ਹਾਦਸਿਆਂ ਵਿਰੁੱਧ ਲੋਕਾਂ ਨੇ ਧਰਨਾ ਲਗਾਕੇ ਪਠਾਨਕੋਟ -ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕੀਤਾ ਬੰਦ 


ਹਾਦਸਿਆਂ ਵਿਰੁੱਧ ਲੋਕਾਂ ਨੇ ਧਰਨਾ ਲਗਾਕੇ ਪਠਾਨਕੋਟ -ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕੀਤਾ ਬੰਦ 

ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ‘ਚ ਲੋਕਾਂ ਨੇ ਧਰਨਾ ਲਗਾ ਕੇ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕੀ ਨੈਸ਼ਨਲ ਹਾਈਵੇਅ ਦੇ ਉਪਰ ਇੱਕ ਚੌਂਕ ਪੈਂਦਾ ਹੈ ਜੋ ਚੌਂਕ ਇੰਨਾ ਖਤਰਨਾਕ ਹੈ ਕਿ ਆਏ ਦਿਨ ਉਥੇ ਐਕਸੀਡੈਂਟ ਹੁੰਦੇ ਹੀ ਰਹਿੰਦੇ ਹਨ ਤੇ ਨਾ ਜਾਣੇ ਕਿੰਨੀਆਂ ਕੁ ਮੌਤਾਂ ਵੀ ਹੋ ਚੁੱਕੀਆਂ ਹਨ। ਅੱਜ ਵੀ ਇੱਕ ਟੈਂਪੂ ਟਰੇਵਲ ਅਤੇ ਕਾਰ ਦੀ ਟੱਕਰ ਦੀ ਲਪੇਟ ਵਿੱਚ ਸਕੂਟਰੀ ਆਉਣ ਨਾਲ ਦੋ ਦੀ ਮੌਤ ਹੋ ਗਈ। ਜਿਸਦੇ ਚਲਦੇ ਨੇੜਲੇ ਪਿੰਡ ਵਾਲਿਆਂ ਨੇ ਧਰਨਾ ਲਗਾ ਕੇ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਅਤੇ ਮੰਗ ਕੀਤੀ ਹੈ ਇਸ ਚੋਂਕ ਵਿੱਚ ਪੁੱਲ ਬਣਾਇਆ ਜਾਵੇ।
punjab
ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਬਾਈਪਾਸ ਤੇ ਆਏ ਦਿਨ ਕੋਈ ਨਾ ਕੋਈ ਐਕਸੀਡੈਟ ਹੁੰਦਾ ਹੀ ਰਹਿੰਦਾ ਹੈ। ਅਸੀਂ ਨੈਸ਼ਨਲ ਹਾਈਵੇਅ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਕਿੰਨੀ ਵਾਰ ਲਿਖਦੀ ਰੂਪ ਵਿੱਚ ਲਿਖ ਕੇ ਦਿੱਤਾ ਹੈ ਕਿ ਇਥੇ ਪੁੱਲ ਬਣਾਇਆ ਜਾਵੇ। ਪਰ ਨੈਸ਼ਨਲ ਹਾਈਵੇਅ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ ਤੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
punjab
ਜਿਸਦੇ ਚੱਲਦੇ ਇੱਕ ਹੋਰ ਦਰਦਨਾਕ ਹਾਦਸਾ ਹੋ ਗਿਆ।  ਜਿਸ ਹਾਦਸੇ ‘ਚ ਦੋ ਦੀ ਜਾਨ ਚੱਲੀ ਗਈ। ਇਸ ਲਈ ਅਸੀਂ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਧਰਨਾ ਲਗਾਇਆ ਹੈ ਕਿ ਇਥੇ ਪੁੱਲ ਬਣਾਇਆ ਜਾਵੇ। ਜਦੋਂ ਕੋਈ ਅਧਿਕਾਰੀ ਇਥੇ ਆ ਕੇ ਗੱਲ ਕਰਗਾ ਉਦੋਂ ਅਸੀ ਇਹ ਧਰਨਾ ਖ਼ਤਮ ਕਰਾਂਗੇ।
punjab
ਘਟਨਾ ਸਥਾਨ ਤੇ ਪੁੱਜੇ ਏਐਸਪੀ ਵਰੁਣ ਸ਼ਰਮਾ ਨੇ ਕਾਫ਼ੀ ਮੁਸ਼ਕਤ ਦੇ ਬਾਅਦ ਲੋਕਾਂ ਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਪੁੱਲ ਬਣਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਗੱਲ ਕਰਾਗੇ। ਫ਼ਿਲਹਾਲ ਅਸੀ ਇਸ ਚੋਂਕ ਉੱਤੇ ਬੈਰੀਗੇਟ ਲਗਾ ਕੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਵਾਂਗੇ। ਜਿਸ ਗੱਡੀ ਨੇ ਐਕਸੀਡੈਂਟ ਕੀਤਾ ਹੈ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਵਲੋਂ ਉਨ੍ਹਾਂ ਦੀ ਗੱਲ ਮੰਨ ਕੇ ਧਰਨਾ ਖਤਮ ਕਰ ਦਿੱਤਾ।
punjab

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Next Postਚੀਨ ਦੀ ਹੈਂਕੜਬਾਜ਼ੀ ਰੋਕਣ ਲਈ ਹੋਵੇਗੀ ਮੋਦੀ-ਟਰੰਪ ਦੀ ਗੱਲਬਾਤShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Admin Jess

Leave a Reply