‘ਜੋ ਨਹੀਂ ਸਮਝਦਾ ਔਰਤਾਂ ਦੇ ਦਰਦ, ਨਹੀਂ ਹੁੰਦਾ ਉਹ ਮਰਦ’

ਸੈਂਸਰ ਬੋਰਡ ਹਮੇਸ਼ਾ ਆਪਣੇ ਫੈਸਲਿਆਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ।ਪਿਛਲੇ ਪ੍ਰਕਾਸ਼ ਝਾਅ ਦੀ‘ਲਿਪਸਟਿਕ ਅੰਡਰ ਮਾਈ ਬੁਰਕਾ’ ਨੂੰ ਬੈਨ ਕੀਤੇ ਜਾਣ ਦੇ ਫੈਸਲੇ ਦੇ ਕਾਰਨ ਸੈਂਸਰ ਬੋਰਡ ਨੂੰ ਕਾਫ਼ੀ ਆਲੋਚਨਾ ਵੀ ਝਲਣੀ ਪਈ ਸੀ।ਪਰ ਹੁਣ ਇਸਨੇ ਔਰਤਾਂ ਦੀ ਮਾਸਿਕ ਧਰਮ ਦੀ ਸਮੱਸਿਆ ‘ਤੇ ਬਣੀ ਫਿਲਮ ‘ਫੁੱਲੂ’ ਨੂੰ ‘A’ ਸਰਟੀਫਿਕੇਟ ਦੇ ਦਿੱਤਾ ਹੈ।ਇਸਦੇ ਬਾਅਦ ਸੈਂਸਰ ਬੋਰਡ ਦੀ ਖੂਬ ਆਲੋਚਨਾ ਕੀਤੀ ਜਾ ਰਹੀ ਹੈ।ਸੀਬੀਐਫਸੀ ਦੇ ਇਸ ਫੈਸਲੇ ਦੀ ਵਜ੍ਹਾ ਤੋਂ ਸੋਸ਼ਲ ਮੀਡੀਆ ‘ਤੇ ਕਾਫ਼ੀ ਹੰਗਾਮਾ ਮੱਚਿਆ ਹੋਇਆ ਹੈ।


ਕਈ ਲੋਕਾਂ ਨੇ ਉਨ੍ਹਾਂ ਦੇ ਇਸ ਫ਼ੈਸਲੇ ‘ਤੇ ਗੁੱਸਾ ਜ਼ਾਹਿਰ ਕੀਤਾ ਹੈ।ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਮਾਸਿਕ ਧਰਮ ਨਾਲ ਜੁੜੀਆਂ ਜਾਣਕਾਰੀਆਂ ਕਿਸ਼ੋਰੀਆਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਫਿਰ ਇਸ ਫਿਲਮ ਨੂੰ ‘A’ ਸਰਟੀਫਿਕੇਟ ਕਿੰਝ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਫਿਲਮ ਨੇ ਜਦੋਂ ‘ਲਿਪਸਟਿਕ ਅੰਡਰ ਮਾਈ ਬੁਰਖਾ’ ਨੂੰ ਪ੍ਰਮਾਣ ਪੱਤਰ ਦੇਣ ਤੋਂ ਮਨ੍ਹਾ ਕੀਤਾ ਗਿਆ ਸੀ ਤਾਂ ਇਸ ‘ਤੇ ਵੀ ਕਾਫ਼ੀ ਬਵਾਲ ਹੋਇਆ ਸੀ।

ਉਸ ਸਮੇਂ ਇਸ ਦੀ ਵਜ੍ਹਾ ਦੱਸਦੇ ਹੋਏ ਸੈਂਸਰ ਬੋਰਡ ਨੇ ਕਿਹਾ ਸੀ ਕਿ ਇਹ ਫਿਲਮ ਕਾਫ਼ੀ ਜ਼ਿਆਦਾ ਔਰਤਾਂ ‘ਤੇ ਹੈ।ਸਿਰਫ ਇੰਨਾ ਹੀ ਨਹੀਂ ਉਨ੍ਹਾਂ ਨੇ ਫਿਲਮ ਦੀ ਭਾਸ਼ਾ ਅਤੇ ਇਸ ਦੇ ਸੀਨਸ ਉੱਤੇ ਵੀ ਕਾਫ਼ੀ ਆਪੱਤੀ ਜਤਾਈ ਸੀ।ਹਾਲਾਂਕਿ ਹਾਲ ਹੀ ਵਿੱਚ ਇਸ ਫਿਲਮ ਨੂੰ ‘A’ ਸਰਟੀਫਿਕੇਟ ਦੇਕੇ ਭਾਰਤ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਕੁੱਝ ਸਮੇਂ ਪਹਿਲਾਂ ਹੀ ਫੁੱਲੂ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ।ਇਹ ਫਿਲਮ 16 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਦੱਸਣਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਇਸ ਫਿਲਮ ਦੀ ਤੁਲਨਾ ਅਕਸ਼ੇ ਕੁਮਾਰ ਦੀ ਪੈਡਮੈਨ ਨਾਲ ਕੀਤੀ ਜਾ ਰਹੀ ਸੀ।ਪਰ ਬਾਅਦ ਵਿੱਚ ਨਿਰਦੇਸ਼ਕ ਅਭੀਸ਼ੇਕ ਸਕਸੈਨਾ ਦਾ ਕਹਿਣਾ ਸੀ ਕਿ ਪੈਡਮੈਨ ਇੱਕ ਵਿਅਕਤੀ ਦੁਆਰਾ ਔਰਤਾਂ ਲਈ ਸਸਤੇਸੈਨੀਟਰੀ ਨੈਪਕਿਨ ਬਣਾਉਣ ਉੱਤੇ ਆਧਾਰਿਤ ਹੈ।ਦੂਜੇ ਪਾਸੇ ਸਾਡੀ ਕਹਾਣੀ ਪੇਂਡੂ ਇਲਾਕਿਆਂ ਵਿੱਚ ਸਫਾਈ ਅਤੇ ਸੈਨੀਟਰੀ ਨੈਪਕਿਨ ਦੀ ਵਰਤੋ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹੈ, ਜਿੱਥੇ ਲੋਕ ਪੈਡ ਦੇ ਮੌਜੂਦਗੀ ਨੂੰ ਨਹੀਂ ਜਾਣਦੇ, ਇਸ ਲਈ ‘ਫੁੱਲੂ’ ‘ਪੈਡਮੈਨ’ ਤੋਂ ਵੱਖ ਹੈ ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply