ਪ੍ਰਦਰਸ਼ਨਕਾਰੀ ਚਾਹੁਣ ਤਾਂ ਮੇਰੇ ਉਤੇ ਅੰਡੇ ਸੁੱਟਣ : ਕੇਂਦਰੀ ਮੰਤਰੀ

ਓਡੀਸ਼ਾ ਦੇ ਦੌਰੇ ਉਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਦਾ ਕੁੱਝ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ।  ਇਸ ਵਿਰੋਧ ਉਤੇ ਤੰਜ ਕਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਜੇਕਰ ਚਾਹੁਣ ਤਾਂ ਉਨਾਂ ਉਤੇ ਅੰਡੇ ਸੁੱਟ ਸਕਦੇ ਹਨ। ਉਹ ਸ਼ਾਕਾਹਾਰੀ ਨਹੀਂ ਹਨ ਅਤੇ ਇਨਾਂ ਅੰਡਿਆਂ ਦਾ ਆਮਲੇਟ ਬਣਾ ਕੇ ਖਾ ਲੈਣਗੇ।

ਦੱਸ ਦਈਏ ਕਿ ਮੰਦਸੌਰ ਵਿੱਚ 6 ਕਿਸਾਨਾਂ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜੁਆਲ ਓਰਾਮ ਜਦੋਂ ਕੇਂਦਰਪਾੜਾ ਜਿਲੇ ਦੇ ਦੌਰੇ ਉਤੇ ਗਏ ਸਨ ਤਾਂ ਕਾਂਗਰਸੀ ਵਰਕਰਾਂ ਨੇ ਉਨਾਂ ਨੂੰ ਕਾਲੇ ਝੰਡੇ ਵਿਖਾਏ ਸਨ, ਜਦਕਿ ਬੀਜੂ ਜਨਤਾ ਦਲ ਦੇ ਸਮਰਥਕਾਂ ਨੇ ਉਨਾਂ ਦੀ ਕਾਰ ਉਤੇ ਅੰਡੇ ਸੁੱਟੇ ਸਨ।

ਇਸ ਦੌਰਾਨ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਬਾਬੁਲ ਸੁਪ੍ਰਿਯੋ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਤੋਂ ਇੱਥੇ ਆਉਂਦੇ ਹਨ। ਪੱਛਮੀ ਬੰਗਾਲ ਦੇ ਹਾਲਾਤ ਓਡੀਸੀ ਦੇ ਮੁਕਾਬਲੇ ਜਿਆਦਾ ਖਰਾਬ ਹਨ, ਇਸ ਕਰਕੇ ਉਨਾਂ ਨੂੰ ਇੱਥੇ ਕੋਈ ਡਰ ਨਹੀਂ ਲਗਦਾ। ਉਨਾਂ ਕਿਹਾ ਕਿ ਕਾਂਗਰਸ ਅਤੇ ਬੀਜੇਡੀ ਨੇ ਓਡੀਸਾ ਨੂੰ ਲੁੱਟਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply