Latest Update

ਯੋਗਾ ਦਿਹਾੜੇ ਦੇ ਥਾਂ, ਸਿੱਖ 21 ਜੂਨ ਨੂੰ ‘ਗੱਤਕਾ ਦਿਹਾੜਾ’ ਮਨਾਉਣ: ਮਾਨ ਦਲ

ਯੋਗਾ ਦਿਹਾੜੇ ਦੇ ਥਾਂ, ਸਿੱਖ 21 ਜੂਨ ਨੂੰ ‘ਗੱਤਕਾ ਦਿਹਾੜਾ’ ਮਨਾਉਣ: ਮਾਨ ਦਲ

ਯੋਗਾ ਦਿਹਾੜੇ ਦੇ ਥਾਂ, ਸਿੱਖ 21 ਜੂਨ ਨੂੰ ‘ਗੱਤਕਾ ਦਿਹਾੜਾ’ ਮਨਾਉਣ: ਮਾਨ ਦਲ


June 15, 2017 | By (Panjabi News Team)



ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਬੁੱਧਵਾਰ (14 ਜੂਨ) ਪ੍ਰੈਸ ਬਿਆਨ ਜਾਰੀ ਕਰਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ 21 ਜੂਨ ਵਾਲੇ ਦਿਨ ਆਪੋ-ਆਪਣੇ ਇਲਾਕਿਆਂ ਵਿਚ ‘ਗੱਤਕਾ ਦਿਹਾੜਾ’ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਮੋਹਾਲੀ, ਨਵਾਂ ਸ਼ਹਿਰ, ਹੁਸ਼ਿਆਰਪੁਰ ਆਦਿ ਥਾਵਾਂ ‘ਤੇ ਸਿੱਖਾਂ ਉਤੇ ਝੂਠੇ ਕੇਸ ਪਾਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
(ਫਾਈਲ ਫੋਟੋ)

ਸ. ਮਾਨ ਨੇ ਕਿਹਾ ਕਿ ਭਾਰਤੀ ਹਾਕਮ ਭਾਰਤੀ ਉਪਮਹਾਂਦੀਪ ‘ਚ ਵੱਸਣ ਵਾਲੀਆਂ ਸਿੱਖਾਂ ਸਣੇ ਹੋਰ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਧਰਮ ਵਿਚ ਜਜ਼ਬ ਕਰਨ ਲਈ ਸਮੇਂ-ਸਮੇਂ ‘ਤੇ ਘੱਟਗਿਣਤੀ ਮਾਰੂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਸ. ਮਾਨ ਨੇ ਕਿਹਾ ਕਿ ਯੋਗਾ ਦਿਹਾੜਾ ਮਨਾਉਣ ਦੀ ਸਾਜ਼ਿਸ਼ ਵੀ ਉਸੇ ਹਿੰਦੂਤਵ ਪ੍ਰੋਗਰਾਮ ਦਾ ਹਿੱਸਾ ਹੈ। ਇਸੇ ਲਈ ਅਸੀਂ ਹਰ ਸਾਲ 21 ਜੂਨ ਨੂੰ ਸਿੱਖ ਮਾਰਸ਼ਲ ਆਰਟ ‘ਗੱਤਕੇ’ ਨੂੰ ਕੌਮਾਂਤਰੀ ਪੱਧਰ ‘ਤੇ ਪਹੁੰਚਾਉਣ ਦੀ ਸੋਚ ਅਧੀਨ ‘ਗੱਤਕਾ ਦਿਹਾੜਾ’ ਮਨਾਉਣਾ ਸ਼ੁਰੂ ਕੀਤਾ ਹੈ। ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੋਰ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਹਿੰਦੂਵਾਦੀ ਪ੍ਰੋਗਰਾਮ ਨੂੰ ਪ੍ਰਵਾਨ ਨਾ ਕਰਨ।

ਸਬੰਧਤ ਵੀਡੀਓ:











Tweet

Related Topics: International Gatka Day, International Yoga Day 2016, Shiromani Akali Dal Amritsar (Mann), simranjit singh maan

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:




Previous Postਗੁਜਰਾਤ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਅਖਿਲੇਸ਼ ਯਾਦਵ ਦੀ ਫੋਟੋ ਵਾਲੇ ਬੈਗ ਵੰਡੇ ਗਏ


Next Postਰਵੀ ਕੁਮਾਰ ਸ਼ਹਿਰੀ ਤੇ ਗੁਰਬਚਨ ਲਾਲੀ ਦਿਹਾਤੀ ਡਿਪੂ ਹੋਲਡਰਾਂ ਦੇ ਪ੍ਰਧਾਨ ਨਿਯੁਕਤ



Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com