Latest Update

ਇੰਸਪੈਕਟਰ ਇੰਦਰਜੀਤ ਮਾਮਲੇ ‘ਚ ਇਕ ਹੋਰ ਖੁਲਾਸਾ, ਬਰਾਮਦ ਇਟਾਲੀਅਨ ਪਿਸਟਲ ਸੀਨੀਅਰ ਨੂੰ ਕੀਤੇ ਸਨ ਗਿਫਟ

ਇੰਸਪੈਕਟਰ ਇੰਦਰਜੀਤ ਮਾਮਲੇ ‘ਚ ਇਕ ਹੋਰ ਖੁਲਾਸਾ, ਬਰਾਮਦ ਇਟਾਲੀਅਨ ਪਿਸਟਲ ਸੀਨੀਅਰ ਨੂੰ ਕੀਤੇ ਸਨ ਗਿਫਟ

ਇੰਸਪੈਕਟਰ ਇੰਦਰਜੀਤ ਸਿੰਘ ਤੋਂ ਤਿੰਨ ਦਿਨ ਦੀ ਪੁੱਛ-ਪੜਤਾਲ ਵਿੱਚ ਐਸਟੀਐਫ ਫਿਲਹਾਲ ਸਾਫ਼ ਨਹੀਂ ਸਕੀ ਕਿ ਉਸਦੇ ਫਗਵਾੜਾ ਸਥਿਤ ਸਰਕਾਰੀ ਕੁਆਟਰ ਤੋਂ ਮਿਲੀ 4 ਕਿੱਲੋ ਹੈਰੋਇਨ ਅਤੇ 3 ਕਿੱਲੋ ਸਮੈਕ ਕਿੱਥੋ ਅਤੇ ਕਿਵੇਂ ਆਇਆ ਸੀ ? ਉਹ ਕੀ ਖੁਦ ਡਰੱਗ ਵੇਚਦਾ ਸੀ ਜਾਂ ਵਿਕਾਉਂਦਾ ਸੀ । ਦੂਜਾ ਸਵਾਲ ਇਹ ਹੈ ਕਿ ਅਖੀਰ ਉਸਦੇ ਕੋਲੋਂ ਮਿਲਿਆ 9 ਐਮਐਮ ਦਾ ਇਟਾਲੀਅਨ ਪਿਸਟਲ ਦਾ ਰਾਜ਼ ਕੀ ਹੈ।

ਪੁਲਿਸ ਤੰਤਰ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਇੰਦਰਜੀਤ ਦੀ ਜਿੱਥੇ ਵੀ ਬਦਲੀ ਹੁੰਦੀ ਸੀ , ਉੱਥੇ ਦੇ ਕਪਤਾਨ ਤੋਂ ਲੈ ਕੇ ਆਪਣੇ ਸੀਨੀਅਰ ਦਾ ਚਹੇਤਾ ਬਣ ਜਾਂਦਾ ਸੀ । ਤਰਨਤਾਰਨ ਵਿੱਚ ਜਦੋਂ ਇੰਦਰਜੀਤ ਤੈਨਾਤ ਸੀ ਤਾਂ ਉਸ ਸਮੇਂ ਦੇ ਕਪਤਾਨ ਮੋਗੇ ਦੇ ਮੌਜੂਦਾ ਐਸਐਸਪੀ ਰਾਜਜੀਤ ਸਿੰਘ ਸਨ । ਪੁਲਿਸ ਲਾਇਨ ਸਥਿਤ ਸਰਕਾਰੀ ਕੁਆਟਰ ਚੋਂ ਮਿਲੀ ਏਕੇ 47 ਦਾ ਰਾਜ਼ ਐਸਟੀਐਫ ਜਾਣ ਚੁੱਕੀ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਇਟਾਲੀਅਨ ਪਿਸਟਲ ਆਇਆ ਕਿੱਥੋਂ? ਵਿਭਾਗ ਨਾਲ ਜੁੜੇ ਨਿਯਮ ਦੱਸਦੇ ਹਨ ਕਿ ਤਰਨਤਾਰਨ ਵਿੱਚ ਪੋਸਟਿੰਗ ਦੇ ਦੌਰਾਨ ਇੰਦਰਜੀਤ ਨੇ ਇਟਾਲੀਅਨ ਪਿਸਟਲਸ ਬਰਾਮਦ ਕੀਤੇ ਸਨ ।

ਕਿੰਨੇ ਇਟਾਲੀਅਨ ਪਿਸਟਲ ਸਨ , ਇਹ ਫਿਲਹਾਲ ਸਾਫ਼ ਨਹੀਂ ਹੋਇਆ ਹੈ । ਚਰਚਾ ਹੈ ਕਿ ਇੰਦਰਜੀਤ ਨੇ ਆਪਣੇ ਸੀਨੀਅਰ ਅਫਸਰਾਂ ਨੂੰ ਇਟਾਲੀਅਨ ਪਿਸਟਲਸ ਗਿਫਟ ਕੀਤੇ ਸਨ । ਇਹ ਸੀਨੀਅਰ ਅਫਸਰ ਪੀਪੀਐਸ ਅਤੇ ਆਈਪੀਐਸ ਰੈਂਕ ਦੇ ਅਧਿਕਾਰੀ ਦੱਸੇ ਜਾ ਰਹੇ ਹਨ । ਸਾਰੇ ਮਾਮਲੇ ਦੀ ਸਿੱਧੇ ਤੌਰ ‘ਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ ਹੈ ।

ਐਸਟੀਐਫ ਦੀ ਜਾਂਚ ਜੇਕਰ ਬਿਨਾਂ ਦਬਾਅ ਦੇ ਠੀਕ ਦਿਸ਼ਾ ਵਿੱਚ ਗਈ ਤਾਂ ਉਹ ਅਫ਼ਸਰ ਛੇਤੀ ਬੇ-ਨਕਾਬ ਹੋਣਗੇ ਜੋ ਇੰਦਰਜੀਤ ਦੇ ਗਾਡ-ਫਾਦਰ ਰਹੇ ਹਨ। ਉੱਧਰ , ਐਸਟੀਐਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਨਸ਼ੇ ਨੂੰ ਇੰਦਰਜੀਤ ਘੱਟ ਮਾਤਰਾ ਵਿੱਚ ਸ਼ੋ ਕਰਦਾ ਸੀ ਅਤੇ ਬਾਕੀ ਆਪਣੇ ਕੋਲ ਰੱਖ ਲੈਂਦਾ ਸੀ । ਵੱਡਾ ਸਵਾਲ ਇਹ ਹੈ ਕਿ ਨਸ਼ੀਲੇ ਪਦਾਰਥ ਦਾ ਉਹ ਕਰਦਾ ਕੀ ਕਰਦਾ ਸੀ ? ਐਸਟੀਐਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਦੋ ਦਿਨ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਕਰ ਦੇਵਾਂਗੇ ।

ਮਾਰ ਕੁਟਾਈ ਤੋਂ ਬਚਨ ਲਈ ਪੇਮੈਂਟ ਕਰਦੇ ਸਨ ਤਸਕਰ
ਇੰਦਰਜੀਤ ਦੀ ਪਹਿਚਾਣ ਇੱਕ ਸਖ਼ਤ ਪੁਲਿਸ ਅਫ਼ਸਰ ਦੇ ਰੂਪ ਵਿੱਚ ਸੀ । ਉਸਦੀ ਗਿਰਫਤ ਵਿੱਚ ਆਏ ਕਰੀਮੀਨਲ ਥਰਡ ਡਿਗਰੀ ਤੋਂ ਡਰਦੇ ਸਨ । ਇੰਦਰਜੀਤ ਦੇ ਡਰ ਤੋਂ ਮੁਲਜ਼ਮ ਦੀ ਫੈਮਿਲੀ ਇੰਦਰਜੀਤ ਦੀ ਹਰ ਡਿਮਾਂਡ ਪੂਰੀ ਕਰ ਦਿੰਦੀ ਸੀ । ਚਾਹੇ ਉਹ ਪੈਸੇ ਦੀ ਹੋਵੇ ਜਾਂ ਫਿਰ ਕੋਈ ਲਗਜਰੀ ਚੀਜ਼ । ਇੰਦਰਜੀਤ ਇਹ ਕੰਮ ਆਪਣੇ ਆਪ ਨਹੀਂ ਕਰਦਾ ਸੀ , ਸਗੋਂ ਉਸਦੇ ਨਾਲ ਕਰੀਬ 8 ਸਾਲ ਤੋਂ ਜੁੜਿਆ ਏਐਸਆਈ ਅਜਾਇਬ ਸਿੰਘ ਕਰਦਾ ਸੀ ।

ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਰਹੀ ਹੈ ਕ੍ਰੀਮੀਨਲ ਅਤੇ ਤਸਕਰ ਡਰ ਦੇ ਕਾਰਨ ਇੰਦਰਜੀਤ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਂਦੇ ਸਨ ਅਤੇ ਸੇਵਾ ਵੀ ਕਰਦੇ ਸਨ । ਵਿਭਾਗ ਨਾਲ ਜੁੜੇ ਲੋਕ ਕਹਿੰਦੇ ਹਨ ਕਿ ਇੰਦਰਜੀਤ ਪੈਸਾ ਜ਼ਰੂਰ ਲੈਂਦਾ ਸੀ , ਪਰ ਜਿੱਥੇ ਉਸਦੀ ਨਿਯੁਕਤੀ ਹੁੰਦੀ ਸੀ , ਉੱਥੇ ਸੀਨੀਅਰ ਦੇ ਖਰਚੇ ਉਹੀ ਚੁੱਕਦਾ ਸੀ । ਹੁਣ ਵੱਡਾ ਸਵਾਲ ਇਹੀ ਹੈ ਕਿ ਕੀ ਐਸਟੀਐਫ ਉਹ ਚਿਹਰੇ ਬੇ-ਨਕਾਬ ਕਰੇਗੀ ਜੋ ਇੰਦਰਜੀਤ ਦੀ ਕਮਾਈ ਲੈਂਦੇ ਸਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com