ਅਮਰਨਾਥ ਯਾਤਰਾ : ਸੁਰੱਖਿਆ ਨੂੰ ਦੇਖਦੇ 5000 ਹੋਰ ਜਵਾਨਾਂ ਦੀ ਤਾਇਨਾਤੀ

ਅਮਰਨਾਥ ਯਾਤਰਾ : ਸੁਰੱਖਿਆ ਨੂੰ ਦੇਖਦੇ 5000 ਹੋਰ ਜਵਾਨਾਂ ਦੀ ਤਾਇਨਾਤੀ

ਸ੍ਰੀਨਗਰ (15 ਜੂਨ) – ਬੀਤੇ ਦਿਨੀ ਜਿੱਥੇ ਕਸ਼ਮੀਰ ਘਾਟੀ ਵਿਚ ਸਿਰਫ 4 ਘੰਟਿਆਂ ਦੇ ਵਿਚਕਾਰ 6 ਅਤਵਾਦੀ ਹਮਲੇ ਹੋਏ ਹਨ ਤਾਂ 29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਦੀ ਸੁਰੱਖਿਆ ਤੇ ਵੀ ਸਵਾਲ ਉੱਠ ਰਹੇ ਹਨ, ਕਿ ਯਾਤਰਾ ਸਮੇਂ ਕੋਈ ਇਸ ਤਰ੍ਹਾਂ ਹਮਲੇ ਨਾ ਹੋਣ ਜਾਣ ਜਿਸ ਨੂੰ ਦੇਖਦੇ ਭਾਰਤੀ ਫੌਜ ਵੱਲੋਂ 5000 ਵਾਧੂ ਸੈਨਿਕਾਂ ਦੀ ਤਾਇਨਾਤੀ ਕਰਨ ਜਾ ਰਹੀ ਹੈ।

Image result for amarnath yatra indian army
ਦੱਸ ਦਈਏ ਕਿ ਇਸ ਹਾਲਾਤ ‘ਚ ਜਦ ਅਮਰਨਾਥ ਯਾਤਰਾ ਨੂੰ ਸ਼ੁਰੂ ਹੋਣ ‘ਚ ਕੇਵਲ ਦੋ ਹਫਤੇ ਬਚੇ ਹਨ, 29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ‘ਚ ਜਿਸ ਤਰ੍ਹਾਂ ਦੇਸ਼ ਭਰ ਤੋਂ ਲੱਖਾਂ ਲੋਕ ਆਉਂਦੇ ਹਨ ਉਸ ਨਾਲ ਬਦਲੇ ਹਾਲਾਤ ‘ਚ ਵਿਵਸਿਥ ਢੰਗ ਨਾਲ ਇਸ ਯਾਤਰਾ ਨੂੰ ਪੂਰਾ ਕਰਨਾ ਇਕ ਵੱਡੀ ਚੁਣੌਤੀ ਸਾਬਿਤ ਹੋਵੇਗੀ।

Image result for amarnath yatra indian army

ਇਹੀ ਕਾਰਨ ਹੈ ਕਿ ਹੁਣ ਪੂਰੀ ਯਾਤਰਾ ਨੂੰ ਫੁੱਲ ਪਰੂਫ ਬਣਾਉਣ ਲਈ ਅਰਧ-ਸੈਨਿਕ ਬਲਾਂ ਨਾਲ ਸੈਨਾ ਨੇ ਕਮਰ ਕੱਸ ਲਈ ਹੈ। ਯਾਤਰਾ ਦੀ ਸੁਰੱਖਿਆ ਨਿਸ਼ਚਤ ਕਰਨ ਲਈ ਸੈਨਾ ਨਵੇਂ ਸਿਰੇ ਤੋਂ 5000 ਵਾਧੂ ਸੈਨਿਕਾਂ ਦੀ ਤਾਇਨਾਤੀ ਕਰਨ ਜਾ ਰਹੀ ਹੈ। ਸੈਨਾ ਦੀਆਂ ਪੰਜ ਬਟਾਲੀਅਨਾਂ ‘ਚੋਂ ਇਕ ਇੰਜੀਨੀਅਰ, ਇਕ ਸਿਗਨਲ, ਇਕ ਪ੍ਰਦੇਸ਼ਿਕ ਸੈਨਾ ਦੀ ਯੂਨਿਟ ਹੋਵੇਗੀ। ਇਕ ਬਟਾਲੀਅਨ ਦੀ ਤਾਇਨਾਤੀ ਸੋਮਮਰਗ ਬਾਲਟਾਲ ਰਸਤੇ ‘ਤੇ ਹੋਵੇਗੀ ਤਾਂ ਦੂਸਰੀ ਦੀ ਪਹਿਲਗਾਮ ਚੰਦਨਬਾੜੀ ਰਸਤੇ ‘ਤੇ ਅਤੇ ਬਾਕੀਆਂ ਦੀ ਤਾਇਨਾਤੀ ਰਾਸ਼ਟਰੀ ਰਾਜਮਾਰਗ ‘ਤੇ ਹੋਵੇਗੀ। ਇਹ ਸੈਨਿਕ ਰਸਤੇ ‘ਚ ਉੱਚੇ ਸਥਾਨਾਂ ‘ਤੇ ਮੌਜੂਦ ਰਹਿਣਗੇ ਜਿੱਥੋਂ ਉਹ ਪੂਰੇ ਰਸਤੇ ‘ਤੇ ਨਜ਼ਰ ਰੱਖ ਸਕਣਗੇ।

 

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Previous Postਅਮਲੇ ਨੂੰ ਦਿੱਤੇ ਬੋਨਸ ਦੀ ਬਾਹਰੀ ਜਾਂਚ ਕਰਵਾਉਣ ਲਈ ਮਤਾ ਪੇਸ਼ ਕਰਨਗੇ ਮੈਡੇਰੌਸ ਤੇ ਗੁਰਪ੍ਰੀਤ ਢਿੱਲੋਂ


Next Postਗਲਤ ਨਤੀਜੇ ਘੋਸ਼ਿਤ ਕਰਨ ਤੇ ਪੰਜਾਬੀ ਯੂਨੀਵਰਸਿਟੀ ਵਿਵਾਦਾਂ ਦੇ ਘੇਰੇ ‘ਚShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply