‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਇਸ ਕੁੜੀ ਦੀ ਕਹਾਣੀ ਪੜ੍ਹ ਕੇ ਆ ਜਾਣਗੇ ਤੁਹਾਡੀਆਂ ਅੱਖਾਂ ‘ਚ ਹੰਝੂ

ਸਵੀਡਨ/ਨਾਸਿਕ- ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਜਾਂ ‘ਮਾਂ ਬੋਹੜ੍ਹ ਦੀ ਛਾਂ’ ਵਰਗੇ ਤੱੱਥ ਇਹ ਸਿੱੱਧ ਕਰਦੇ ਹਨ ਕਿ ਮਾਂ ਤਾਂ ਆਖਿਰ ਮਾਂ ਹੀ ਹੁੰਦੀ ਹੈ। ਫਿਰ ਚਾਹੇ ਮਾਂ ਅੱਖਾਂ ਤੋਂ ਕਿੰਨੀ ਵੀ ਦੂਰ ਕਿਉਂ ਨਾ ਹੋਵੇ। ਕੁਝ ਅਜਿਹੀ ਹੀ ਕਹਾਣੀ ਹੈ ਸਵੀਡਨ ਦੀ ਇਕ ਜੈਜ਼ ਗਾਇਕਾ ਵਿਦਿਆ ਲਿਸਲਾਟ ਦੀ, ਜੋ ਕਿ ਬਚਪਨ ‘ਚ ਆਪਣੀ ਮਾਂ ਤੋਂ ਵਿਛੜ ਗਈ ਸੀ। ਕਰੀਬ 39 ਸਾਲ ਬਾਅਦ ਉਹ ਆਪਣੀ ਮਾਂ ਨੂੰ ਮਹਾਰਾਸ਼ਟਰ ਦੇ ਨਾਸਿਕ ‘ਚ ਜਾ ਕੇ ਮਿਲੀ। ਸਵੀਡਨ ਤੋਂ ਲੈ ਕੇ ਭਾਰਤ ਆਉਣ ਅਤੇ ਆਪਣੀ ਮਾਂ ਦੀ ਭਾਲ ਕਰਨ ਦਾ ਉਸ ਦਾ ਸਫਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

3 ਸਾਲ ਦੀ ਉਮਰ ‘ਚ ਲਈ ਸੀ ਗੋਦ

ਜਾਣਕਾਰੀ ਮੁਤਾਬਕ ਜਦੋਂ ਵਿਦਿਆ 3 ਸਾਲ ਦੀ ਸੀ ਤਾਂ ਇੱੱਕ ਸਵੀਡਨ ਜੋੜੇ ਨੇ ਉਸ ਨੂੰ ਗੋਦ ਲੈ ਲਿਆ ਸੀ। ਉਹ ਉਸ ਨੂੰ ਨਾਸਿਕ ਤੋਂ ਸਵੀਡਨ ਲੈ ਆਏ। ਸਵੀਡਨ ‘ਚ ਹੀ ਉਸ ਦਾ ਪਾਲਣ-ਪੋਸ਼ਣ ਹੋਇਆ। ਜਦੋਂ ਉਹ 10 ਸਾਲ ਦੀ ਹੋਈ ਤਾਂ ਉਨ੍ਹਾਂ ਦੇ ਸਵੀਡਨ ‘ਚ ਮਾਤਾ-ਪਿਤਾ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਸਵੀਡਨ ਮਾਂ ਨਾਲ ਹੀ ਰਹਿਣ ਲੱਗੀ।

15 ਸਾਲ ਦੀ ਉਮਰ ‘ਚ ਮਿਲੀ ਮਾਂ ਦੀ ਲਿਖੀ ਚਿੱਠੀ

ਸਵੀਡਨ ਮਾਂ ਨੇ ਉਸ ਨੂੰ ਉਸਦੀ ਅਸਲੀ ਮਾਂ ਬਾਰੇ ਦੱਸਿਆ ਸੀ ਅਤੇ ਕਿਹਾ ਕਿ ਅਸੀਂ ਉਸ ਨੂੰ ਗੋਦ ਲਿਆ ਸੀ। ਮਾਤਾ-ਪਿਤਾ ਤੋਂ ਵੱਖ ਹੋ ਜਾਣ ਤੋਂ ਬਾਅਦ ਵਿਦਿਆ ਆਪਣੀ ਮਾਂ ਬਾਰੇ ਸੋਚਣ ਲੱਗੀ, ਜਿਸ ਨੂੰ ਉਸ ਨੇ ਜਨਮ ਦਿੱਤਾ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ ਕਿ ਉਹ ਇਕ ਦਿਨ ਆਪਣੀ ਅਸਲੀ ਮਾਂ ਨੂੰ ਜ਼ਰੂਰ ਮਿਲੇਗੀ। 15 ਸਾਲ ਦੀ ਉਮਰ ਵਿਚ ਉਸ ਨੂੰ ਆਪਣੀ ਮਾਂ ਦੀ ਲਿਖੀ ਚਿੱਠੀ ਮਿਲੀ। ਇਸ ਚਿੱਠੀ ਵਿਚ ਮਾਂ ਨੇ ਵਿਦਿਆ ਬਾਰੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ, ਜਿਸ ਨੂੰ ਪੜ੍ਹ ਕੇ ਵਿਦਿਆ ਆਪਣੀ ਮਾਂ ਨੂੰ ਮਿਲਣ ਲਈ ਹੋਰ ਵੀ ਬੇਚੈਨ ਹੋ ਗਈ।

2015 ‘ਚ ਮਾਂ ਦੀ ਭਾਲ ‘ਚ ਪਹੁੰਚੀ ਭਾਰਤ

ਵਿਦਿਆ ਦੀ ਇਹ ਹੀ ਬੇਚੈਨੀ ਉਸ ਨੂੰ ਨੇਪਾਲ ਲੈ ਆਈ। ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੇਪਾਲ ‘ਚ ਕੰਮ ਸ਼ੁਰੂ ਕਰ ਦਿੱਤਾ। 2015 ‘ਚ ਉਹ ਆਪਣੀ ਮਾਂ ਦੀ ਭਾਲ ‘ਚ ਪੁਣੇ ਦੇ ਉਸ ਆਸ਼ਰਮ ‘ਚ ਗਈ, ਜਿੱਥੋਂ ਉਸ ਨੂੰ ਗੋਦ ਲਿਆ ਗਿਆ ਸੀ। ਪਰ ਇੱਥੇ ਉਸ ਨੂੰ ਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਉਸਨੂੰ ਸਵੀਡਨ ਵਾਪਿਸ ਜਾਣਾ ਪਿਆ। ਸਵੀਡਨ ਆਉਣ ਦੇ ਕੁਝ ਸਮੇਂ ਬਾਅਦ ਵਿਦਿਆ, ਅੰਜਲੀ ਪਵਾਰ ਦੇ ਸੰਪਰਕ ‘ਚ ਆਈ, ਜੋ ਕਿ ਚਾਈਲਡ ਟ੍ਰੈਫਿਕਿੰਗ (ਬੱਚਿਆਂ ਦੀ ਤਸਕਰੀ) ਵਿਰੁੱਧ ਕੰਮ ਕਰਦੀ ਹੈ। ਅੰਜਲੀ ਨੇ ਉਸ ਦੀ ਮਾਂ ਦੀਆਂ ਤਸਵੀਰਾਂ ਲੱਭਣ ‘ਚ ਵਿਦਿਆ ਦੀ ਮਦਦ ਕੀਤੀ।

ਫੇਸਬੁੱਕ ‘ਤੇ ਆਈ ਮਾਂ ਦੀ ਵੀਡੀਓ ਕਾਲ 

ਇਸ ਤੋਂ ਬਾਅਦ ਵਿਦਿਆ ਨੂੰ ਫੇਸਬੁੱਕ ‘ਤੇ ਉਸਦੀ ਮਾਂ ਵਲੋਂ ਵੀਡੀਓ ਕਾਲ ਆਈ। ਇਸ ਤੋਂ ਬਾਅਦ ਵਿਦਿਆ ਇਕ ਵਾਰ ਫਿਰ ਭਾਰਤ ਆਈ ਅਤੇ ਨਾਸਿਕ ‘ਚ ਉਸ ਨੇ ਆਪਣੀ ਮਾਂ ਨੂੰ ਲੱਭ ਲਿਆ। ਮਾਂ ਨੂੰ ਮਿਲਣ ਤੋਂ ਬਾਅਦ ਵਿਦਿਆ ਵਾਪਸ ਸਵੀਡਨ ਗਈ। ਹੁਣ ਉਹ ਆਪਣੀ ਮਾਂ ਨੂੰ ਹੋਰ ਨੇੜੇ ਤੋਂ ਜਾਣਨ ਲਈ ਹਿੰਦੀ ਭਾਸ਼ਾ ਸਿੱਖ ਰਹੀ ਹੈ। ਵਿਦਿਆ ਉੱਥੋਂ ਹੀ ਆਪਣੀ ਮਾਂ ਨਾਲ ਵੀਡੀਓ ਚੈਟ ਕਰਦੀ ਹੈ। ਵਿਦਿਆ ਦੀ ਅਸਲੀ ਮਾਂ ਮਿਲਣ ਦੀ ਖਬਰ ਤੋਂ ਉਸ ਦੇ ਸਵੀਡਨ ਮਾਤਾ-ਪਿਤਾ ਵੀ ਖੁਸ਼ ਹਨ।

Share on Facebook88Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply