ਜ਼ਮੀਨ ਦੀ ਨਿਸ਼ਾਨਦੇਹੀ ਲੈਣ ਗਿਆਂ 'ਤੇ ਚਲਾਈਆਂ ਗੋਲੀਆਂ

local news

ਜ਼ਮੀਨ ਦੀ ਨਿਸ਼ਾਨਦੇਹੀ ਲੈਣ ਗਿਆਂ ‘ਤੇ ਚਲਾਈਆਂ ਗੋਲੀਆਂ

ਪੱਤਰ ਪ੍ਰੇਰਕ, ਝਬਾਲ : ਥਾਣਾ ਝਬਾਲ ਦੇ ਪਿੰਡ ਸੋਹਲ ਵਿਖੇ ਬੈ-ਖ਼ਰੀਦੀ ਜ਼ਮੀਨ ਦੇ ਵਿਵਾਦ ਨੂੰ ਲੈ ਕਿ ਇਕ ਧਿਰ ਵੱਲੋਂ ਜ਼ਮੀਨ ਵਿਕਰੇਤਾ ਦੇ ਭਾਈਵਾਲਾਂ ‘ਤੇ ਕਥਿਤ ਤੌਰ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਲਗਾਉਂਦਿਆਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੀ ਧਿਰ ਨੇ ਦੋਸ਼ਾਂ ਨੂੰ ਨਿਕਾਰਦਿਆਂ ਸ਼ਿਕਾਇਤ ਕਰਤਾ ਨਾਲ ਕੋਈ ਵੀ ਵਾਸਤਾ ਨਾਂ ਹੋਣ ਦੀ ਗੱਲ ਕਰਦਿਆਂ ਆਪਸ ‘ਚ ਭਰਾਵਾਂ-ਭਰਾਵਾਂ ‘ਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਾਦ ਵਿਦਾਦ ਦੱਸਿਆ ਹੈ। ਉੱਧਰ ਥਾਣਾ ਝਬਾਲ ਦੀ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਪੁੱਤਰ ਅਜੀਤ ਸਿੰਘ ਤੇ ਨਰਿੰਦਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀਅਨ ਪਿੰਡ ਸੋਹਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਮਸ਼ੇਰ ਸਿੰਘ ਅਤੇ ਕੁਲਬੀਰ ਸਿੰਘ ਪੁੱਤਰਾਨ ਦਿਲਬਾਗ ਸਿੰਘ ਵਾਸੀ ਪਿੰਡ ਸੋਹਲ (ਦੋਵੇਂ ਸਕੇ ਭਰਾਵਾਂ) ਪਾਸੋਂ 14 ਕਨਾਲ ਵਾਹੀਯੋਗ ਜ਼ਮੀਨ 5 ਮਾਰਚ 2015 ਨੂੰ ਬੈ ਖ਼ਰੀਦੀ ਸੀ ਜਿਸ ਦੀ ਬਕਾਇਦਾ ਰਜਿਸਟਰੀ ਹੋਣ ਤੋਂ ਇਲਾਵਾ ਇੰਤਕਾਲ ਵੀ ਦਰਜ਼ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਕਨਾਲ 17 ਮਰਲਿਆਂ ‘ਤੇ ਉਹ ਮਾਲਕ ਕਾਬਜ਼ ਹਨ ਤੇ ਉਕਤ ਜ਼ਮੀਨ ‘ਤੇ ਉਨ੍ਹਾਂ ਨੇ ਫ਼ਸਲ ਵੀ ਬੀਜੀ ਹੋਈ ਹੈ।

ਬਾਕੀ ਬੱਚਦੀ 10 ਕਨਾਲ ਤਿੰਨ ਮਰਲੇ ਜ਼ਮੀਨ ਦਾ ਕਬਜ਼ਾ ਦੇਣ ਸਬੰਧੀ ਮੰਗਲਵਾਰ 13 ਜੂਨ ਦਾ ਇਕਰਾਰ ਸੀ, ਜਿਸ ਤਹਿਤ ਉਹ ਜ਼ਮੀਨ ਦੀ ਨਿਸ਼ਾਨਦੇਹੀ ਲੈਣ ਉਕਤ ਸ਼ਮਸ਼ੇਰ ਸਿੰਘ ਪਾਸ ਗਏ। ਜਦੋਂ ਉਹ ਜ਼ਮੀਨ ‘ਚ ਨਿਸ਼ਾਨ ਦੇਹੀ ਲੈ ਰਹੇ ਸਨ ਤਾਂ ਇਸ ਮੌਕੇ ਉਕਤ ਵਿਕਰੇਤਾ ਦੇ ਭਾਈਵਾਲਾਂ ਨੇ ਰਾਇਫਲਾਂ ਨਾਲ ਉਨ੍ਹਾਂ ‘ਤੇ ਫਾਇਰ ਕੀਤੇ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਨ੍ਹਾਂ ਨਾਲ ਧੂ-ਘੜੀਸ ਕੀਤੀ ਤੇ ਗਾਲੀ ਗਲੋਚ ਕਰਦਿਆਂ ਧੱਕੇ ਮਾਰ ਕੇ ਜ਼ਮੀਨ ਚੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਿਕਾਰਦਿਆਂ ਗੁਰਸੇਵਕ ਸਿੰਘ ਅਤੇ ਮਨਬੀਰ ਸਿੰਘ ਨੇ ਕਿਹਾ ਕਿ ਉਕਤ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੀ ਕਹੀ ਜਾ ਰਹੀ ਗੱਲ ਬਿਲਕੁਲ ਬੇਬੁਨਿਆਦ ਅਤੇ ਝੂਠੀ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਸਮੇਤ ਅੱਧੀ ਦਰਜ਼ਨ ਦੇ ਕਰੀਬ ਹਥਿਆਰਬੰਦ ਲੋਕ ਉਨ੍ਹਾਂ ਦੇ ਘਰ ‘ਚ ਜ਼ਬਰੀ ਦਾਖ਼ਲ ਹੋਏ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਦੀਆਂ ਅੌਰਤਾਂ ਨੂੰ ਵੀ ਮੰਦਾ ਚੰਗਾ ਬੋਲਿਆ।

ਉਨ੍ਹਾਂ ਕਿਹਾ ਕਿ ਉਕਤ ਲੋਕਾਂ ਨਾਲ ਜ਼ਮੀਨ ਸਬੰਧੀ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਅਤੇ ਨਾਂ ਹੀ ਉਨ੍ਹਾਂ ਤੋਂ ਉਕਤ ਲੋਕਾਂ ਨੇ ਕੋਈ ਜ਼ਮੀਨ ਖ਼ਰੀਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਉਕਤ ਲੋਕਾਂ ਵੱਲੋਂ ਸ਼ਮਸ਼ੇਰ ਸਿੰਘ ਅਤੇ ਕੁਲਬੀਰ ਸਿੰਘ ਜੋ ਕਿ ਉਨ੍ਹਾਂ ਦੇ ਚਾਚੇ ਦੇ ਲੜਕੇ ਹਨ ਉਨ੍ਹਾਂ ਪਾਸੋਂ ਖ਼ਰੀਦੀ ਹੈ ਪਰ ਜ਼ਮੀਨ ਦਾ ਜਬਰੀ ਕਬਜ਼ਾ ਉਹ ਉਨ੍ਹਾਂ ਦੀ ਜ਼ਮੀਨ ‘ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਕਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਜ਼ਮੀਨ ਦੀ ਵੰਡ ਨੂੰ ਲੈ ਕਿ ਵਿਵਾਦ ਆਪਸੀ ਭਰਾਵਾਂ ‘ਚ ਜ਼ਰੂਰ ਚੱਲ ਰਿਹਾ ਹੈ। ਉਨ੍ਹਾਂ ਨੇ ਗੁਰਮੀਤ ਸਿੰਘ, ਨਰਿੰਦਰਪਾਲ ਸਿੰਘ ਅਤੇ ਅਣਪਛਾਤੇ ਹਥਿਆਰਬੰਦਾਂ ਵਿਰੁੱਧ ਥਾਣਾ ਝਬਾਲ ਵਿਖੇ ਦੁਰਖਾਸਤ ਦਰਜ ਕਰਵਾਉਣ ਦਾ ਦਾਅਵਾ ਕੀਤਾ ਹੈ। ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply