Latest Update

ਜਾਤੀਸੂਚਕ ਅਪਸ਼ਬਦ ਬੋਲਣ ਤੇ ਪਿੰਡ ਵਾਲਿਆਂ ਨੇ ਲਗਾਇਆ ਧਰਨਾ

ਜਾਤੀਸੂਚਕ ਅਪਸ਼ਬਦ ਬੋਲਣ ਤੇ ਪਿੰਡ ਵਾਲਿਆਂ ਨੇ ਲਗਾਇਆ ਧਰਨਾ

ਜਾਤੀਸੂਚਕ ਅਪਸ਼ਬਦ ਬੋਲਣ ਤੇ ਪਿੰਡ ਵਾਲਿਆਂ ਨੇ ਲਗਾਇਆ ਧਰਨਾ

ਮੋਗਾ:  ਪਿੰਡ ਚਿਰਾਗ ਸ਼ਾਹ ਵਾਲਾ ਵਿਚ ਪੁਲਿਸ ਦੀ ਹਾਜ਼ਰੀ ਵਿਚ ਪਿੰਡ ਵਾਲਿਆਂ ਨੇ ਸ਼ਹਿਰ ਦੇ ਮੇਂਨ ਚੌਂਕ ਵਿਚ ਧਰਨਾ ਲਗਾਇਆ।ਖਬਰ ਮੁਤਾਬਕ ਕੁੱਝ ਲੋਕਾਂ ‘ਤੇ ਜਾਤੀਸੂਚਕ ਅਪਸ਼ਬਦ ਬੋਲਣ, ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਨੇ 2013 ਵਿਚ ਗਰੀਬ ਪਰਿਵਾਰਾਂ ਨੂੰ 72 ਦੇ ਕਰੀਬ ਪਲਾਟ ਕੱਟ ਕੇ ਦਿੱਤੇ ਸਨ, ਪਰ ਪਿੰਡ ਦੇ ਹੀ ਕੁੱਝ ਲੋਕ ਸਿਆਸੀ ਰੰਜਿਸ਼ ਦੇ ਚੱਲਦਿਆਂ ਇਨ੍ਹਾਂ ਪਲਾਟਾਂ ‘ਚੋਂ ਸਾਨੂੰ ਉਠਾਉਣਾ ਚਾਹੁੰਦੇ ਹਨ, ਜਦਕਿ ਇਹ ਸਾਰਾ ਮਾਮਲਾ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਬਕਾਇਦਾ ਸਟੇਅ ਵੀ ਜਾਰੀ ਕੀਤਾ ਹੋਇਆ ਹੈ।

ਧਰਨਾਕਾਰੀਆਂ ਅਨੁਸਾਰ ਵਿਰੋਧੀ ਧਿਰ ਦੇ ਕੁਝ ਵਿਅਕਤੀ ਅੱਜ ਪੁਲਿਸ ਪਾਰਟੀ ਸਮੇਤ ਸਾਡੀ ਬਸਤੀ ‘ਚ ਆਏ ਅਤੇ ਆਉਣ ਸਾਰ ਹੀ ਪੁਲਿਸ ਵਾਲਿਆਂ ਨੇ ਉਨਾਂ ਦੇ ਘਰਾਂ ਦੀ ਮੂਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਦੋਂ ਪੁਲਿਸ ਵਾਲੇ ਮੂਵੀ ਬਣਾਉਦਿਆਂ ਥੋੜ੍ਹਾ ਅੱਗੇ ਗਏ ਤਾਂ ਪਿੰਡ ਦੇ ਹੀ ਉਕਤ ਵਿਅਕਤੀਆਂ ਨੇ ਉਥੇ ਮੌਜ਼ੂਦ ਔਰਤਾਂ ਨਾਲ ਗਾਲੀ ਗਲੋਚ, ਜਾਤੀਸੂਚਕ ਅਪਸ਼ਬਦ ਬੋਲੇ ਅਤੇ ਧੱਕਾ ਮੁੱਕੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਸਬੰਧਿਤ ਵਿਅਕਤੀਆਂ ‘ਤੇ ਕਾਰਵਾਈ ਨੂੰ ਲੈ ਕੇ ਲਿਖਤੀ ਰੂਪ ਵਿਚ ਥਾਣੇ ਦਰਖਾਸਤ ਵੀ ਦਿੱਤੀ ਹੈ, ਪਰ ਪੁਲਿਸ ਕਾਰਵਾਈ ਕਰਨ ਦੀ ਥਾਂ  ਮਾਮਲੇ ਨੂੰ ਲਮਕਾ ਰਹੀ ਹੈ, ਜਿਸ ਕਾਰਨ ਮਜ਼ਬੂਰਨ ਸਾਨੂੰ ਧਰਨਾ ਲਾਉਣਾ ਪਿਆ।

ਪਿੰਡ ਵਾਸੀਆਂ ਨੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ  ਇਨਸਾਫ ਦੁਆਉਣ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਦੁਆਰਾ ਬਣਦੀ ਕਾਰਵਾਈ ਕਰਨ ਦਾ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਧਰਨਾ ਚੁੱਕਿਆ ਗਿਆ।

ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਜਸਬੀਰ ਸਿੰਘ ਨੇ ਦੱਸਿਆਂ ਪਿੰਡ ਵਾਸੀਆਂ ਨੇ ਦਰਖਾਸਤ ਦਿੱਤੀ ਸੀ ਜੋ ਕਿ ਇਕ ਏ ਐਸ ਆਈ ਨੂੰ ਜਾਂਚ ਲਈ ਦੇ ਦਿਤੀ ਗਈ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

 

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com