ਸਲਾਸਟਰ ਹਾਊਸ ਦਾ ਈਟੀਪੀ ਖ਼ਰਾਬ, ਹੋ ਸਕਦੈ ਹੈ ਸੀਲ

ਜੇਐੱਨਐੱਨ, ਲੁਧਿਆਣਾ : ਮਾਡਰਨ ਸਲਾਸਟਰ ਹਾਊਸ ਦੇ ਸੁਪਨੇ ਵੇਖ ਰਹੇ ਨਿਗਮ ਦੇ ਮੌਜੂਦਾ ਸਲਾਸਟਰ ਹਾਊਸ ਦਾ ਈਟੀਪੀ (ਐਫਯੁਲੈਂਟ ਟਰੀਟਮੈਂਟ ਪਲਾਂਟ) ਬੀਤੇ ਸਾਲ ਤੋਂ ਖ਼ਰਾਬ ਪਿਆ ਹੈ। ਹੁਣ ਜੇਕਰ ਨਿਗਮ ਨੇ ਇਸ ਨੂੰ ਠੀਕ ਨਹੀਂ ਕਰਵਾਇਆ ਤਾਂ ਇਸ ਨੂੰ ਪੀਪੀਸੀਬੀ ਸੀਲ ਕਰ ਦੇਵੇਗਾ।

ਨਗਰ ਨਿਗਮ ਦਾ ਸਲਾਸਟਰ ਹਾਊਸ ਹੈਬੋਵਾਲ ਦੇ ਡੇਅਰੀ ਕੰਪਲੈਕਸ ‘ਚ ਸਥਿਤ ਹੈ। ਇਥੇ ਮੌਜੂਦਾ ਸਮੇਂ ‘ਚ ਬਕਰਿਆਂ ਦੀ ਕਟਾਈ ਹੁੰਦੀ ਹੈ। ਇਥੇ ਲੱਗੇ ਟਰੀਟਮੈਂਟ ਪਲਾਂਟ ਦਾ ਪੀਪੀਸੀਬੀ ਨੇ ਨਮੂਨਾ ਲਿਆ ਤਾਂ ਉਹ ਫੇਲ੍ਹ ਹੋ ਗਿਆ। ਪੀਪੀਸੀਬੀ ਨੇ ਨਿਗਮ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤਾ ਕਿ ਈਟੀਪੀ ਨੂੰ ਠੀਕ ਕਰਵਾਇਆ ਜਾਵੇ। ਨਗਰ ਨਿਗਮ ਨੇ 11 ਲੱਖ 50 ਹਜ਼ਾਰ ਰੁਪਏ ਦਾ ਐਸਟੀਮੇਟ ਵੀ ਤਿਆਰ ਕਰਵਾਇਆ। ਪਰ ਕੇਂਦਰ ਸਰਕਾਰ ਦੀ ਮਦਦ ਨਾਲ ਬਣਨ ਵਾਲੇ ਮਾਡਰਨ ਸਲਾਸਟਰ ਹਾਊਸ ਪ੍ਰਾਜੈਕਟ ਨੂੰ ਵੇਖਦੇ ਹੋਏ ਇਸ ਨੂੰ ਪੈਂਡਿੰਗ ਕਰ ਦਿੱਤਾ।

ਬੀਤੇ ਸਾਲ 9 ਅਗਸਤ 2016 ਪੀਪੀਸੀਬੀ ਸਾਹਮਣੇ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਲਾਸਟਰ ਹਾਊਸ ਦੇ ਨਾਲ ਈਟੀਪੀ ਵੀ ਲੱਗੇਗਾ। ਪਰ ਨਿਗਮ ਨੇ ਇਸ ‘ਤੇ ਕੰਮ ਸ਼ੁਰੂ ਨਹੀਂ ਕੀਤਾ। ਇਸ ਦੇ ਬਾਅਦ ਪੀਪੀਸੀਬੀ ਦੇ ਚੇਅਰਮੈਨ ਨੇ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਚੋਣ ਜਾਬਤਾ ਖ਼ਤਮ ਹੋਣ ਦੇ ਬਾਅਦ ਇਸ ਦੇ ਟੈਂਡਰ ਲਗਾ ਦਿੱਤੇ ਜਾਣ। ਇਸ ਦੇ ਨਾਲ ਹੀ ਈਟੀਪੀ ਦਾ ਕੰਮ 31 ਜੁਲਾਈ ਤਕ ਪੂਰਾ ਕਰਵਾਉਣ ਲਈ ਕਿਹਾ ਗਿਆ। ਪਰ ਨਿਗਮ ਨਾ ਤਾਂ ਟੈਂਡਰ ਕੱਢ ਸਕਿਆ ਤੇ ਨਾ ਹੀ ਈਟੀਪੀ ਠੀਕ ਕਰਵਾਇਆ ਗਿਆ।

— ਮੈਚਿੰਗ ਗ੍ਰਾਂਟ ਸ਼ੁਰੂ ਨਾ ਹੋਣ ਨਾਲ ਲਮਕਿਆ ਪ੍ਰਾਜੈਕਟ

ਨਗਰ ਨਿਗਮ ਅਫਸਰਾਂ ਵੱਲੋਂ ਮਾਡਰਨ ਸਲਾਸਟਰ ਹਾਊਸ ਸਬੰਧੀ ਗੰਭੀਰਤਾ ਨਾ ਵਿਖਾਉਣ ਕਾਰਨ ਇਹ ਪ੍ਰਾਜੈਕਟ ਲਟਕ ਗਏ ਹਨ। ਇਸ ਪ੍ਰਾਜੈਕਟ ਦੀ ਲਾਗਤ 19.50 ਕਰੋੜ ਰੁਪਏ ਸੀ। ਇਸ ‘ਚੋਂ 7 ਕਰੋੜ 93 ਲੱਖ ਰੁਪਏ ਕੇਂਦਰ ਸਰਕਾਰ ਨੇ ਦੇਣੇ ਸੀ। ਇਸ ‘ਚੋਂ ਪਿਛਲੇ ਸਾਲ 79.30 ਲੱਖ ਰੁਪਏ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੇ ਸੀ। ਪਰ ਮੈਚਿੰਗ ਗ੍ਰਾਂਟ ਨਾ ਹੋਣ ਕਾਰਨ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ। ਨਗਰ ਨਿਗਮ ਨੇ ਇਸ ਲਈ 29 ਲੱਖ ਰੁਪਏ ‘ਚ ਜੀਕੇ ਸੇਨ ਐਂਡ ਐਸੋਸੀਏਟਸ ਨੂੰ ਇਸ ਪ੍ਰਾਜੈਕਟ ਦਾ ਕੰਸਲਟੈਂਟ ਨਿਯੁਕਤ ਕੀਤਾ ਸੀ।

ਇਸ ਦੀ ਡੀਪੀਆਰ ਵੀ ਤਿਆਰ ਕਰ ਲਈ ਗਈ ਸੀ। ਇਸ ਪ੍ਰਾਜੈਕਟ ਤਹਿਤ ਮਾਡਰਨ, ਸਲਾਸਟਰ ਹਾਊਸ ‘ਚ ਸੈਮੀ ਆਟੋਮੈਟਿਕ ਮਸ਼ੀਨਰੀ ਰਾਹੀਂ ਬਕਰੇ, ਭੇਡ, ਸੂਅਰ ਤੇ ਮੁਰਗਿਆਂ ਦੀ ਕਟਾਈ ਹੋਵੇਗੀ। ਇਸ ਦੀ ਸਮਰਥਾ 1000 ਭੇਡ-ਬਕਰਿਆਂ ਨੂੰ ਰੋਜ਼ਾਨਾ ਵੱਢਣ ਦੀ ਹੈ। ਇਸ ‘ਚ ਹਲਾਲ ਤੇ ਝਟਕਾ ਦੋਵੇਂ ਤਰ੍ਹਾਂ ਲਈ ਵੱਖ-ਵੱਖ ਵਿਵਸਥਾ ਹੋਵੇਗੀ। ਇਥੇ 75 ਸੂਅਰ ਤੇ 32 ਹਜ਼ਾਰ ਮੁਰਗਿਆਂ ਦੀ ਕਟਾਈ ਰੋਜ਼ਾਨਾ ਹੋ ਸਕੇਗੀ।

— ਫੰਡ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕਰ ਰਹੇ ਅਧਿਕਾਰੀ

ਸਲਾਸਟਰ ਹਾਊਸ ਪ੍ਰਾਜੈਕਟ ਲਈ ਨਿਗਮ ਅਧਿਕਾਰੀ ਕੋਸ਼ਿਸ਼ਾਂ ‘ਚ ਜੁਟੇ ਹਨ। ਪਰ ਹਾਲੇ ਤਕ ਇਸ ਦਾ ਹੱਲ ਨਹੀਂ ਨਿਕਲ ਸਕਿਆ ਹੈ। ਜਦੋਂ ਤਕ ਫੰਡ ਦੀ ਵਿਵਸਥਾ ਨਹੀਂ ਹੁੰਦੀ ਉਦੋਂ ਤਕ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕੇਗਾ। ਇਸ ਸਬੰਧੀ ਨਿਗਮ ਕਮਿਸ਼ਨਰ ਦੀ 15 ਮਈ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ।

— ਮੁਰੰਮਤ ਨਹੀਂ ਨਵਾਂ ਪ੍ਰਾਜੈਕਟ ਹੋਵੇਗਾ ਸ਼ੁਰੂ : ਡਾ. ਸਿੰਘ

ਸੀਨੀਅਰ ਵੈਟਰਨਰੀ ਅਫਸਰ ਡਾ. ਵਾਈਪੀ ਸਿੰਘ ਕਹਿੰਦੇ ਹਨ ਕਿ ਇਸ ਲਈ ਟੈਂਡਰ ਛੇਤੀ ਹੀ ਕੱਿਢਆ ਜਾਵੇਗਾ। ਇਸ ਲਈ ਫੰਡ ਦੀ ਵਿਵਸਥਾ ਹੋ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: local news

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply