ਇਸ ਵਾਰੀ ਟਰੰਪ ਅਦਾਲਤ ‘ਤੇ ਹੀ ਭੜਕ ਪਏ

ਇਸ ਵਾਰੀ ਟਰੰਪ ਅਦਾਲਤ ‘ਤੇ ਹੀ ਭੜਕ ਪਏ

donald trump
ਵਾਸ਼ਿੰਗਟਨ, 14 ਜੂਨ (ਪੋਸਟ ਬਿਊਰੋ)- ਕੱਟੜਵਾਦੀਆਂ ਨਾਲ ਮੁਕਾਬਲੇ ਨੂੰ ਅਮਰੀਕੀ ਵੀਜ਼ਾ ਪਾਬੰਦੀ ਨੂੰ ਆਪਣੇ ਖਾਸ ਹਥਿਆਰ ਦੇ ਰੂਪ ਵਿੱਚ ਦੇਖਦਾ ਹੈ। ਸ਼ਾਇਦ ਇਸ ਲਈ ਅਪੀਲੀ ਅਦਾਲਤ ਦੇ ਫੈਸਲੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਭੜਕੇ ਹੋਏ ਹਨ। ਰਾਸ਼ਟਰਪਤੀ ਨੇ ਟਵਿਟਰ ‘ਤੇ ਲਿਖਿਆ ‘ਜਿਵੇਂ ਅੰਦਾਜ਼ਾ ਸੀ, ਕੋਰਟ ਨੇ ਦੁਬਾਰਾ ਇਸ ਤਰ੍ਹਾਂ ਕੀਤਾ। ਅਜਿਹੇ ਸਮੇਂ ‘ਚ ਯਾਤਰਾ ਪਾਬੰਦੀ ਦੇ ਖਿਲਾਫ ਫੈਸਲਾ ਦਿੱਤਾ, ਜਿਹੜਾ ਸਾਡੇ ਦੇਸ਼ ਦੇ ਇਤਿਹਸ ਦਾ ਸਭ ਤੋਂ ਖਤਰਨਾਕ ਸਮਾਂ ਹੈ।’
ਅਪੀਲੀ ਕੋਰਟ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸੋਧੇ ਸਰਕਾਰੀ ਹੁਕਮ ‘ਤੇ ਰੋਕ ਲਗਾਉਣ ਵਾਲੇ ਫੈਸਲੇ ਨੂੰ ਬਰਕਰਾਰ ਰੱਖ ਚੁੱਕੀ ਹੈ, ਜਿਸ ਵਿੱਚ ਛੇ ਮੁਸਲਿਮ ਬਹੁਗਿਣਤੀ ਮੁਲਕਾਂ ‘ਤੇ ਯਾਤਰਾ ਪਾਬੰਦੀ ਲਗਾਈ ਗਈ ਸੀ। ਹੁਣ ਅਮਰੀਕੀ ਨਿਆਂ ਵਿਭਾਗ ਅਪੀਲੀ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗਾ।
ਅਮਰੀਕੀ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਕਿਹਾ ਕਿ ਵੀਜ਼ਾ ਪਾਬੰਦੀ ਕਿਸੇ ਧਰਮ ਦੇ ਖਿਲਾਫ ਨਹੀਂ, ਕੌਮ ਿਸੁਰੱਖਿਆ ਦੇ ਮੱਦੇਨਜ਼ਰ ਹੈ। ਟਰੰਪ ਜਾਣਦੇ ਹਨ ਕਿ ਉਹ ਜਿਸ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ, ਉਸ ਨੂੰ ਉਨ੍ਹਾਂ ਅੱਤਵਾਦੀਆਂ ਤੋਂ ਰੋਜ਼ਾਨਾ ਖਤਰਾ ਹੈ, ਜਿਹੜੇ ਕੱਟੜ ਵਿਚਾਰਧਾਰਾ ‘ਚ ਯਕੀਨ ਰੱਖਦੇ ਹਨ। ਅਮਰੀਕੀ ਇਮੀਗਰੇਸ਼ਨ ਵਿਵਸਥਾ ‘ਚ ਘੁਸਪੈਠ ਕਰਨ ਲਈ ਸਰਗਰਮ ਰੂਪ ਸਾਜ਼ਿਸ਼ ਰਚੀਆਂ ਜਾਂਦੀਆਂ ਰਹੀਆਂ ਹਨ। 9/11 ਤੋਂ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ। ਸੈਸ਼ਨਸ ਸੋਧੀ ਯਾਤਰਾ ਪਾਬੰਦੀ ‘ਤੇ ਅਮਰੀਕੀ ਅਪੀਲੀ ਕੋਰਟ ਦੇ ਫੈਸਲੇ ‘ਤੇ ਪ੍ਰਤੀਕ੍ਰਮ ਦੇ ਰਹੇ ਸਨ। ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਟਰੰਪ ਨੇ ਸਰਕਾਰੀ ਹੁਕਮ ‘ਤੇ ਦਸਤਖਤ ਕਰਕੇ ਆਪਣੇ ਅਧਿਕਾਰਾਂ ਦੀ ਹੱਦ ਤੋਂ ਬਾਹਰ ਜਾ ਕੇ ਕਦਮ ਉਠਾਇਆ ਹੈ। ਇਹ ਮੁਸਲਮਾਨਾਂ ‘ਤੇ ਪਾਬੰਦੀ ਵਰਗਾ ਹੈ। ਸੈਸ਼ਨਸ ਨੇ ਕਿਹਾ ਕਿ ਰਾਸ਼ਟਰਪਤੀ ਅਮਰੀਕੀ ਲੋਕਾਂ ਅਤੇ ਰਾਸ਼ਟਰੀ ਸੁਰੱਖਿਆ ਲਈ ਸੰਕਲਪਿਤ ਹਨ। ਅਟਾਰਨੀ ਜਨਰਲ ਨੇ ਕਿਹਾ ਕਿ ਰਾਸ਼ਟਰਪਤੀ ਆਪਣੇ ਸਾਊਦੀ ਅਰਬ ਦੇ ਦੌਰੇ ‘ਚ ਵੀ ਵੀਜ਼ਾ ਪਾਬੰਦੀ ‘ਤੇ ਅਮਰੀਕਾ ਦੀ ਸਥਿਤੀ ਨੂੰ ਸਾਫ ਕਰ ਚੁੱਕੇ ਹਨ। ਟਰੰਪ ਨੇ ਜਿਸ ਸਰਕਾਰੀ ਹੁਕਮ ‘ਤੇ ਦਸਤਖਤ ਕੀਤਾ ਹੈ, ਉਸ ਵਿੱਚ 120 ਦਿਨਾਂ ਲਈ ਸਾਰੇ ਸ਼ਰਨਾਰਥੀਆਂ ਦੇ ਅਮਰੀਕਾ ਆਉਣ ‘ਤੇ ਵੀ ਪਾਬੰਦੀ ਹੈ।
Previous Postਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਕੀਤਾ ਵਿਚਾਰ-ਵਟਾਂਦਰਾ


Next Postਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਕੀਤਾ ਵਿਚਾਰ-ਵਟਾਂਦਰਾShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply