ਮੋਟਾਪੇ ਦਾ ਸ਼ਿਕਾਰ ਹੋਈ 9 ਮਹੀਨਿਆਂ ਦੀ ਬੱਚੀ


ਅੰਮ੍ਰਿਤਸਰ- ਕਈ ਬੱਚੇ ਜਨਮ ਸਮੇਂ ਤਾਂ ਬਿਲਕੁਲ ਠੀਕ ਹੁੰਦੇ ਹਨ। ਪਰ, ਕੁਝ ਸਮਾਂ ਪਾ ਕੇ ਉਨ੍ਹਾਂ ਨੂੰ ਕੋਈ ਨਾ ਕੋਪ ਬਿਮਾਰੀ ਹੋਣ ਦਾ ਖੁਲਾਸਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮਿ੍ਤਸਰ ‘ਚ ਸਾਹਮਣੇ ਆਇਆ ਹੈ। ਜਿੱਥੇ ਆਪਣੀ ਇੱੱਕ ਬੱਚੀ ਆਪਣੀ ਉਮਰ ਤੋਂ ਜ਼ਿਆਦਾ ਭਾਰ ਨੂੰ ਲੈ ਕੇ ਸੁਰਖੀਆਂ ‘ਚ ਆਈ ਹੈ। 9 ਮਹੀਨਿਆਂ ਦੀ ਬੱਚੀ ਚਾਹਤ ਦੇ ਇਲਾਜ ਦਾ ਖਰਚਾ ਪੀ.ਜੀ.ਆਈ. ਨੇ ਚੁੱਕਣ ਦਾ ਫੈਸਲਾ ਲਿਆ ਹੈ। ਪੀ.ਜੀ.ਆਈ. ਨੇ ਰਾਸ਼ਟਰੀ ਅਰੋਗਯ ਫੰਡ ਤਹਿਤ 2 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਚਾਹਤ ਦੇ ਪਰਿਵਾਰਕ ਮੈਂਬਰਾਂ ‘ਚ ਖੁਸ਼ੀ ਦੀ ਲਹਿਰ ਹੈ।
chahat
4 ਮਹੀਨਿਆਂ ਦੀ ਉਮਰ ਤੋਂ ਲਗਾਤਾਰ ਵੱਧਣ ਲੱੱਗਾ ਭਾਰ
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਨਿਵਾਸੀ ਸੂਰਜ ਦੇ ਘਰ ‘ਚ 9 ਮਹੀਨੇ ਬਾਅਦ ਚਾਹਤ ਨਾਮ ਦੀ ਬੱਚੀ ਨੇ ਜਨਮ ਲਿਆ। ਜਨਮ ਤੋਂ ਚਾਹਤ ਦੇ ਸਰੀਰਕ ਅੰਗ ਸਧਾਰਨ ਸਨ ਪਰ ਜਦੋਂ ਚਾਹਤ 4 ਮਹੀਨਿਆਂ ਦੀ ਹੋਈ ਉਸ ਦਾ ਭਾਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ। ਸੂਰਜ ਨੇ ਆਪਣੀ ਬੱਚੀ ਦੇ ਇਲਾਜ ਲਈ ਅੰਮ੍ਰਿਤਸਰ ਦੇ ਕਈ ਮਸ਼ਹੂਰ ਡਾਕਟਰਾਂ ਨਾਲ ਸਪੰਰਕ ਕੀਤਾ ਪਰ ਉਹ ਚਾਹਤ ਦੀ ਬਿਮਾਰੀ ਦਾ ਪਤਾ ਨਹੀ ਲਗਾ ਸਕੇ।
punjab
ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰਾਂ ਨੇ ਵੀ ਚਾਹਤ ਦੀ ਬੀਮਾਰੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਵੀ ਬੀਮਾਰੀ ਨਾਕਮ ਰਹੇ। ਡਾਕਟਰਾਂ ਨੇ ਬੱਚੀ ਨੂੰ ਪੀ.ਜੀ.ਅਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਉੱਥੇ ਪੈਸੇ ਦੀ ਕਮੀ ਕਾਰਨ ਉਹ ਵਾਪਸ ਅੰਮ੍ਰਿਤਸਰ ਪਰਤ ਆਏ।
pgi
ਪੀ.ਜੀ.ਆਈ. ਨੇ ਕੀਤੇ 2 ਲੱਖ ਮਨਜੂਰ
ਪੰਜਾਬ-ਹਰਿਆਣਾ ਹਾਈਕੋਰਟ ਨੇ ਚਾਹਤ ਦੀ ਸਿਹਤ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਹੈਲਥ ਸੈਕੇਟਰੀ ਅਤੇ ਪੀ.ਜੀ.ਆਈ. ਨੂੰ ਕੁਝ ਸਮਾਂ ਪਹਿਲਾਂ ਹੀ ਨੋਟਿਸ ਭੇਜ ਕੇ ਜਵਾਬ ਦੀ ਮੰਗ ਕੀਤੀ ਸੀ।
p-h-court
ਉਸ ਤੋਂ ਬਾਅਦ ਪੀ.ਜੀ.ਆਈ. ਨੇ 2 ਲੱਖ ਰੁਪਏ ਪਾਸ ਕਰ ਦਿੱਤੇ। ਡਾਕਟਰਾਂ ਨੇ ਚਾਹਤ ਦੇ ਪਿਤਾ ਸੂਰਜ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਇਲਾਜ ਦਾ ਖਰਚ ਹੁਣ ਪੀ.ਜੀ.ਆਈ. ਚੁੱਕੇਗੀ। ਇਹ ਖਬਰ ਸੁਣਦੇ ਦੀ ਚਾਹਤ ਦੇ ਪਰਿਵਾਰਕ ਮੈਂਬਰਾਂ ‘ਚ ਖੁਸ਼ੀ ਦੀ ਲਹਿਰ ਹੈ।
pgi

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Admin Jess

Leave a Reply