ਬਿਨਾਂ ਪੱਗ ਤੋਂ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਵਾਇਰਲ

ਬਿਨਾਂ ਪੱਗ ਤੋਂ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਵਾਇਰਲ

ਪਿਛਲੇ ਦੋ ਸਾਲਾਂ ਤੋਂ ਪੰਜਾਬੀ ਸੰਗੀਤਕਾਰ ਦਿਲਜੀਤ ਦੋਸਾਂਝ ਇੱਕ ਬਾਲੀਵੁੱਡ ਪਸੰਦ ਬਣ ਗਏ ਹਨ। ਉਸਦੇ ਸ਼ਰਮੀਲੇ ਅਤੇ ਨਿਮਰ ਸੁਭਾਵ  ਸਭ ਤੋਂ ਵੱਧ ਪਿਆਰ ਭਰੇ ਗੁਣਾਂ ਵਿੱਚੋਂ ਇੱਕ ਹੈ, ਪਰ ਉਹ ਕਦੇ ਆਪਣੇ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਿਆਦਾ ਨਹੀਂ ਦੱਸਦੇ।
ਇਕ ਇੰਟਰਵਿਊ ਵਿਚ ਦਲਜੀਤ ਦੀ ਤਸਵੀਰ ਪਗੜੀ ਤੋਂ ਬਿਨਾਂ ਸਾਹਮਣੇ ਆਈ ਹੈ, ਜਿਸ ਵਿਚ ਉਹਨਾਂ ਦੇ  ਬਹੁਤ ਹੀ ਛੋਟੇ ਵਾਲ ਹਨ। ਜਿਸ ਦੇ  ਕਾਰਨ ਲੋਕਾਂ ਨੇ ਉਸਨੂੰ ਪਸੰਦ ਨਹੀਂ ਕੀਤਾ ਹੈ।  ਇੰਟਰਨੈੱਟ ਤੇ ਦਲਜੀਤ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।.

ਦਿਲਜੀਤ ਜਿਸ ਨੇ ਫਿਲੋਰੀ ਵਿਚ ਲੋਕਾਂ ਦੇ ਦਿਲ ਜਿੱਤ ਲਏ ਸਨ। ਉਹ ਆਪਣੀ ਅਗਲੀ ਫਿਲਮ ਸੁਪਰ ਸਿੰਘ ਲਈ ਤਿਆਰ ਹੋ ਰਹੇ ਹਨ। ਇਸ ਫ਼ਿਲਮ ਵਿਚ ਸੋਨਮ ਬਾਜੇਵਾ ਵੀ ਹੈ ‘ਤੇ ਜੇ ਤੁਹਾਨੂੰ ਪਹਿਲਾਂ ਪਤਾ ਨਹੀਂ ਤਾਂ ਦੱਸ ਦਈਏ ਕੇ ਦਿਲਜੀਤ ਇਕ ਸੁਪਰਹੀਰੋ ਦੀ ਭੂਮਿਕਾ ਵਿਚ ਆ ਰਹੇ ਹਨ। ਜਿਸ ਨੂੰ ਬਹੁਤ ਸਾਰੇ ਪ੍ਰਸ਼ੰਸਕ ਅਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਦੇਖਿਆ ਹੈ (ਟ੍ਰੇਲਰ ਦੇ ਸ਼ੁਰੂ ਹੋਣ ਤੋਂ ਬਾਅਦ)। ਫਿਲਹਾਲ ਫਿਲਮ ਬਾਰੇ ਗੱਲ ਕਰਦੇ ਹੋਏ ਦਿਲਜੀਤ ਨੇ ਇਸ ਬਾਰੇ ਗੱਲ ਕੀਤੀ ਕਿ ਸੁਪਰਹੀਰੋ ਦੀ ਫ਼ਿਲਮ ਬਣਾਉਣ ਲਈ ੳੇਹਨਾਂ ਨੂੰ ਕਿੰਨਾ ਮਜ਼ਬੂਤ ਬਣਾਇਆ ਗਿਆ ਹੈ।
ਉਸਨੇ ਕਿਹਾ, “ਅਸੀਂ ਪਿਛਲੇ ਪੰਜ ਸਾਲਾਂ ਤੋਂ ਇੱਕ ਸੁਪਰਹੀਰੋ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਸੀ, ਪਰ ਸਾਨੂੰ ਨਿਰਮਾਤਾ ਨਹੀਂ ਮਿਲ ਰਿਹਾ ਸੀ ਜੋ  ਇੰਨਾ ਪੈਸਾ ਲਗਾਏਗਾ। ਅਸੀਂ ਆਲੇ ਦੁਆਲੇ ਘੁੰਮਦੇ ਹੋਏ  ਡੇਢ ਸਾਲ ਤੋਂ ਨਿਰਮਾਤਾਵਾਂ ਦੀ ਤਲਾਸ਼ ਕੀਤੀ, ਪਰ ਕੋਈ ਵੀ ਕਿਸਮਤ ‘ਚ ਨਹੀਂ ਸੀ ਪਰ ਹੁਣ ਉਹ ਬਾਲਾਜੀ ਮੋਸ਼ਨ ਪਿਕਚਰਜ਼ ਦਾ ਧੰਨਵਾਦ ਕਰਦੇ ਹਨ, ਜਿੰਨਾ ਨੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਦਿੱਤੀ। ਹੁਣ ਦਿਲਜੀਤ ਜਲਦੀ ਆਪਣੀ ਫਿਲਮ ਨੂੰ ਸਿਨੇਮਾ ਘਰਾਂ ਵਿਚ ਵੇਖਣਾਂ ਚਹੁੰਦੇ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply