ਮੱਧ ਪ੍ਰਦੇਸ਼ ‘ਚ ਅੰਦੋਲਨ ਰੁਕਿਆ ਪਰ ਖ਼ੁਦਕੁਸ਼ੀਆਂ ਨਹੀਂ, 48 ਘੰਟੇ ‘ਚ ਛੇ ਕਿਸਾਨਾਂ ਨੇ ਦਿੱਤੀ ਜਾਨ 

ਹੋਸ਼ੰਗਾਬਾਦ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਭਰੋਸੇ ਤੋਂ ਬਾਅਦ ਭਾਵੇਂ ਕਿਸਾਨ ਅੰਦੋਲਨ ਸ਼ਾਂਤ ਹੋ ਗਿਆ ਹੈ ਪਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸੂਬੇ ਵਿਚ ਪਿਛਲੇ 48 ਘੰਟਿਆਂ ਦੌਰਾਨ 6 ਕਿਸਾਨਾਂ ਨੇ ਹੋਸ਼ੰਗਾਬਾਦ ਵਿਚ ਆਪਣੀ ਜਾਨ ਦੇ ਦਿੱਤੀ। ਹੁਣ ਨਰਮਦਾ ਪ੍ਰਸ਼ਾਦ ਨਾਂਅ ਦੇ ਕਿਸਾਨ ਨੇ ਹੋਸ਼ੰਗਾਬਾਦ ਵਿਚ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਬੁੱਧਵਾਰ ਨੂੰ ਹੀ 50 ਹਜ਼ਾਰ ਰੁਪਏ ਦੀ ਮੂੰਗੀ ਦੀ ਦਾਲ ਵੇਚੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਿਸ ਤੋਂ ਕਰਜ਼ਾ ਲਿਆ ਹੋਇਆ ਸੀ, ਉਹ ਉਨ੍ਹਾਂ ਦਾ ਟ੍ਰੈਕਟਰ ਅਤੇ ਪੈਸੇ ਵੀ ਲੈ ਗਏ।
farmer-suicide
ਟ੍ਰੈਕਟਰ ਅਤੇ ਪੈਸੇ ਲੈ ਗਿਆ ਸ਼ਾਹੂਕਾਰ
ਦੱਸ ਦੇਈਏ ਕਿ ਜ਼ਿਲ੍ਹੇ ਦੇ ਬਾਲਾਘਾਟ ਥਾਣੇ ਅਧੀਨ ਬੱਲਾਰਪੁਰ ਨਿਵਾਸੀ ਲਗਭਗ 40 ਤੋਂ 42 ਸਾਲਾ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਾ ਲਿਆ ਸੀ, ਜਿਸ ਦੀ ਜ਼ਿਲ੍ਹਾ ਹਸਪਤਾਲ ਵਿਚ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਕਿਸਾਨ ਰਮੇਸ਼ ‘ਤੇ ਸੁਸਾਇਟੀ ਦਾ ਲਗਭਗ ਡੇਢ ਤੋਂ ਦੋ ਲੱਖ ਰੁਪਏ ਦਾ ਕਰਜ਼ਾ ਸੀ। ਹਾਲਾਂਕਿ ਕਿਸਾਨ ਰਮੇਸ਼ ‘ਤੇ ਇਹ ਕਰਜ਼ਾ ਪੁਰਾਣਾ ਸੀ ਜੋ ਉਸ ਨੇ ਖੇਤੀ ਜ਼ਰੂਰਤਾਂ ਲਈ ਲਿਆ ਸੀ।
farmerਮੁੱਖ ਮੰਤਰੀ ਨੇ ਜਾਣਿਆਂ ਸੀ ਕਿਸਾਨਾਂ ਦਾ ਹਾਲ
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਚਲਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁੱਧਵਾਰ ਨੂੰ ਮੰਦਸੌਰ ਦੇ ਪਿੰਡ ਬੜਵਨ ਪਹੁੰਚੇ ਸਨ। ਸ਼ਿਵਰਾਜ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਸਨ।
mandsaur

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply