ਚੋਣ ਕਮਿਸ਼ਨ ਨੇ ਸੰਸਥਾ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੱਕ ਦੀ ਕੀਤੀ ਮੰਗ

ਚੋਣ ਕਮਿਸ਼ਨ ਨੇ ਸੰਸਥਾ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੱਕ ਦੀ ਕੀਤੀ ਮੰਗ

election commissin of india
ਨਵੀਂ ਦਿੱਲੀ, 13 ਜੂਨ ((ਪੰਜਾਬੀ ਰਿਪੋਟਰ ))- ਭਾਰਤੀ ਚੋਣ ਕਮਿਸ਼ਨ ਨੇ ਪਾਕਿਸਤਾਨੀ ਚੋਣ ਕਮਿਸ਼ਨ ਦੀ ਮਿਸਾਲ ਦਿੰਦਿਆਂ ਆਪਣੇ ਹੱਕਾਂ ‘ਚ ਵਿਸਥਾਰ ਦੀ ਮੰਗ ਕੀਤੀ ਹੈ ਤਾਂ ਜੋ ਉਹ ਸੰਸਥਾ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾ ਕੇ ਉਸ ਦਾ ਅਕਸ ਖਰਾਬ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਸਕੇ।
ਚੋਣ ਕਮਿਸ਼ਨ ਨੇ ਇਸ ਸਬੰਧ ‘ਚ ਕਾਨੂੰਨ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਹੈ, ਜਿਸ ‘ਚ ਕਮਿਸ਼ਨ ਨੇ ਅਦਾਲਤ ਦੇ ਨਿਰਾਦਰ ਬਾਰੇ ਕਾਨੂੰਨ 1971 ‘ਚ ਤਰਮੀਮ ਕਰਨ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਇਸ ਕਾਨੂੰਨ ‘ਚ ਅਜਿਹੀਆਂ ਧਾਰਾਵਾਂ ਜੋੜਨਾ ਚਾਹੁੰਦਾ ਹੈ, ਜਿਸ ਤਹਿਤ ਉਹ ਕਮਿਸ਼ਨ ਦਾ ਅਪਮਾਨ ਕਰਨ ਵਾਲੇ ਖਿਲਾਫ ਕਾਰਵਾਈ ਕਰ ਸਕੇ। ਫਿਲਹਾਲ ਇਹ ਅਧਿਕਾਰ ਅਦਾਲਤਾਂ ਕੋਲ ਹੈ।
ਚਿੱਠੀ ‘ਚ ਕਮਿਸ਼ਨ ਵੱਲੋਂ ਪਾਕਿਸਤਾਨੀ ਚੋਣ ਕਮਿਸ਼ਨ ਦਾ ਹਵਾਲਾ ਵੀ ਦਿੱਤਾ ਗਿਆ, ਜਿਸ ਨੇ ਆਪਣੀ ਤਾਕਤ ਦੀ ਵਰਤੋਂ ਕਰਦਿਆਂ ‘ਤਹਿਰੀਕੇ ਇਨਸਾਫ ਦੇ ਮੁਖੀ ਇਮਰਾਨ ਖਾਨ ਨੂੰ ਨੋਟਿਸ ਭੇਜਿਆ ਸੀ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply