ਐਨਡੀਪੀ ਲੀਡਰਸਿ਼ਪ ਦਾਅਵੇਦਾਰਾਂ ਵਿਚਾਲੇ ਬਹਿਸ ਹੋਰ ਗਰਮਾਈ


image· ਜਗਮੀਤ ਸਿੰਘ ਨੂੰ ਚੁਫੇਰਿਓਂ ਘੇਰਿਆ
ਓਟਵਾ, 12 ਜੂਨ ((ਪੰਜਾਬੀ ਰਿਪੋਟਰ )) : ਐਨਡੀਪੀ ਲੀਡਰਸਿ਼ਪ ਦੇ ਕਈ ਦਾਅਵੇਦਾਰਾਂ ਨੇ ਐਤਵਾਰ ਨੂੰ ਜਗਮੀਤ ਸਿੰਘ ਨੂੰ ਚੁਫੇਰਿਓਂ ਘੇਰਿਆ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਜਗਮੀਤ ਸਿੰਘ ਦੇ ਸਾਥੀ ਉਮੀਦਵਾਰ ਇਹ ਮੰਨਦੇ ਹਨ ਕਿ ਉਹ ਇੱਕ ਤਕੜੇ ਵਿਰੋਧੀ ਹਨ ਜਿਨ੍ਹਾਂ ਨੂੰ ਮਾਤ ਦੇਣੀ ਜ਼ਰੂਰੀ ਹੈ।
ਅਜੇ ਪਿਛਲੇ ਮਹੀਨੇ ਹੀ ਜਗਮੀਤ ਸਿੰਘ ਐਨਡੀਪੀ ਦੀ ਇਸ ਲੀਡਰਸਿ਼ਪ ਦੌੜ ਵਿੱਚ ਨਿੱਤਰੇ ਹਨ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਗਿਆ ਪਰ ਜਦੋਂ ਐਤਵਾਰ ਨੂੰ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਕਈ ਸਵਾਲ ਪੁੱਛੇ ਗਏ ਤਾਂ ਉਹ ਕਈ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਸੇਂਟ ਜੌਹਨਸ, ਨਿਊਫਾਊਂਡਲੈਂਡ ਵਿੱਚ ਐਨਡੀਪੀ ਦੀ ਚੌਥੀ ਲੀਡਰਸਿ਼ਪ ਬਹਿਸ ਦੌਰਾਨ ਇਹ ਸੱਭ ਵੇਖਣ ਨੂੰ ਮਿਲਿਆ।
ਟਰੂਡੋ ਸਰਕਾਰ ਵੱਲੋਂ ਰੱਖਿਆ ਖੇਤਰ ਉੱਤੇ ਕੀਤੇ ਜਾਣ ਵਾਲੇ ਖਰਚੇ ਦੀ ਆਲੋਚਨਾਂ ਕਰਦਿਆਂ ਸਾਰੇ ਉਮੀਦਵਾਰਾਂ ਨੇ ਆਖਿਆ ਕਿ ਇਸ ਨਾਲ ਆਮਦਨ ਪੱਖੋਂ ਅਸਮਾਨਤਾ ਹੋਰ ਵੱਧ ਜਾਵੇਗੀ। ਫੈਡਰਲ ਪਾਰਟੀ ਦੀ ਲੀਡਰਸਿ਼ਪ ਲਈ ਓਨਟਾਰੀਓ ਐਨਡੀਪੀ ਦੇ ਡਿਪਟੀ ਲੀਡਰ ਦਾ ਅਹੁਦਾ ਛੱਡਣ ਵਾਲੇ ਜਗਮੀਤ ਸਿੰਘ ਨੂੰ ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਤੇ ਬੀਸੀ ਤੋਂ ਐਮਪੀ ਪੀਟਰ ਜੂਲੀਅਨ ਨੇ ਕਿੰਡਰ ਮੌਰਗਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਆਖਿਆ ਤਾਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਉਦੋਂ ਤੱਕ ਇਸ ਸਵਾਲ ਦੀ ਪ੍ਰਤੀਕਿਰਿਆ ਨਹੀਂ ਦੇ ਸਕਦੇ ਜਦੋਂ ਤੱਕ ਉਹ ਅਲਬਰਟਾ ਤੇ ਬੀਸੀ ਦੇ ਆਗੂਆਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰ ਲੈਂਦੇ।
ਜਗਮੀਤ ਸਿੰਘ ਨੇ ਆਖਿਆ ਕਿ ਲੀਡਰ ਵਜੋਂ ਉਹ ਇਹੋ ਮੰਨਦੇ ਹਨ ਕਿ ਸਾਨੂੰ ਲੋਕਾਂ ਨੂੰ ਇੱਕਜੁੱਟ ਕਰਨ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ ਤੇ ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਉੱਤੇ ਇਹੋ ਜਿਹੇ ਫੈਸਲਿਆਂ ਦਾ ਸੱਭ ਤੋਂ ਵੱਧ ਅਸਰ ਪਵੇਗਾ ਸਾਨੂੰ ਉਨ੍ਹਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਪਰ ਐਸ਼ਟਨ ਤੇ ਜੂਲੀਅਨ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਾਸੀ ਪਹਿਲਾਂ ਹੀ ਇਸ ਲਈ ਨਾਂਹ ਆਖ ਚੁੱਕੇ ਹਨ ਤੇ ਫੈਡਰਲ ਕਾਕਸ ਵੀ ਨਾਂਹ ਆਖ ਚੁੱਕਿਆ ਹੈ। ਐਨਡੀਪੀ ਵਿੱਚ ਵੀ ਇਸ ਮੁੱਦੇ ਉੱਤੇ ਆਮ ਰਾਇ ਹੈ।
ਜਗਮੀਤ ਸਿੰਘ ਨੇ ਆਖਿਆ ਕਿ ਐਨਡੀਪੀ ਦੇ ਹੋਰਨਾਂ ਮੈਂਬਰਾਂ ਵਾਂਗ ਹੀ ਉਹ ਵੀ ਇਹੋ ਜਿਹੀਆਂ ਹੀ ਕਦਰਾਂ ਕੀਮਤਾਂ ਸਾਂਝੀਆਂ ਕਰਦੇ ਹਨ। ਪਰ ਫਿਰ ਵੀ ਉਹ ਬੀਸੀ ਤੇ ਅਲਬਰਟਾ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ। ਫੈਡਰਲ ਐਨਡੀਪੀ ਮੈਂਬਰ ਅਕਤੂਬਰ ਵਿੱਚ ਟੌਮ ਮਲਕੇਅਰ ਨੂੰ ਪਾਰਟੀ ਦੇ ਅਗਲੇ ਆਗੂ ਵਜੋਂ ਬਦਲੀ ਕਰਨਗੇ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply