ਮੁਲਰ ਨੂੰ ਬਾਹਰ ਕਰਨ ਦਾ ਟਰੰਪ ਦਾ ਕੋਈ ਇਰਾਦਾ ਨਹੀਂ!

ਮੁਲਰ ਨੂੰ ਬਾਹਰ ਕਰਨ ਦਾ ਟਰੰਪ ਦਾ ਕੋਈ ਇਰਾਦਾ ਨਹੀਂ!

FBI Muellerਵਾਸਿੰ਼ਗਟਨ, 14 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਪੈਸ਼ਲ ਕਾਉਂਸਲ ਰੌਬਰਟ ਮੁਲਰ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਬਾਰੇ ਵਾੲ੍ਹੀਟ ਹਾਊਸ ਵਿੱਚ ਚੱਲ ਰਹੀਆਂ ਕਿਆਸਅਰਾਈਆਂ ਖਤਮ ਹੋ ਗਈਆਂ। ਇੱਕ ਬਿਆਨ ਵਿੱਚ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਰਾਸ਼ਟਰਪਤੀ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਪਰ ਟਰੰਪ ਦੇ ਨੇੜਲੇ ਸਹਿਯੋਗੀਆਂ ਤੇ ਖਾਸਤੌਰ ਉੱਤੇ ਉਨ੍ਹਾਂ ਦੇ ਲੜਕਿਆਂ ਵੱਲੋਂ ਅਜੇ ਵੀ ਮੁਲਰ ਦੀ ਆਲੋਚਨਾ ਬੰਦ ਨਹੀਂ ਹੋਈ ਹੈ। ਉਨ੍ਹਾਂ ਇਸ ਗੱਲ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਕੀ ਮੁਲਰ ਵੱਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੇ ਮਾਮਲੇ ਦੀ ਜਾਂਚ ਨੇ ਕਾਫੀ ਸਿਆਸੀ ਰੰਗਤ ਲੈ ਲਈ ਹੈ।
ਜਾਂਚ ਨੂੰ ਲੈ ਕੇ ਹੁਣ ਤੱਕ ਮੁਲਰ ਦੀ ਰਿਪਬਲਿਕਨਜ਼ ਤੇ ਡੈਮੋਕ੍ਰੈਟਸ ਵੱਲੋਂ ਬਰਾਬਰ ਸ਼ਲਾਘਾ ਕੀਤੀ ਜਾਂਦੀ ਰਹੀ ਹੈ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply