Latest Update

ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ

ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ

ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਨਿਰਮਿਤ ‘ਸੁਪਰ ਸਿੰਘ’ ਫਿਲਮ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਮੁੱਖ ਕਿਰਦਾਰ ‘ਚ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਅਨੁਰਾਗ ਸਿੰਘ ਨੇ ਕੀਤਾ ਹੈ।
ਪੰਜਾਬੀ ਫਿਲਮਾਂ ਦੇ ਫਿਲਮੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਪੰਜਾਬੀ ਫਿਲਮ ਦੇਸ਼ ਅਤੇ ਵਿਦੇਸ਼ ਦੀਆਂ 700 ਸਕ੍ਰੀਨਸ ‘ਤੇ ਪ੍ਰਦਰਸ਼ਿਤ ਹੋਵੇਗੀ। ਇਸ ਫਿਲਮ ਨਾਲ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਕੌਮੀ ਹੀਰੋ ਬਣ ਕੇ ਉਭਰਿਆ ਹੈ ਅਤੇ ਉਸ ਦੇ ਪ੍ਰਸ਼ੰਸਕ ਐਡਵਾਂਸ ਬੁਕਿੰਗ ਮੰਗ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਫਿਲਮ ਭਾਰਤ ਦੇ ਨਾਲ-ਨਾਲ ਪਾਕਿਸਤਾਨ ‘ਚ ਵੀ 16 ਜੂਨ ਨੂੰ ਹੀ ਪ੍ਰਦਰਸ਼ਿਤ ਹੋ ਰਹੀ ਹੈ, ਜਿਸ ਕਾਰਨ ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਨਾਲ ਹੀ ‘ਸੁਪਰ ਸਿੰਘ’ ਅਜਿਹੀ ਪੰਜਾਬੀ ਫਿਲਮ ਹੈ, ਜੋ ਦੁਬਈ ‘ਚ ਵੀ ਪ੍ਰਦਰਸ਼ਿਤ ਹੋਵੇਗੀ।

The post ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ appeared first on (Panjabi News)-Latest Punjabi News | Punjab News Paper Online.

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com