Latest Update

ਸਾਊਦੀ ਅਰਬ ਦਾ ਸ਼ਾਹ ਵੀ ਹੁਣ ਨਵਾਜ਼ ਸ਼ਰੀਫ ਨੂੰ ਸਿੱਧਾ ਹੋ ਪਿਆ

ਸਾਊਦੀ ਅਰਬ ਦਾ ਸ਼ਾਹ ਵੀ ਹੁਣ ਨਵਾਜ਼ ਸ਼ਰੀਫ ਨੂੰ ਸਿੱਧਾ ਹੋ ਪਿਆ

ਸਾਊਦੀ ਅਰਬ ਦਾ ਸ਼ਾਹ ਵੀ ਹੁਣ ਨਵਾਜ਼ ਸ਼ਰੀਫ ਨੂੰ ਸਿੱਧਾ ਹੋ ਪਿਆ

sharif met saudi king
* ਸ਼ਰੀਫ ਨੂੰ ਪੁੱਛਿਆ: ਸਾਡੇ ਨਾਲ ਹੋ ਕਿ ਕਤਰ ਨਾਲ
ਇਮਲਾਮਾਬਾਦ, 14 ਜੂਨ, ((ਪੰਜਾਬੀ ਰਿਪੋਟਰ ))- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਇਕ ਮੁਲਾਕਾਤ ਵਿੱਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ, ‘ਤੁਸੀਂ ਸਾਡੇ ਨਾਲ ਹੋ ਜਾਂ ਕਤਰ ਨਾਲ?’ ਇਸ ਨਾਲ ਨਵਾਜ਼ ਸ਼ਰੀਫ ਇੱਕ ਦਮ ਬੌਂਦਲ ਕੇ ਰਹਿ ਗਏ।
ਵਰਨਣ ਯੋਗ ਹੈ ਕਿ ਨਵਾਜ਼ ਸ਼ਰੀਫ ਪਿਛਲੇ ਦਿਨੀਂ ਕਤਰ ਸੰਕਟ ਦਾ ਕੂਟਨੀਤਕ ਹੱਲ ਲੱਭਣ ਲਈ ਸਾਊਦੀ ਅਰਬ ਗਏ ਸਨ। ਜਾਣਕਾਰ ਸੂਤਰਾਂ ਮੁਤਾਬਕ ਸਾਊਦੀ ਅਰਬ ਦੇ ਸ਼ਾਹ ਨੇ ਜੇਦਾ ਵਿੱਚ ਨਵਾਜ਼ ਸ਼ਰੀਫ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਉਹ ਕਤਰ ਉੱਤੇ ਆਪਣਾ ਪੱਖ ਸਾਫ ਕਰਨ। ਅੰਗਰੇਜੀ ਅਖਬਾਰ ਵਿੱਚ ਕਿਹਾ ਗਿਆ ਹੈ, ‘ਜਦੋਂ ਰਿਆਦ ਨੇ ਇਮਲਾਮਾਬਾਦ ਤੋਂ ਪੁੱਛਿਆ ਕਿ ਤੁਸੀਂ ਸਾਡੇ ਨਾਲ ਹੋ ਜਾਂ ਕਤਰ ਨਾਲ ਤਾਂ ਇਸ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਨੂੰ ਜਵਾਬ ਦਿੱਤਾ ਕਿ ਪੱਛਮੀ ਏਸ਼ੀਆ ਵਿੱਚ ਵੱਧਦੇ ਰਾਜਨੀਤਿਕ ਸੰਕਟ ਵਿੱਚ ਉਹ ਕਿਸੇ ਇਕ ਦਾ ਪੱਖ ਨਹੀਂ ਲਵੇਗਾ।’
ਕਤਰ ਨਾਲ ਸਾਊਦੀ ਅਰਬ ਤੇ ਹੋਰ ਖਾੜੀ ਦੇਸ਼ਾਂ ਦੇ ਰਾਜਨੀਤਿਕ ਤੋੜ ਲੈਣ ਮਗਰੋਂ ਪਾਕਿਸਤਾਨ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਇਨ੍ਹਾਂ ਦੇਸ਼ਾਂ ਦਾ ਆਰੋਪ ਹੈ ਕਿ ਤੇਲ ਸੰਪੰਨ ਕਤਰ ਆਂਤਕੀ ਸਮੂਹਾਂ ਨੂੰ ਸਮਰਥਨ ਦਿੰਦਾ ਹੈ। ਅਖਬਾਰ ਦੀ ਖਬਰ ਮੁਤਾਬਕ ਸਾਊਦੀ ਅਰਬ ਚਾਹੁੰਦਾ ਹੈ ਕਿ ਪਾਕਿਸਤਾਨ ਉਸ ਦਾ ਸਾਥ ਹੀ ਦੇਵੇ। ਜੇਦਾ ਵਿੱਚ ਸ਼ਾਹੀ ਭਵਨ ਵਿੱਚ ਨਵਾਜ਼ ਸ਼ਰੀਫ ਅਤੇ ਸਾਊਦੀ ਸ਼ਾਹ ਵਿਚਾਲੇ ਹੋਈ ਗੱਲਬਾਤ ਦੀ ਜਾਣਕਾਰੀ ਰੱਖਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਅਖਬਾਰ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਜਗਤ ਵਿੱਚ ਮਤਭੇਦ ਪੈਦਾ ਕਰਨ ਦੀ ਕਿਸੇ ਵੀ ਘਟਨਾ ਵਿੱਚ ਕਿਸੇ ਇਕ ਦਾ ਪੱਖ ਨਹੀ ਲਵੇਗਾ। ਇਸ ਵਿੱਚ ਕਿਹਾ ਗਿਆ, ‘ਫਿਰ ਵੀ ਸਾਊਦੀ ਅਰਬ ਨੂੰ ਸ਼ਾਂਤ ਕਰਨ ਲਈ ਪਾਕਿਸਤਾਨ ਹੁਣ ਕਤਰ ਉੱਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਹਾਲਾਤ ਨੂੰ ਸ਼ਾਂਤ ਕਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਕੁਵੈਤ, ਕਤਰ ਅਤੇ ਤੁਰਕੀ ਜਾਣਗੇ।’
Previous Postਗਲਤ ਨਤੀਜੇ ਘੋਸ਼ਿਤ ਕਰਨ ਤੇ ਪੰਜਾਬੀ ਯੂਨੀਵਰਸਿਟੀ ਵਿਵਾਦਾਂ ਦੇ ਘੇਰੇ ‘ਚ


Next Postਗੁਜਰਾਤ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਅਖਿਲੇਸ਼ ਯਾਦਵ ਦੀ ਫੋਟੋ ਵਾਲੇ ਬੈਗ ਵੰਡੇ ਗਏShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com