Latest Update

ਬੈਂਕਾਂ ਦਾ ਦੋ ਲੱਖ ਕਰੋੜ ਦਬਾਈ ਬੈਠੇ ’12 ਵਿਜੇ ਮਾਲਿਆਂ’ ‘ਤੇ ਸ਼ਿਕੰਜਾ ਕਸੇਗੀ ਮੋਦੀ ਸਰਕਾਰ

ਬੈਂਕਾਂ ਦਾ ਦੋ ਲੱਖ ਕਰੋੜ ਦਬਾਈ ਬੈਠੇ ’12 ਵਿਜੇ ਮਾਲਿਆਂ’ ‘ਤੇ ਸ਼ਿਕੰਜਾ ਕਸੇਗੀ ਮੋਦੀ ਸਰਕਾਰ

ਬੈਂਕਾਂ ਦਾ ਦੋ ਲੱਖ ਕਰੋੜ ਦਬਾਈ ਬੈਠੇ ’12 ਵਿਜੇ ਮਾਲਿਆਂ’ ‘ਤੇ ਸ਼ਿਕੰਜਾ ਕਸੇਗੀ ਮੋਦੀ ਸਰਕਾਰ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਵੱਲੋਂ ਦਰਸਾਏ 12 ਸਭ ਤੋਂ ਵੱਡੇ ਕਰਜ਼ਖੋਰਾਂ ਜਾਂ ਡਿਫਾਲਟਰਾਂ ਦੇ ਨਾਂਅ ਜਲਦੀ ਹੀ ਜਨਤਕ ਕੀਤੇ ਜਾਣਗੇ। ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ 12 ਵੱਡੇ ਡਿਫਾਲਟਰਾਂ ਦੀ ਪਛਾਣ ਕੀਤੀ ਗਈ ਹੈ। ਬੈਂਕ ਨੇ ਕਿਹਾ ਕਿ ਬੈਂਕਿੰਗ ਖੇਤਰ ਦੀ ਕੁੱਲ ਗ਼ੈਰ ਚਲਾਓ ਐੱਨਪੀਏ ਵਿਚ ਇਨ੍ਹਾਂ ਦੇ 12 ਡਿਫਾਲਟਰਾਂ ਦਾ ਹਿੱਸਾ 25 ਫ਼ੀਸਦੀ ਹੈ।

ਵਿੱਤ ਮੰਤਰਾਲੇ ਦੇ ਮੁੱਖ ਆਰਥਿਕ ਸਲਾਹਕਾਰ ਸੰਜੇ ਸਾਨਿਆਲ ਨੇ ਕਿਹਾ ਕਿ 12 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਨਾਂਅ ਜਲਦੀ ਹੀ ਜਨਤਕ ਕੀਤੇ ਜਾਣਗੇ। ਫਸੇ ਹੋਏ ਕਰਜ਼ੇ ਵਿਚ ਇਨ੍ਹਾਂ ਦਾ ਹਿੱਸਾ 25 ਫੀਸਦੀ ਹੈ। ਕੇਂਦਰੀ ਬੈਂਕ ਵੱਲੋਂ ਪਛਾਣ ਕੀਤੇ 12 ਡਿਫਾਲਟਰਾਂ ਵਿਚੋਂ ਹਰੇਕ ਦੇ ਉਪਰ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬਕਾਇਆ ਹੈ। ਸਾਨਿਆਲ ਨੇ ਕਿਹਾ ਕਿ ਜੇਕਰ ਦੀਵਾਲੀਆ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਭ ਕੁਝ ਕੱਲ੍ਹ ਹੀ ਕਰਨ ਜਾ ਰਹੇ ਹਾਂ ਅਤੇ ਕਿ ਅਸੀਂ ਕੱਲ੍ਹ ਸਵੇਰੇ ਹੀ ਇਸ ਨੂੰ ਵੇਚ ਦੇਵਾਂਗੇ ਜਾਂ ਇਸ ਦੀ ਨਿਲਾਮੀ ਕਰ ਦੇਵਾਂਗੇ।

ਆਈਬੀਸੀ ਦੇ ਤਹਿਤ ਦੀਵਾਲੀਆ ਹੋਏ ਪੱਖ ਦੇ ਮਾਮਲੇ ਵਿਚ ਪ੍ਰਕਿਰਿਆ ਨੂੰ ਪੂਰਾ ਕਰਨ ਲਈ 180 ਦਿਨ ਦਾ ਸਮਾਂ ਮਿਲਦਾ ਹੈ। ਵਿਸ਼ੇਸ਼ ਮਾਮਲਿਆਂ ਵਿਚ ਇਸ ਨੂੰ 90 ਦਿਨ ਹੋਰ ਵਧਾਇਆ ਜਾ ਸਕਦਾ ਹੈ। ਆਰਬੀਆਈ ਨੇ ਕਿਹਾ ਸੀ ਕਿ ਆਈਏਸੀ ਦੇ ਮਾਨਦੰਡਾ ਦੇ ਤਹਿਤ ਘਰੇਲੂ ਐੱਨਪੀਏ ਵਿਚ ਕਰੀਬ 25 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ 12 ਖਾਤੇ ਆਈਬੀਸੀਸੀ ਦੇ ਤਹਿਤ ਤੁਰੰਤ ਕਦਮ ਉਠਾਉਣ ਦੇ ਯੋਗ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Previous Postਏਅਰਪੋਰਟ ਸਪੋਰਟਸ ਰੱਨਰਜ਼ ਕਲੱਬ ਵਲੋਂ ਸਕੋਸ਼ੀਆ ਬੈਂਕ ਮੈਰਾਥੌਨ ਲਈ ਰਜਿਸਟਰੇਸ਼ਨ ਜਾਰੀ


Next Postਸੀ ਬੀ ਆਈ ਵੱਲੋਂ 290 ਕਰੋੜ ਦੇ ਘੁਟਾਲੇ ‘ਚ ਅਭਿਜੀਤ ਗਰੁੱਪ ਦੇ ਪ੍ਰਮੋਟਰ ਗ੍ਰਿਫਤਾਰShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com