Latest Update

ਚੀਨ ਦੀ ਗ਼ਲਤੀ ਪਾਕਿਸਤਾਨ ਦੀ ਤਸਵੀਰ ‘ਚ ਤਿੰਰਗੇ ਨਾਲ ਦਿਖਾਇਆ ‘ਲਾਲ ਕਿਲ੍ਹਾ’

ਚੀਨ ਦੀ ਗ਼ਲਤੀ ਪਾਕਿਸਤਾਨ ਦੀ ਤਸਵੀਰ ‘ਚ ਤਿੰਰਗੇ ਨਾਲ ਦਿਖਾਇਆ ‘ਲਾਲ ਕਿਲ੍ਹਾ’

ਬੀਜਿੰਗ : ਚੀਨ ਆਪਣੀਆਂ ਭਾਰਤ ਵਿਰੋਧੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਉਹ ਸਮੇਂ-ਸਮੇਂ ਕਿਸੇ ਨਾ ਕਿਸੇ ਤਰੀਕੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਰਕਤਾਂ ਕਰਦਾ ਰਹਿੰਦਾ ਹੈ। ਹੁਣ ਚੀਨ ਨੇ ਪਾਕਿਸਤਾਨ ਦੀ ਇਕ ਤਸਵੀਰ ਵਿਚ ਤਿਰੰਗੇ ਦੇ ਨਾਲ ਭਾਰਤ ਦਾ ਲਾਲ ਕਿਲ੍ਹਾ ਦਿਖਾਇਆ ਹੈ। ਇਹ ਤਸਵੀਰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਮੁੱਖ ਦਫਤਰ ਵਿਚ ਰੱਖੀ ਇਕ ਮੀਟਿੰਗ ਦੌਰਾਨ ਦੇਖਣ ਨੂੰ ਮਿਲੀ। ਲਾਲ ਕਿਲ੍ਹੇ ਨੂੰ ਲਾਹੌਰ ਦਾ ਸ਼ਾਲੀਮਾਰ ਗਾਰਡਨ ਦੱਸਿਆ ਗਿਆ ਸੀ। ਦਰਅਸਲ ਇਹ ਗ਼ਲਤੀ ਸਮਾਰੋਹ ਦੇ ਆਰਗੇਨਾਈਜ਼ਰਸ ਦੀ ਸੀ। ਇਸ ਸਮਾਗਮ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਚੀਨ ਵਿਚ ਭਾਰਤ ਦੇ ਅੰਬੈਸਡਰ ਵਿਜੇ ਗੋਖਲੇ ਅਤੇ ਪਾਕਿਸਤਾਨ ਦੇ ਅੰਬੈਸਡਰ ਮਸੂਦ ਖਾਲਿਦ ਸਮੇਤ ਐੱਸਸਓ ਦੇ ਬਾਕੀ ਮੈਂਬਰ ਮੌਜੂਦ ਸਨ।

ਭਾਰਤ ਦੇ ਵਿਰੋਧ ਤੋਂ ਬਾਅਦ ਮੰਗੀ ਮੁਆਫ਼ੀ

ਭਾਰਤ ਅਤੇ ਪਾਕਿਸਤਾਨ ਦੇ ਐੱਸਸੀਓ ਵਿਚ ਸ਼ਾਮਲ ਕੀਤੇ ਜਾਣ ਦੇ ਸਬੰਧ ਵਿਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਸਮਾਗਮ ਵਿਚ ਭਾਰਤੀ ਅਤੇ ਪਾਕਿਸਤਾਨੀ ਡਿਪਲੋਮੈਟਸ ਨੇ ਇਸ ‘ਤੇ ਇਤਰਾਜ਼ ਜਤਾਇਆ। ਬਾਅਦ ਵਿਚ ਐੱਸਸੀਓ ਆਫੀਸ਼ੀਅਲ ਨੇ ਇਸ ਗ਼ਲਤੀ ‘ਤੇ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਤਸਵੀਰ ਕ੍ਰਾਸ ਚੈੱਕ ਕਰਨ ਵਿਚ ਨਾਕਾਮ ਰਹੇ ਕਿਉਂਕਿ ਇਹ ਭਾਰਤ ਅਤੇ ਪਾਕਿਸਤਾਨ ਦੀ ਹਿੱਸੇਦਾਰੀ ਵਾਲਾ ਪਹਿਲਾ ਪ੍ਰੋਗਰਾਮ ਸੀ। ਦੱਸ ਦੇਈਏ ਕਿ ਪਿਛਲੇ ਹਫ਼ਤੇ ਕਰਜਾਕਿਸਤਾਨ ਦੇ ਅਸਤਾਨਾ ਵਿਚ ਹੋਈ ਐਸੱਸੀਓ ਸਮਿੱਟ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਇਸ ਐੱਸਸੀਓ ਵਿਚ ਪਰਮਾਨੈਂਟ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ।

 

ਐੱਸਸੀਓ ਸਬੰਧੀ ਰੱਖਿਆ ਗਿਆ ਸੀ ਪ੍ਰੋਗਰਾਮ

ਐੱਸਸੀਓ ਇਕ ਰਾਜਨੀਤਕ ਸਕਿਓਰਟੀ ਗਰੁੱਪ ਹੈ। ਇਸ ਦਾ ਮੁੱਖ ਦਫ਼ਤਰ ਬੀਜਿੰਗ ਵਿਚ ਹੈ। ਇਹ 2001 ਵਿਚ ਬਣਾਇਆ ਗਿਆ ਸੀ। ਚੀਨ, ਰੂਸ, ਕਜਾਕਿਸਤਾਨ, ਉਜਬੇਕਿਸਤਾਨ, ਤਾਜਿਕਸਤਾਨ, ਕਿਰਗਿਸਤਾਨ ਅਤੇ ਹੁਣ ਭਾਰਤ ਪਾਕਿਸਤਾਨ ਵੀ ਇਸ ਦੇ ਪੱਕੇ ਮੈਂਬਰ ਹਨ। ਇਹ ਆਰਗੇਨਾਈਜੇਸ਼ਨ ਖ਼ਾਸ ਤੌ ‘ਤੇ ਮੈਂਬਰ ਕੰਟਰੀਜ਼ ਦੇ ਵਿਚਕਾਰ ਮਿਲਟਰੀ ਨੂੰ ਅਪਰੇਸ਼ਨ ਲਈ ਬਣਾਇਆ ਗਿਆ ਹੈ। ਇਸ ਵਿਚ ਖ਼ੁਫ਼ੀਆ ਜਾਣਕਾਰੀਆਂ ਨੂੰ ਸਾਂਝਾ ਕਰਨਾ ਤੇ ਸੈਂਟਰਲ ਏਸ਼ੀਆ ਵਿਚ ਅੱਤਵਾਦ ਦੇ ਖਿ਼ਲਾਫ਼ ਮੁਹਿੰਮ ਚਲਾਉਣਾ ਸ਼ਾਮਲ ਹੈ। ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੇਲਾਰੂਸ, ਇਰਾਨ ਅਤੇ ਮੰਗੋਲੀਆ ਐੱਸਸੀਓ ਵਿਚ ਸੁਪਰਵਾਈਜ਼ਰ ਕੰਟਰੀ ਹਨ।

2015 ਵਿਚ ਰੂਸ ਦੇ ਉਫਾ ਵਿਚ ਐੱਸਸੀਓ ਸਮਿੱਟ ਹੋਈ ਸੀ। ਇਸ ਵਿਚ ਭਾਰਤ-ਪਾਕਿਸਤਾਨ ਨੂੰ ਆਰਗੇਨਾਈਜੇਸ਼ਨ ਵਿਚ ਪੱਕੇ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤੇ ਜਾਣ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਸੀ। 2016 ਵਿਚ ਐੱਸਸੀਓ ਸਮਿੱਟ ਰੂਸ ਦੇ ਤਾਸ਼ਕੰਦ ਵਿਚ ਹੋਈ ਸੀ। ਇਸ ਵਿਚ ਭਾਰਤ ਅਤੇ ਪਾਕਿਤਸਾਨ ਨੇ ਐੱਸਸੀਓ ਵਿਚ ਸ਼ਾਮਲ ਹੋਣ ਦੇ ਲਈ ਕਮਿੱਟਮੈਂਟ ਮੈਮੋਰੰਡਮ ‘ਤੇ ਸਾਈਨ ਕੀਤੇ ਸਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com