Latest Update

ਮਹਿਲਾ ਕਾਂਸਟੇਬਲ ਮੌਤ ਮਾਮਲਾ: ਐਸ.ਸੀ. ਕਮਿਸ਼ਨ ਹੋਇਆ ਸਖਤ, ਐਸਆਈਟੀ ਨੂੰ ਦਿੱਤੇ ਜਾਂਚ ਦੇ ਆਦੇਸ਼

ਮਹਿਲਾ ਕਾਂਸਟੇਬਲ ਮੌਤ ਮਾਮਲਾ: ਐਸ.ਸੀ. ਕਮਿਸ਼ਨ ਹੋਇਆ ਸਖਤ, ਐਸਆਈਟੀ ਨੂੰ ਦਿੱਤੇ ਜਾਂਚ ਦੇ ਆਦੇਸ਼

ਮਹਿਲਾ ਕਾਂਸਟੇਬਲ ਮੌਤ ਮਾਮਲਾ: ਐਸ.ਸੀ. ਕਮਿਸ਼ਨ ਹੋਇਆ ਸਖਤ, ਐਸਆਈਟੀ ਨੂੰ ਦਿੱਤੇ ਜਾਂਚ ਦੇ ਆਦੇਸ਼

ਲੁਧਿਆਣਾ: ਪਿਛਲੇ ਦਿਨੀਂ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਯੋਧਾਂ ਥਾਣੇ ‘ਚ ਇੱੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਖੁਲਾਸੇ ਵੀ ਹੋ ਰਹੇ ਹਨ।
ludhiana
ਇਸੇ ਮਾਮਲੇ ‘ਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਦੇ ਸਿਰਲੇਖ ਤਹਿਤ ਪ੍ਰਕਾਸ਼ਿਤ ਖਬਰ ਦਾ ਨੋਟਿਸ ਲੈਂਦੇ ਹੋਏ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004’ ਦੀ ਧਾਰਾ 10 ਦੇ ਤਹਿਤ ਪੜਤਾਲ ਕਰਨ ਦਾ ਫੈਸਲਾ ਲਿਆ ਹੈ।
ludhiana
ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 22 ਜੁਲਾਈ 2017 ਨੂੰ ਕੀਤੀ ਜਾਵੇਗੀ।
ludhiana
ਕਮਿਸ਼ਨ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਨੂੰ ਆਖਿਆ ਹੈ ਕਿ ਇਸ ਮਾਮਲੇ ਸੰਬੰਧੀ ਪੜਤਾਲ ਲਈ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਕਪਤਾਨ ਅਤੇ ਸਬੰਧਤ ਉਪ-ਕਪਤਾਨ ਪੁਲਿਸ ਨੂੰ ਸ਼ਾਮਿਲ ਕਰਕੇ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਬਣਾਈ ਜਾਵੇ ਅਤੇ ਇਸ ਟੀਮ ਦੁਆਰਾ ਪੜਤਾਲੀਆ ਰਿਪੋਰਟ ਦੋ ਪੜਤਾਂ ‘ਚ ਸੁਣਵਾਈ ਵਾਲੀ ਮਿਤੀ 22-7-2017 ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਨਿੱਜੀ ਪੱਧਰ ਤੇ ਦਰਜ਼ ਕਰਨ ਲਈ ਆਖਿਆ ਗਿਆ ਹੈ।
ludhiana

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook94Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com