ਕੈਨੇਡਾ ਜਾਣ ਦੇ ਚਾਹਵਾਨ ਜਰੂਰ ਪੜ੍ਹੋ ਇਹ ਖਬਰ, ਹੋਵੇਗਾ ਫਾਇਦਾ

 

ਓਟਾਵਾ- ਕੈਨੇਡਾ ਸਰਕਾਰ ਕੈਨੇਡਾ ‘ਚ ਕੰਮ ਕਰਨ ਵਾਲੇ ਚਾਹਵਾਨ ਵਰਕਰਾਂ ਲਈ ਨਵੇਂ ਵੀਜ਼ਾ ਪ੍ਰੋਗਰਾਮ ਲੈ ਕੇ ਆਈ ਹੈ। ਜਿਸਦੇ ਤਹਿਤ 12 ਜੂਨ ਤੋਂ ਨਵੇਂਗਲੋਬਲ ਸਕਿਲਜ਼ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪ੍ਰੋਗਰਾਮ ਰਾਹੀਂ ਵੱਡੀਆਂ ਕੰਪਨੀਆਂ ਵਿਦੇਸ਼ਾਂ ਤੋਂ ਯੋਗ ਵਿਅਕਤੀਆਂ ਨੂੰ ਕੰਮ ਲਈਕੈਨੇਡਾ ਮੰਗਵਾ ਸਕਣਗੀਆਂ। ਇਹ 24 ਮਹੀਨਿਆਂ ਦਾ ਪਾਇਲਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਅਧੀਨ ਵਿਦੇਸ਼ੀ ਵਰਕਰ ਹੇਠ ਲਿਖੀਆਂ ਕੰਪਨੀਆਂ ਅਤੇ ਕੰਮਾਂਲਈ ਅਪਲਾਈ ਕਰ ਸਕਣਗੇ।

 result for canada visa

ਗਲੋਬਲ ਸਕਿਲਜ਼ ਵੀਜ਼ਾ ਪ੍ਰੋਗਰਾਮ ਅਧੀਨ ਅਪਲਾਈ ਕਰਨ ਲਈ ਕੰਮਾਂ ਦੀ ਸੂਚੀ

 1. ਸਾਫਟਵੇਅਰ ਇੰਜੀਨੀਅਰਸ ਐਂਡ ਡਿਜ਼ਾਈਨਰਜ਼
 2. ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ ਇੰਜ਼ੀਨੀਅਰਿੰਗ ਟੈਕਨਾਲੋਜੀਸ ਐਂਡ ਟੈਕਨੀਕਸ
 3. ਇਨਫਾਰਮੇਸ਼ਨ ਸਿਸਟਮ ਐਨਾਲਿਸਟਸ ਅਤੇ ਕਨਸਲਟੈਂਟਸ
 4. ਡਿਜੀਟਲ ਮੀਡੀਆ ਐਂਡ ਡਿਜ਼ਾਈਨ
 5. ਕੰਪਿਊਟਰ ਐਂਡ ਇਨਫਾਰਮੇਸ਼ਨ ਸਿਸਟਮ ਮੈਨੇਜਰਸ
 6. ਕੰਪਿਊਟਰ ਪ੍ਰੋਗਰਾਮਰਜ਼ ਐਂਡ ਇੰਟਰਐਕਵਿਟ ਮੀਡੀਆ ਡੈਵਲਪਰਸ
 7. ਵੈੱਬ ਡਿਜ਼ਾਈਨਰਜ਼ ਐਂਡ ਡੈਵਲਪਰਜ਼
 8. ਕੰਪਿਊਟਰ ਇੰਜੀਨੀਅਰਜ਼ (ਸਾਫਟਵੇਅਰ ਇੰਜੀਨੀਅਰਸ ਅਤੇ ਡਿਜ਼ਾਈਨਰਾਂ ਨੂੰ ਛੱਡ ਕੇ)
 9. ਇਨਫਾਰਮੇਸ਼ਨ ਸਿਸਟਮ ਟੈਸਟਿੰਗ ਟੈਕਨੀਕਸ
 10. ਡਾਟਾਬੇਸ ਐਨਾਲਿਸਟਸ ਐਂਡ ਡਾਟਾ ਐਡਮਿਨਸਟ੍ਰੇਟਰਸ

ਇਸ ਸੂਚੀ ‘ਚ ਸ਼ਾਮਲ ਕੰਮਾਂ ਦੇ ਇਲਾਵਾ ਹੋਰ ਕੰਮਾਂ, ਜਿਨ੍ਹਾਂ ਲਈ ਕੰਪਨੀਆਂ ਨੂੰ ਕੈਨੇਡਾ ਤੋਂ ਵਰਕਰ ਨਹੀਂ ਮਿਲ ਰਹੇ, ਉਨ੍ਹਾਂ ਲਈ ਵੀ ਕੰਪਨੀਆਂ ਵਿਦੇਸ਼ਾਂ ਤੋਂਵਰਕਰ ਮੰਗਵਾ ਸਕਦੀਆਂ ਹਨ।

 

ਇਹ ਹਨ ਗਲੋਬਲ ਸਕਿਲਜ਼ ਵੀਜ਼ਾ ਪ੍ਰੋਗਰਾਮ ਲਈ ਯੋਗ ਕੰਪਨੀਆਂ

 1. ਵੈਨ ਇਨੋਵੇਸ਼ਨ
 2. ਓਨਟਾਰੀਓ ਮਨਿਸਟ੍ਰੀ ਆਫ ਇਕਨਾਮਿਕ ਗ੍ਰੋਥ ਐਂਡ ਡੈਵਲਪਮੈਂਟ
 3. ਓਨਟਾਰੀਓ ਮਨਿਸਟ੍ਰੀ ਆਫ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ
 4. ਕਮਿਊਨੀਟੈੱਕ ਕਾਰਪੋਰੇਸ਼ਨ
 5. ਕੌਂਸਲ ਆਫ ਕੈਨੇਡੀਅਨ ਇਨੋਵੇਟਰਸ
 6. ਫੈਡਰਲ ਇਕਨਾਮਿਕ ਡੈਵਲਪਮੈਂਟ ਏਜੰਸੀ ਫਾਰ ਸਾਊਧਰਨ ਓਨਟਾਰੀਓ
 7. ਗਲੋਬਲ ਅਫੇਅਰਜ਼ ਆਫ ਕੈਨੇਡਾਜ਼ ਟਰੇਡ ਕਮਿਸ਼ਨਰ ਸਰਵਿਸ
 8. ਆਈ. ਸੀ. ਟੀ. ਮੈਨੀਟੋਬਾ
 9. ਇਨੋਵੇਸ਼ਨ, ਸਾਇੰਸ, ਇਕਨਾਮਿਕ ਡੈਵਲਪਮੈਂਟ ਕੈਨੇਡਾ
 10. ਮਾਰਸ ਡਿਸਕਵਰੀ ਡਿਸਟ੍ਰਿਕਟ
 11. ਨੈਸ਼ਨਲ ਰਿਸਰਚ ਕੌਂਸਲ— ਇੰਡਸਟ੍ਰੀਅਲ ਰਿਸਰਚ ਅਸਿਸਟੈਂਸ ਪ੍ਰੋਗਰਾਮ
 12. ਬਿਜ਼ਨੈੱਸ ਡੈਵਲਪਮੈਂਟ ਬੈਂਕ ਆਫ ਕੈਨੇਡਾ
 13. ਬੀ. ਸੀ. ਟੈੱਕ ਐਸੋਸੀਏਸ਼ਨ
 14. ਅਟਲਾਂਟਿਕ ਕੈਨੇਡਾ ਓਪਰਚਿਊਨਿਟੀਜ਼ ਏਜੰਸੀ

ਇਨ੍ਹਾਂ ਤੋਂ ਬਿਨਾਂ ਹੋਰ ਕੰਪਨੀਆਂ ਵੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋ ਸਕਦੀਆਂ ਹਨ। ਪਰ ਇਸ ਲਈ ਕੰਪਨੀਆਂ ਨੂੰ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਦੀਆਂਬਿਜ਼ਨੈੱਸ ਸੰਬੰਧੀ ਵਰਕਰਾਂ ਦੀਆਂ ਲੋੜਾਂ ਕੈਨੇਡਾ ‘ਚ ਸਥਿਤ ਵਰਕਰਾਂ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਉਨ੍ਹਾਂ ਨੂੰ ਵਿਦੇਸ਼ੀ ਵਰਕਰਾਂ ਦੀ ਲੋੜ ਹੈ।

 result for canada visa

Share on Facebook25Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply