share

Canada Vich Punjabi |  ਚਰਖੇ ਵਾਲੇ ਗਾਂਧੀ ਨੂੰ ਬਾਪੂ ਕਹਿਣ ਵਾਲਿਓ ਬਾਪੂ ਗੁਰੂ ਗੋਬਿੰਦ ਸਿੰਘ ਨੂੰ ਤਾਂ ਨਹੀਂ ਭੁੱਲ ਗੲੇ ??  | Must Share


ਗਾਂਧੀ ਵਾਂਗ ਨੀ ਚਰਖੇ ਚਲਾਏ ਅਸੀਂ_ ਅਸੀਂ ਚਰਖੜੀਆਂ ਤੇ ਚੜੇ ਹੌਏ ਆਂ..
ਜਿੰਨਾ ਸਕੂਲਾਂ ਚ ਸਿਰਾਂ ਦੀ FEES ਲੱਗਦੀ__ਅਸੀ ਉਹਨਾਂ ਸਕੂਲਾਂ ਚ ਪੜੇ ਹੌਏ ਆਂ ..

ਗਾਂਧੀ ਇਕ ਆਮ ਫ਼ਿਰਕਾਪ੍ਰਸਤ ‘ਹਿੰਦੂ’ ਸੀ। ਉਸ ਦੀ ਸੋਚ ਇਕ ਆਮ ਬਾਣੀਏ ਹਿੰਦੂ ਵਾਲੀ ਸੀ। ਹਾਲਾਂ ਕਿ ਉਹ ਦਿਲੋਂ ਧਾਰਮਿਕ ਨਹੀਂ ਸੀ। ਉਹ ਇੰਗਲੈਂਡ ਰਹਿੰਦਿਆਂ ਸ਼ਰਾਬ ਅਤੇ ਗਾਂ ਦਾ ਮਾਸ ਤਕ ਖਾ ਚੁਕਾ ਸੀ। ਉਹ ਸ਼ਾਇਦ ਕਾਮੀ ਵੀ ਸੀ। ਜਿਹੜਾ ਸ਼ਖ਼ਸ ਮਾਂ-ਬਾਪ ਦੇ ਮਰਨ ਦੇ ਪਲਾਂ ਵਿਚ ਪਤਨੀ ਨਾਲ ਭੋਗ ਕਰ ਰਿਹਾ ਹੋਵੇ ਉਸ ਵਿਚ ਪਰਵਾਰ ਵਾਸਤੇ ਕਿੰਨਾ ਕੂ ਪਿਆਰ/ਜਜ਼ਬਾਤ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।Image result for gandhi charkha
ਪਰ ਉਹ ਧਾਰਮਿਕ ਨਾ ਹੋਣ ਦੇ ਬਾਵਜੂਦ ਫ਼ਿਰਕੂ ਜ਼ਰੂਰ ਸੀ। ਉਹ ਮੁਸਲਮਾਨਾਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ। ਉਹ ਤਾਂ 1920ਵਿਆਂ ਵਿਚ ਵੀ “ਰਾਮ ਰਾਜ” ਦੀਆਂ ਗੱਲਾਂ ਕਰਦਾ ਹੁੰਦਾ ਸੀ। 1923 ਵਿਚ ਜਦ ਉਸ ਨੇ ਤਕਲੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਨੇ ਇਹ ਪ੍ਰਚਾਰ ਵੀ ਕੀਤਾ ਕਿ ਤਕਲੀ ਵਿਚੋਂ ਨਿਕਲਣ ਵਾਲੇ ਹਰ ਧਾਗੇ ਤੇ ਰਾਮ ਤੇ ਕ੍ਰਿਸ਼ਨ ਦੀ ਮੁਹਰ ਹੋਣੀ ਚਾਹੀਦੀ ਹੈ। (ਇੰਦੂ ਲਾਲ ਕੇ. ਯਜਨੀਕ, ਗਾਂਧੀ: ਐਜ਼ ਆਈ ਨਿਊ ਹਿਮ, ਸਫ਼ਾ 302, ਜੀ.ਡੀ. ਤੇਂਦੁਲਕਰ, ਮਹਾਤਮਾ: ਲਾਈਫ਼ ਆਫ਼ ਮੋਹਨ ਦਾਸ ਕਰਮ ਚੰਦ ਗਾਂਧੀ)।Image result for gandhi girl
ਪਹਿਲਾਂ 1921 ਵਿਚ ਨਾਨਕਾਣਾ ਸਾਹਿਬ ਦੇ ਕਤਲੇਆਮ ਬਾਰੇ ਵੀ ਗਾਂਧੀ ਦਾ ਸਲੂਕ ਤਕਰੀਬਨ ਐਂਟੀ-ਸਿੱਖ ਸੀ। ਉਸ ਦੇ ਬਿਆਨਾਂ ਵਿਚੋਂ ਸ਼ਰੇਆਮ ਮਹੰਤਾਂ ਨਾਲ ਹਮਦਰਦੀ ਦਾ ਇਸ਼ਾਰਾ ਨਜ਼ਰ ਆਉਂਦਾ ਸੀ। ਉਸ ਨੇ ਤਾਂ ਇਹ ਕੋਸ਼ਿਸ਼ ਵੀ ਕੀਤੀ ਸੀ ਕਿ ਸਿੱਖ ਗੁਰਦੁਆਰਾ ਸੁਧਾਰ ਲਹਿਰ ਬੰਦ ਕਰ ਦੇਣ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਹੀ ਹਿੱਸਾ ਪਾਉਣ। (ਇਸ ਪਿੱਛੇ ਵੀ ਉਸ ਦਾ ਮਕਸਦ ਮਹੰਤਾਂ ਦੀ ਮਦਦ ਕਰਨਾ ਹੀ ਸੀ)। ਉਂਞ ਸਿੱਖ ਲੀਡਰਾਂ ਨੇ ਉਸ ਦੀ ਇਸ ਸਲਾਹ ਨੂੰ ਰੱਦ ਕਰ ਦਿੱਤਾ ਸੀ। ਹਾਂ ਸਿੱਖਾਂ ਨੇ ਇਕ ਗ਼ਲਤੀ ਜ਼ਰੂਰ ਕੀਤੀ ਸੀ ਕਿ ਉਸ ਦੇ ਕਿਹਾਂ ਨਾਨਕਾਣਾ ਸਾਹਿਬ ਦੇ ਕਤਲੇਆਮ ਸਬੰਧੀ ਸਰਕਾਰ ਨਾਲ ਨਾਮਿਲਵਰਤਣ ਦਾ ਮਤਾ ਜ਼ਰੂਰ ਪਾਸ ਕਰ ਦਿੱਤਾ ਸੀ। ਪਰ ਇਸ ਦੇ ਬਾਵਜੂਦ ਗਾਂਧੀ ਤੇ ਕਾਂਗਰਸ ਨੇ ਨਾਨਕਾਣਾ ਸਾਹਿਬ ਦੇ ਸਬੰਧ ਵਿਚ ਸਿਰਫ਼ ਇਕ-ਦੋ ਬਿਆਨ ਦੇਣ ਤੋਂ ਸਿਵਾ ਕੁਝ ਨਹੀਂ ਸੀ ਕੀਤਾ। ਉਲਟਾ ਸਿੱਖਾਂ ਤੇ ਸਰਕਾਰ ਵਿਚ ਵਿੱਥ ਵਧਾਈ ਸੀ।
– ਡਾ: ਹਰਜਿੰਦਰ ਸਿੰਘ ਦਿਲਗੀਰ


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com