ਟੋਰਾਂਟੋ ਜ਼ੂ ਦੇ ਕਾਮਿਆਂ ਨੇ ਪ੍ਰਸਤਾਵਿਤ ਕਾਂਟਰੈਕਟ ਦੇ ਹੱਕ ਵਿੱਚ ਵੋਟ ਪਾਈ

ਟੋਰਾਂਟੋ ਜ਼ੂ ਦੇ ਕਾਮਿਆਂ ਨੇ ਪ੍ਰਸਤਾਵਿਤ ਕਾਂਟਰੈਕਟ  ਦੇ ਹੱਕ ਵਿੱਚ ਵੋਟ ਪਾਈ

zoo3.jpg.size.custom.crop.1086x738ਟੋਰਾਂਟੋ, 12 ਜੂਨ ((ਪੰਜਾਬੀ ਰਿਪੋਟਰ )) : ਟੋਰਾਂਟੋ ਜੂ ਦੇ ਲੱਗਭਗ 400 ਕਾਮਿਆਂ ਦੇ ਇੱਕ ਮਹੀਨੇ ਤੱਕ ਹੜਤਾਲ ਉੱਤੇ ਰਹਿਣ ਤੋਂ ਬਾਅਦ ਹੁਣ ਯੂਨੀਅਨ ਨਾਲ ਜੁੜੇ ਕਰਮਚਾਰੀਆਂ ਨੇ ਇੱਕ ਕਾਂਟਰੈਕਟ ਦੀ ਪੁਸ਼ਟੀ ਕੀਤੀ ਹੈ ਜਿਸ ਤਹਿਤ ਇਸ ਵੀਰਵਾਰ ਤੱਕ ਜ਼ੂ ਦੇ ਦੁਬਾਰਾ ਖੁੱਲ੍ਹਣ ਦੇ ਆਸਾਰ ਬਣ ਗਏ ਹਨ।
ਐਤਵਾਰ ਨੂੰ ਯੂਨੀਅਨ ਦੇ ਮੈਂਬਰਾਂ ਨੇ ਚਾਰ ਸਾਲਾਂ ਲਈ ਇੱਕ ਸਾਂਝੇ ਸਮਝੌਤੇ ਦਾ ਮੁਲਾਂਕਣ ਕਰਨ ਤੋਂ ਬਾਅਦ ਉਸ ਨੂੰ ਮਨਜੂ਼ਰੀ ਦੇ ਦਿੱਤੀ। ਸੀਯੂਪੀਈ 1600 ਦੀ ਪ੍ਰੈਜ਼ੀਡੈਂਟ ਕ੍ਰਿਸਟੀਨ ਮੈਕੈਂਜੀ ਨੇ ਆਖਿਆ ਕਿ ਅਸੀਂ ਕੰਮ ਉੱਤੇ ਪਰਤਨ ਦਾ ਰਾਹ ਵੇਖ ਰਹੇ ਹਾਂ ਤੇ ਅਸੀਂ ਉਨ੍ਹਾਂ ਜਾਨਵਰਾਂ ਦਾ ਧਿਆਨ ਵੀ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਐਨੇ ਪਿਆਰ ਨਾਲ ਪਾਲਿਆ। ਸਾਡੇ ਇੰਪਲਾਇਰ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਭਰਮ ਵਿੱਚ ਨਾ ਰਹਿਣ ਕਿ ਸਾਂਝੇ ਤੌਰ ਉੱਤੇ ਅਜਿਹਾ ਫੈਸਲਾ ਲੈਣਾ ਸਾਡੇ ਲਈ ਆਸਾਨ ਸੀ।
ਅਸੀਂ ਇੱਕ ਮਹੀਨੇ ਤੱਕ ਸਹੀ ਕਾਰਨਾਂ ਕਾਰਨ ਸੰਘਰਸ਼ ਕੀਤਾ ਤੇ ਜੋ ਵੀ ਸਾਡੇ ਮੈਂਬਰਾਂ ਨੇ ਬਦਲੇ ਵਿੱਚ ਹਾਸਲ ਕੀਤਾ ਅਸੀਂ ਉਸ ਤੋਂ ਖੁਸ਼ ਹਾਂ। ਯੂਨੀਅਨ ਦੇ ਬੁਲਾਰੇ ਕੈਵਿਨ ਵਿਲਸਨ ਨੇ ਆਖਿਆ ਕਿ ਇਸ ਸਮਝੌਤੇ ਉੱਤੇ ਗੁਪਤ ਬੈਲਟ ਵੋਟ ਰਾਹੀਂ ਪਹੁੰਚਿਆ ਗਿਆ। ਟੋਰਾਂਟੋ ਜੂ਼ ਦੀ ਤਰਜ਼ਮਾਨ ਜੈਨੀਫਰ ਟਰੇਸੀ ਨੇ ਆਖਿਆ ਕਿ ਜੇ ਬੋਰਡ ਵੱਲੋਂ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਜ਼ੂ ਵੀਰਵਾਰ ਨੂੰ ਹੀ ਖੁੱਲ੍ਹ ਜਾਵੇਗਾ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply