ਸੁਪਰੀਮ ਕੋਰਟ ਨਾਲ ਆਢਾ ਲਾਉਣ ਵਾਲਾ ਜਸਟਿਸ ਕਰਨਨ ਚੁੱਪ-ਚੁਪੀਤਾ ਸੇਵਾ ਮੁਕਤ

ਸੁਪਰੀਮ ਕੋਰਟ ਨਾਲ ਆਢਾ ਲਾਉਣ ਵਾਲਾ ਜਸਟਿਸ ਕਰਨਨ ਚੁੱਪ-ਚੁਪੀਤਾ ਸੇਵਾ ਮੁਕਤ

justice karnan
ਨਵੀਂ ਦਿੱਲੀ, 12 ਜੂਨ, ((ਪੰਜਾਬੀ ਰਿਪੋਟਰ ))- ਕਲਕੱਤਾ ਹਾਈ ਕੋਰਟ ਦੇ ਵਿਵਾਦਾਂ ਵਿੱਚ ਫਸੇ ਹੋਏ ਜਸਟਿਸ ਸੀ ਐਸ ਕਰਨਨ, ਜਿਹੜੇ ਸੁਪਰੀਮ ਕੋਰਟ ਵਲੋਂ ਮਾਣਹਾਨੀ ਦੇ ਦੋਸ਼ ਵਿਚ 6 ਮਹੀਨੇ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਚ ਰਹੇ ਹਨ, ਅੱਜ ਚੁੱਪ-ਚੁਪੀਤੇ ਸੇਵਾ ਮੁਕਤ ਹੋ ਗਏ।
ਆਪਣੇ ਜਨਮ ਦਿਨ ਉੱਤੇ ਸੇਵਾ ਮੁਕਤ ਹੋਏ ਜਸਟਿਸ ਕਰਨਨ (62 ਸਾਲਾ) ਭਾਰਤ ਦੇ ਪਹਿਲੇ ਹਾਈ ਕੋਰਟ ਦੇ ਜੱਜ ਹਨ, ਜਿਨ੍ਹਾਂ ਨੂੰ ਅਹੁਦੇ ਉੱਤੇ ਹੁੰਦਿਆਂ ਹੀ ਸੁਪਰੀਮ ਕੋਰਟ ਨੇ ਕੈਦ ਦੀ ਸਜ਼ਾ ਸੁਣਾਈ ਸੀ। 12 ਜੂਨ 1955 ਨੂੰ ਜਨਮੇ ਜਸਟਿਸ ਕਰਨਨ ਨੂੰ ਚੀਫ ਜਸਟਿਸ ਦੀ ਅਗਵਾਈ ਵਾਲੇ ਸੱਤ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਉਨ੍ਹਾਂ ਦੇ ਖਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਦੇ ਬੇਮਿਸਾਲ ਹੁਕਮ ਪਿੱਛੋਂ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਹ ਗ੍ਰਿਫ਼ਤਾਰੀ ਤੋਂ ਲੁਕਦੇ ਫਿਰ ਰਹੇ ਹਨ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਵੋਕੇਸ਼ਨ ਬੈਂਚ ਤੋਂ ਕੋਈ ਰਾਹਤ ਨਹੀਂ ਮਿਲੀ, ਜਿਸ ਵਿੱਚ ਉਨ੍ਹਾਂ ਨੇ ਕੈਦ ਦੀ ਸਜ਼ਾ ਉੱਤੇ ਰੋਕ ਲਾਉਣ ਦੀ ਮੰਗ ਕਰਨ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਦੀ ਬੇਨਤੀ ਦੀ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਰੋਕ ਲਾਉਣ ਲਈ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਕੋਲ ਵੀ ਪਹੁੰਚ ਕੀਤੀ ਸੀ, ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲ ਸਕੀ। ਸੁਪਰੀਮ ਕੋਰਟ ਦੇ ਸੱਤ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਪੱਛਮੀ ਬੰਗਾਲ ਦੀ ਪੁਲਿਸ ਦੇ ਮੁਖੀ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਹ ਜਸਟਿਸ ਕਰਨਨ ਨੂੰ ਹਿਰਾਸਤ ਵਿੱਚ ਲੈ ਲੈਣ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply