ਬ੍ਰਿਟੇਨ ਵਿੱਚ ਮੁਸਲਿਮ ਮਹਿਲਾ ਦਾ ਹਿਜਾਬ ਖਿੱਚਿਆ ਗਿਆ

ਬ੍ਰਿਟੇਨ ਵਿੱਚ ਮੁਸਲਿਮ ਮਹਿਲਾ ਦਾ ਹਿਜਾਬ ਖਿੱਚਿਆ ਗਿਆ

hijab ripped off
ਲੰਡਨ, 12 ਜੂਨ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਨਫਰਤੀ ਅਪਰਾਧ ਵਧ ਗਿਆ ਹੈ। ਇਸੇ ਤਰ੍ਹਾਂ ਦੀ ਇੱਕ ਹੇਟ ਕਰਾਈਮ ਦੀ ਘਟਨਾ ਵਿੱਚ ਇੱਕ ਮੁਸਲਿਮ ਮਹਿਲਾ ਨੂੰ ਧੱਕਾ ਦੇ ਕੇ ਸੜਕ ‘ਤੇ ਸੁੱਟਣ ਅਤੇ ਉਸ ਦਾ ਹਿਜਾਬ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਪੀਟਰਬਰੋ ਦੇ ਫੇਨਗੇਟ ਦੀ ਹੈ। ਇਥੇ ਇੱਕ ਮਹਿਲਾ ਆਪਣੀ ਤਿੰਨ ਸਾਲਾ ਬੇਟੀ ਨਾਲ ਕਾਰ ਤੋਂ ਉਤਰੀ ਅਤੇ ਉਸ ਨੇ ਸੜਕ ਪਾਰ ਕੀਤੀ ਸੀ ਕਿ ਉਸ ਨੂੰ ਪਿੱਛਿਓਂ ਧੱਕਾ ਦੇ ਕੇ ਸੜਕ ਉੱਤੇ ਸੁੱਟ ਦਿੱਤਾ ਗਿਆ। ਪੀਟਰਬਰੋ ਟੈਲੀਗ੍ਰਾਫ ਦੀ ਰਿਪੋਰਟ ਅਨੁਸਾਰ ਮਹਿਲਾ ਨੇ ਹਿਜਾਬ ਨੂੰ ਖਿੱਚ ਕੇ ਉਸ ਦੇ ਸਾਹਮਣੇ ਸੁੱਟ ਦਿੱਤਾ ਗਿਆ। ਇਸ ਪੂਰੇ ਘਟਨਾ ਕ੍ਰਮ ਦੌਰਾਨ ਕੋਈ ਗੱਲਬਾਤ ਨਹੀਂ ਹੋਈ, ਪਰ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਸਲੀ ਜਾਂ ਨਫਰਤੀ ਧਰਮ ਨਾਲ ਜੁੜੇ ਅਪਰਾਧ ਨਾਲ ਜੋੜ ਕੇ ਵੇਖ ਰਹੀ ਹੈ। ਦੱਸਿਆ ਗਿਆ ਹੈ ਕਿ ਦੋਸ਼ੀ ਪੁਰਸ਼, ਲੰਬਾ ਅਤੇ ਆਮ ਕਦ ਕਾਠੀ ਵਾਲਾ ਹੈ ਅਤੇ ਉਸ ਨੇ ਕਾਲੇ ਹੁਡ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਰਿਪੋਰਟ ‘ਚ ਪੁਲਸ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਮਾਮਲੇ ਨਾਲ ਪੀੜਤਾ ਹਿਲ ਗਈ, ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ।
ਮਾਨਚੈਸਟਰ ਅਤੇ ਲੰਡਨ ਬ੍ਰਿਜ ਵਿੱਚ ਅੱਤਵਾਦੀ ਹਮਲਿਆਂ ਵਿੱਚ 30 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਥੇ ਨਫਰਤੀ ਅਪਰਾਧ ਵਧ ਗਏ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਲੰਡਨ ਹਮਲੇ ਤੋਂ ਬਾਅਦ ਰਾਜਧਾਨੀ ਵਿੱਚ ਮੁਸਲਮਾਨਾਂ ਵਿਰੁੱਧ ਅਪਰਾਧ ਪੰਜ ਗੁਣਾ ਵਧ ਗਏ ਹਨ, ਪਰ ਪੁਲਸ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਮਾਨਚੈਸਟਰ ਤੋਂ ਬਾਅਦ ਓਥੇ ਵੀ ਪੁਲਸ ਵਿੱਚ ਨਫਰਤੀ ਅਪਰਾਧ ਦੇ ਮਾਮਲੇ ਜ਼ਿਆਦਾ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਇੱਕ ਮੁਸਲਿਮ ਸਕੂਲ ਨੂੰ ਬੰਬ ਹਮਲੇ ਦੀ ਧਮਕੀ ਮਿਲਣ ਅਤੇ ਨਕਾਬ ਮਹਿਲਾ ਨੂੰ ਮੁਸਲਿਮ ਪਹਿਰਾਵਾ ਨਾ ਪਹਿਨਣ ਦੀ ਹਦਾਇਤ ਦੇਣਾ ਸ਼ਾਮਲ ਹੈ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply