ਜਾਣੋ, ਹੱਡੀਆਂ ਨੂੰ ਮਜ਼ਬੂਤ ਤੇ ਤੰਦਰੁਸਤ ਰੱਖਣ ਲਈ ਜ਼ਰੂਰੀ ਗੱਲ਼ਾਂ

ਕਸਰਤ:– ਹਲਕਾ ਭਾਰ ਚੁੱਕਣ ਵਾਲ਼ੀਆਂ ਕਸਰਤਾਂ ਓਸਟੀਓਪਰੋਸਿਸ ਵਰਗੀ ਬੀਮਾਰੀ ਵਿੱਚ ਲਾਭਦਾਇਕ ਹੁੰਦੀਆਂ ਹਨ। ਇਸ ਤਰ੍ਹਾਂ ਭਾਰ ਚੁੱਕ ਕੇ ਪੱਠਿਆਂ ’ਤੇ ਦਬਾਅ ਵਧਦਾ ਹੈ, ਜੋ ਕਿ ਹੱਡੀਆਂ ’ਤੇ ਦਬਾਅ ਪਾਉਂਦੇ ਹਨ ਜਿਸ ਦੇ ਫਲਸਰੂਪ ਉਹ ਨਵੀਆਂ ਹੱਡੀਆਂ ਦਾ ਨਿਰਮਾਣ ਕਰਦੀਆਂ ਹਨ। ਇਸ ਤੋਂ ਇਲਾਵਾ ਤੇਜ਼ ਸੈਰ ਕਰਨਾ, ਹਲਕੀ ਦੌੜ ਲਗਾਉਣਾ, ਹਲਕੇ ਜੰਪ ਅਤੇ ਤੈਰਾਕੀ ਆਦਿ ਕਈ ਮਹੱਤਵਪੂਰਨ ਕਸਰਤਾਂ ਹਨ।

ਕੈਲਸ਼ੀਅਮ:– ਕੈਲਸ਼ੀਅਮ ਗਾਂ ਦੇ ਦੁੱਧ, ਹਰੇ ਪੱਤੇ ਵਾਲ਼ੀਆਂ ਸਬਜ਼ੀਆਂ, ਖੱਟੇ ਫਲ਼, ਗੰਨਾ, ਗੁੜ, ਗਾਜਰ, ਅਤੇ ਸਿੱਪ ਵਿੱਚ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਸਭ ਤੋਂ ਜ਼ਿਆਦਾ ਕੈਲਸ਼ੀਅਮ ਤਿਲ਼ਾਂ ਵਿੱਚ ਹੁੰਦਾ ਹੈ। ਇਹੀ ਨਹੀਂ ਇਨ੍ਹਾਂ ਵਿੱਚ ਕੈਲਸ਼ੀਅਮ ਦੇ ਨਾਲ-ਨਾਲ ਮੈਗਨੀਸ਼ੀਅਮ , ਲੋਹਾ ਅਤੇ ਜ਼ਿੰਕ ਜਿਹੇ ਕਈ ਹੋਰ ਮਹੱਤਵਪੂਰਨ ਖਣਿਜ ਵੀ ਹੁੰਦੇ ਹਨ ਜੋ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਹਨ।

ਖਣਿਜ ਪਦਾਰਥ:- ਹਿਮਾਲੀਅਨ ਕ੍ਰਿਸਟਲ ਨਮਕ ਖਣਿਜਾਂ ਦਾ ਸਭ ਤੋਂ ਉੱਤਮ ਸਰੋਤ ਹੈ। ਇਸ ਵਿੱਚ ਸਾਡੇ ਸਰੀਰ ਵਿੱਚ ਪਾਏ ਜਾਣ ਵਾਲੇ 84 ਖਣਿਜ ਅਤੇ ਹੋਰ ਕਈ ਨਮਕ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਲਈ ਲਾਭਦਾਇਕ ਹਨ।

ਪੋਟਾਸ਼ੀਅਮ ਅਤੇ ਸੋਡੀਅਮ:- ਹੱਡੀਆਂ ਦੇ ਪੁੰਜ ਨੂੰ ਬਰਕਰਾਰ ਰੱਖਣ ਲਈ ਪੋਟਾਸ਼ੀਅਮ ਅਤੇ ਸੋਡੀਅਮ ਦੇ ਸਹੀ ਅਨੁਪਾਤ ਦਾ ਹੋਣਾ ਜ਼ਰੂਰੀ ਹੈ ਜੋ ਕਿ ਅੱਜ-ਕੱਲ੍ਹ ਪ੍ਰੋਸੈੱਸ ਕੀਤੇ ਨਮਕ ਅਤੇ ਭੋਜਨ ਕਰਨ ਕਰਕੇ unbalanced ਹੋ ਗਿਆ ਹੈ। ਸਾਡੇ ਪੂਰਵਜ ਜੋ ਕਿ ਕੁਦਰਤੀ ਭੋਜਨ ਕਰਦੇ ਸਨ, ਉਹ 11000 ਮਿਲੀਗ੍ਰਾਮ ਪੋਟਾਸ਼ੀਅਮ ਅਤੇ 700 ਮਿਲੀਗ੍ਰਾਮ ਸੋਡੀਅਮ ਦਿਨ ਵਿੱਚ ਭੋਜਨ ਤੋਂ ਪ੍ਰਾਪਤ ਕਰਦੇ ਸਨ।

ਉਪਰੋਕਤ ਤੱਤਾਂ ਨਾਲ ਭਰਪੂਰ ਕਈ ਹੋਰ ਖਾਧ ਪਦਾਰਥ ਹਨ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੁੰਦੇ ਹਨ, ਜਿਵੇਂ ਕਿ ਟਮਾਟਰ, ਰੁਬਾਰਬ, ਅਨਾਨਾਸ, ਚੀਕੂ, ਬਰੋਕਲੀ, ਪਾਈਨ ਨਟ, ਅਲਸੀ ਦੇ ਬੀਜ, ਪਾਲਕ, ਬੋਕਚੌਏ, ਤਿਲ, ਮਸ਼ਰੂਮ, ਸਰ੍ਹੋਂ ਦਾ ਸਾਗ ਅਤੇ ਕੁਇਨੋਆ ਆਦਿ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply