ਪੈਸੇ ਕਿਸੇ ਤੋਂ ਲਏ, ਕਾਰ ਹੋਰ ਨੂੰ ਵੇਚੀ

ਪੈਸੇ ਕਿਸੇ ਤੋਂ ਲਏ, ਕਾਰ ਹੋਰ ਨੂੰ ਵੇਚੀ

car chor
* ਪਹਿਲਾਂ ਵੀ ਕੋਈ ਕੇਸ ਦਰਜ ਹਨ ਦੋਸ਼ੀ ਓਬਰਾਏ ਦੇ ਖਿਲਾਫ
ਜਲੰਧਰ, 12 ਜੂਨ (ਪੋਸਟ ਬਿਊਰੋ)- ਕਾਰ ਵੇਚਣ ਦੇ ਨਾਂਅ ਉੱਤੇ ਨਿਊ ਪੰਜਾਬ ਕਾਰ ਬਾਜ਼ਾਰ ਦੇ ਮਾਲਕ ਜਸਬੀਰ ਸਿੰਘ ਬਿੱਟੂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਅਦਾਲਤ ਵਿੱਚ ਪੇਸ਼ੀ ਮੌਕੇ ਦੋਸ਼ੀ ਆਸ਼ੂ ਓਬਰਾਏ ਪੁੱਤਰ ਸੁਦਰਸ਼ਨ ਓਬਰਾਏ ਵਾਸੀ ਹਾਊਸਿੰਗ ਬੋਰਡ ਕਲੋਨੀ ਜਲੰਧਰ ਨੇ ਬਿਮਾਰ ਹੋਣ ਦਾ ਦਾਅਵਾ ਕੀਤਾ ਤਾਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਪਰ ਇਸ ਗੱਲ ਉੱਤੇ ਜ਼ਮਾਨਤ ਨਹੀਂ ਮਿਲ ਸਕੀ। ਪੁਲਸ ਕਰਮਚਾਰੀ ਜਦੋਂ ਉਸ ਨੂੰ ਹਸਪਤਾਲ ਲਿਆਏ ਤਾਂ ਓਬਰਾਏ ਬੇਹੋਸ਼ ਹੋ ਕੇ ਬਿਸਤਰੇ ਉੱਤੇ ਲੇਟ ਗਿਆ। ਉਸ ਦੀ ਈ ਸੀ ਜੀ ਆਦਿ ਟੈਸਟ ਹੋਏ ਅਤੇ ਜਦੋਂ ਪਤਾ ਲੱਗਾ ਕਿ ਫਾਈਲ ਤਿਆਰ ਹੋ ਗਈ ਹੈ ਅਤੇ ਡਾਕਟਰ ਨੇ ਉਸ ਨੂੰ ਦਾਖਲ ਕਰ ਲਿਆ ਹੈ ਤਾਂ ਉਹ ਉਠ ਕੇ ਬੈਠ ਗਿਆ ਤੇ ਗਰਮੀ ਦੇ ਕਾਰਨ ਕਮੀਜ਼ ਦੇ ਬਟਨ ਖੋਲ੍ਹਣ ਲੱਗਾ। ਜਦੋਂ ਉਸ ਦੀ ਫੋਟੋ ਖਿੱਚਣ ਲੱਗੇ ਤਾਂ ਕਮੀਜ਼ ਦੇ ਬਟਨ ਬੰਦ ਕਰਨ ਲੱਗ ਪਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ।
ਕਾਰ ਬਾਜ਼ਾਰ ਦੇ ਮਾਲਕ ਜਸਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਕੋਲ ਆਸ਼ੂ ਓਬਰਾਏ ਆਇਆ ਅਤੇ ਆਪਣੀ ਫਾਰਚੂਨਰ ਕਾਰ ਵੇਚਣ ਲਈ ਕਹਿਣ ਲੱਗਾ। ਸੌਦਾ ਸਾਢੇ 12 ਲੱਖ ਦਾ ਤੈਅ ਹੋਇਆ ਅਤੇ ਓਬਰਾਏ ਨੇ ਉਸ ਨਾਲ ਐਗਰੀਮੈਂਟ ਕਰ ਲਿਆ। ਓਬਰਾਏ ਉਨ੍ਹਾਂ ਤੋਂ ਨੌਂ ਲੱਖ ਰੁਪਏ ਲੈ ਕੇ ਵਾਅਦਾ ਕਰ ਗਿਆ ਕਿ ਉਹ ਗੱਡੀ ਉੱਤੇ ਐੱਨ ਓ ਸੀ ਜਲਦੀ ਹੀ ਲਿਆ ਉਨ੍ਹਾਂ ਨੂੰ ਦੇ ਜਾਵੇਗਾ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਓਬਰਾਏ ਨੇ ਆਪਣੀ ਗੱਡੀ ਕਿਸੇ ਹੋਰ ਨੂੰ ਵੇਚ ਦਿੱਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਓਬਰਾਏ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply