Latest Update

ਰਾਸਟਰਪਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਨੋਟੀਫੀਕੇਸ਼ਨ ਜਾਰੀ

ਰਾਸਟਰਪਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਨੋਟੀਫੀਕੇਸ਼ਨ ਜਾਰੀ

ਭਾਰਤ ਵਿੱਚ ਹੋਣ ਜਾ ਰਹੀ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਮੁੱਖ ਰੱਖਦੇ ਹੋਏ ਅੱਜ ਚੋਣ ਕਮਿਸ਼ਨ ਨੇ ਇਕ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਜਿਸ ਅਧੀਨ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਅਮਲ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਮੌਜੂਦਾ ਰਾਸਟਰਪਤੀ ਸ਼੍ਰੀ ਪ੍ਰ੍ਰਣਬ ਮੁਖਰਜ਼ੀ ਦੇ ਅਹੁਦੇ ਦੀ ਮਿਆਦ ਮਿਤੀ 24 ਜੁਲਾਈ 2017 ਨੂੰ ਸਮਾਪਤ ਹੋ ਰਹੀ ਹੈ ਜਿਸ ਕਾਰਨ ਇਹ ਚੋਣ ਅਮਲ ਸ਼ੁਰੂ ਕੀਤਾ ਗਿਆ ਹੈ।
india
ਚੋਣ ਕਮਿਸ਼ਨ ਦੇ ਬੁਲਾਰੇ ਸ਼੍ਰੀ ਅਨੂਪ ਮਿਸ਼ਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਕਟਰੀ ਜਨਰਲ ਲੋਕ ਸਭਾ ਨੂੰ ਇਸ ਚੋਣ ਅਮਲ ਸਬੰਧੀ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫੀਕੇਸ਼ਨ ਦੇ ਨਾਲ ਹੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਅਮਲ ਸਬੰਧੀ ਪ੍ਰੀਕ੍ਰਿਆ ਦਾ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ। ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਖੁਦ ਜਾਂ ਉਮੀਦਵਾਰ ਦਾ ਨਾਮ ਤਜਵੀਜ ਕਰਨ ਵਾਲੇ ਜਾਂ ਫਿਰ ਸੈਕੇਂਡਰ ਵੱਲੋਂ ਰਿਟਰਨਿੰਗ ਅਫਸਰ ਦੇ ਦਫਤਰ ਕਮਰਾ ਨੰਬਰ 18 ਗਰਾਊਂਡ ਫਲੋਰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਖੇ ਪੇਸ਼ ਕਰ ਸਕਦੇ ਹਨ। ਜੇਕਰ ਕਿਸੇ ਨਾ ਟਾਲਣਯੋਗ ਕੰੰਮ ਕਾਰਨ ਦਫਤਰ ਵਿੱਚ ਹਾਜਰ ਨਾ ਹੋਣ ਤਾਂ ਅਸਿਸਟੈਂਟ ਰਿਟਰਨਿੰਗ ਅਫਸਰ ਸ਼੍ਰੀ ਰਵਿੰਦਰਾ ਗਰੀਮੇਲਾ ਸੰਯੁਕਤ ਸਕੱਤਰ ਜਾਂ ਸ਼੍ਰੀ ਵਿਨੇ ਕੁਮਾਰ ਮੋਹਨ ਡਾਇਰੈਕਟਰ ਲੋਕ ਸਭਾ ਸੈਕਟਰੀਏਟ ਵਿਖੇ ਸਰਕਾਰੀ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਪੇਸ਼ ਕੀਤੇ ਜਾ ਸਕਦੇ ਹਨ।
 Elections
ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰ ਦੇ ਨਾਲ ਉਮੀਦਵਾਰ ਜਿਸ ਲੋਕ ਸਭਾ ਹਲਕੇ ਦਾ ਵੋਟਰ ਹੈ ਉਸ ਦੀ ਵੋਟਰ ਸੂਚੀ ਦੀ ਤਸਦੀਕਸ਼ੁਦਾ ਕਾਪੀ ਨਾਲ ਨੱਥੀ ਹੋਵੇ। ਇਸ ਤੋਂ ਇਲਾਵਾ ਹਰੇਕ ਉਮੀਦਵਾਰ 15000/- ਰੁਪਏ ਦਸਤੀ ਰੂਪ ਵਿੱਚ ਰਿਟਰਨਿੰਗ ਅਫਸਰ ਕੋਲ ਨਾਮਜਦਗੀ ਪੱਤਰ ਦੇ ਨਾਲ ਜਮ੍ਹਾਂ ਕਰਵਾਏਗਾ ਜਾਂ ਫਿਰ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਜਾਂ ਫਿਰ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ।
election-commision
28 ਜੂਨ 2017 ਤੱਕ ਦਾਖਲ ਕੀਤੇ ਜਾ ਸਕਦੇ ਹਨ ਨਾਮਜਦਗੀ ਪੱਤਰ
ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰ ਦੀ ਕਾਪੀ ਉਪਰ ਦਿੱਤੇ ਗਏ ਪਤੇ ਤੇ ਉਪਰ ਦਿੱਤੇ ਗਏ ਸਮੇਂ ਅਨੁਸਾਰ ਹਾਸਿਲ ਕੀਤੀ ਜਾ ਸਕਦੀ ਹੈ। ਸਬ ਸੈਕਸ਼ਨ (4) ਆਫ ਸੈਕਸ਼ਨ 5 ਬੀ ਰੱਦ ਕੀਤੇ ਗਏ ਨਾਮਜਦਗੀ ਪੱਤਰਾਂ ਤੋਂ ਬਿਨ੍ਹਾਂ ਬਾਕੀ ਨਾਮਜਦਗੀ ਪੱਤਰਾਂ ਦੀ 29 ਜੂਨ 2017 ਨੂੰ ਸਵੇਰੇ 11:00 ਵਜੇ ਰਿਟਰਨਿੰਗ ਅਫਸਰ ਦੇ ਦਫਤਰ ਕਮਰਾ ਨੰਬਰ 18. ਗਰਾਊਂਡ ਫਲੋਰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਖੇ ਪੜਤਾਲ ਕੀਤੀ ਜਾਵੇਗੀ।ਉਮੀਦਵਾਰ ਵੱਲੋਂ ਖੁਦ ਜਾ ਉਮੀਦਵਾਰ ਦਾ ਨਾਮ ਤਜਵੀਜ ਕਰਨ ਵਾਲੇ ਜਾਂ ਫਿਰ ਸੈਕੇਂਡਰ ਵੱਲੋਂ ਨਾਮਜਦਗੀ ਪੱਤਰ ਮਿਤੀ 1 ਜੁਲਾਈ 2017 ਨੂੰ ਬਾਦ ਦੁਪਹਿਰ 3;00 ਵਜੇ ਤੱਕ ਰਿਟਰਨਿੰਗ ਅਫਸਰ ਦੇ ਦਫਤਰ ਤੋਂ ਵਾਪਸ ਲਿਆ ਜਾ ਸਕਦਾ ਹੈ।
Election-Commission
ਚੋਣ ਹੋਣ ਦੀ ਸੂਰਤ ਵਿੱਚ ਵੋਟਾਂ ਪਾਉਣ ਦਾ ਅਮਲ ਮਿਤੀ 17 ਜੁਲਾਈ 2017 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੈਣਗੀਆਂ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸਟਰਪਤੀ ਦੀ ਚੋਣ ਸਬੰਧੀ ਇਕ ਕਿਤਾਬਚਾ ਤਿਆਰ ਕੀਤਾ ਗਿਆ ਹੈ ਜੋ ਕਿ ਜਿਸ ਦੀ ਕੀਮਤ 25 ਰੁਪਏ ਪ੍ਰਤੀ ਕਾਪੀ ਰੱਖਿਆ ਗਿਆ ਹੈ। ਇਹ ਕਿਤਾਬਚਾ ਭਾਰਤੀ ਚੋਣ ਕਮਿਸ਼ਨ ਦੇ ਸੇਲ ਕਾਊਂਟਰ ਤੋਂ ਜਾ ਫਿਰ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਥਿਤ ਮੁੱਖ ਚੋਣ ਅਫਸਰ ਦੇ ਦਫਤਰ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ।
election

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com