ਜੀ.ਐੱਸ.ਟੀ. ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਕੱਪੜਾ ਵਪਾਰੀ

ਮੁਕਤਸਰ: ਜੀ.ਐੱਸ.ਟੀ. ਦੇ ਵਿਰੋਧ ‘ਚ ਸੜਕਾਂ ‘ਤੇ ਆਏ ਕੱਪੜਾ ਵਪਾਰੀ ਗਿੱਦੜਬਾਹਾ ਕੇਂਦਰ ਸਰਕਾਰ ਵੱਲੋਂ ਆਉਣ ਵਾਲੀ 1 ਜੁਲਾਈ ਤੋਂ ਦੇਸ਼ ਭਰ ਵਿਚ ਲਾਗੂ ਕੀਤੇ ਜਾ ਰਹੇ ਜੀ.ਐੱਸ.ਟੀ. ਦੇ ਵਿਰੋਧ ‘ਚ ਸਥਾਨਕ ਕਲਾਥ ਮਰਚੈਂਟ ਐਸੋਸੀਏਸਨ ਵੱਲੋਂ ਅੱਜ ਜਿੱਥੇ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਹੜ੍ਹਤਾਲ ਕੀਤੀ ਗਈ ਉੱਥੇ ਹੀ ਸ਼ਹਿਰ ਦੇ ਬਜਾਰਾਂ ਵਿਚ ਰੋਸ ਮਾਰਚ ਕੱਡਦਿਆਂ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ।

ਇਸ ਸੰਬੰਧੀ ਐਸੋਸੀਏਸਨ ਦੇ ਸਰਪ੍ਰਸਤ ਮਦਨ ਲਾਲ ਬਾਂਸਲ ਅਤੇ ਪ੍ਰਧਾਨ ਭਗਵਾਨ ਦਾਸ ਆਹੂਜਾ ਨੇ ਦੱਸਿਆ ਕਿ ਜੀ.ਐੱਸ.ਟੀ. ਵਿੱਚ ਕਮੀਆ ਕਾਰਨ ਕੱਪੜੇ ਦਾ ਵਪਾਰ ਕਾਫੀ ਪ੍ਰਭਾਵਿਤ ਹੋਵੇਗਾ ਜਦੋਂਕਿ ਇਸਦਾ ਸਿੱਧਾ ਅਸਰ ਗਰੀਬ ਤੇ ਮੱਧ ਵਰਗੀ ਲੋਕਾਂ ਤੇ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕੱਪੜਾ ਇੱਕ ਅਜਿਹੀ ਵਸਤੂ ਹੈ ਜੋ ਹਰ ਆਮ ਤੇ ਖਾਸ ਵਿਅਕਤੀ ਦੀ ਜਰੂਰਤ ਹੈ ਅਤੇ ਖੇਤੀਬਾੜੀ ਤੋਂ ਬਾਅਦ ਦੇਸ਼ ‘ਚ ਸਭ ਤੋਂ ਵੱਧ ਰੁਜ਼ਗਾਰ ਦੇਣ ਦਾ ਸਾਧਨ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਤੇ ਰਾਜ ਸਰਕਾਰਾਂ ਨੇ ਇਸ ਨੂੰ ਟੈਕਸ ਮੁਕਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੱਪੜੇ ਦੀ ਪ੍ਰਕਿਰਿਆ ਹੇਠਲੇ ਪੱਧਰ ਤੋਂ ਸ਼ੁਰੂ ਹੋ ਕੇ ਬਹੁਤ ਪ੍ਰੀਕ੍ਰਿਆਵਾਂ ਤੋਂ ਲੰਘਣ ਉਪਰੰਤ ਤਿਆਰ ਹੁੰਦਾ ਹੈ। ਇਸ ਲਈ ਹਰ ਬਿੰਦੂ ਤੇ ਟੈਕਸ ਲਗਾਉਣਾ ਕੀਤੇ ਵੀ ਉਚਿਤ ਨਹੀਂ ਹੈ। ਦੂਜੇ ਪਾਸੇ ਕੱਪੜਾ ਵਪਾਰ ਨਾਲ ਜੁੜੇ ਲੋਕ ਘੱਟ ਪੜ੍ਹੇ ਲਿਖੇ ਹੋਣ ਕਾਰਨ ਇਹ ਉਕਤ ਜੀ.ਐੱਸ.ਟੀ. ਦੀਆਂ ਗੁੰਝਲਤਾ ਨੂੰ ਸਮਝਣਾ ਉਨਾਂ ਦੇ ਵੱਸ ‘ਚ ਨਹੀਂ ਹੈ।

ਇਸ ਲਈ ਕੱਪੜੇ ਤੇ ਲਾਗੂ ਕੀਤੇ ਗਏ ਜੀ.ਐੱਸ.ਟੀ. ਨੂੰ ਤੁਰੰਤ ਖਤਮ ਕੀਤਾ ਜਾਵੇ ਅਤੇ ਕੱਪੜਾ ਵਪਾਰੀਆਂ ਨੂੰ ਬਚਾਇਆ ਜਾਵੇ। ਇਸ ਮੌਕੇ ਪ੍ਰਧਾਨ ਭਗਵਾਨ ਦਾਸ ਆਹੂਜਾ, ਸ਼ਾਮ ਲਾਲ ਸੇਠੀ, ਜਗਦੀਸ਼ ਆਹੂਜਾ, ਅਮਿਤ ਗਾਬਾ, ਪ੍ਰਦੀਪ ਬਾਂਸਲ, ਗੌਰਵ ਬਾਂਸਲ, ਸਤੀਸ਼ ਬਾਂਸਲ, ਦੁਰਗਾ ਪ੍ਰਸਾਦ, ਆਸਾ ਨੰਦ ਕਟਾਰੀਆ, ਵੇਦ ਪ੍ਰਕਾਸ਼, ਵਲਵੰਤ ਰਾਏ ਤੋਂ ਵੱਡੀ ਗਿਣਤੀ ਵਿਚ ਸ਼ਹਿਰ ਦੇ ਕੱਪੜਾ ਵਪਾਰੀ ਮੌਜੂਦ ਸਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply