ਅਫਵਾਹਾਂ ਉੱਤੇ ਕੇਂਦਰ ਸਰਕਾਰ ਦਾ ਬਿਆਨ, 1 ਜੁਲਾਈ ਨੂੰ ਹੀ ਲਾਗੂ ਹੋਵੇਗਾ GST

ਅਫਵਾਹਾਂ ਉੱਤੇ ਕੇਂਦਰ ਸਰਕਾਰ ਦਾ ਬਿਆਨ, 1 ਜੁਲਾਈ ਨੂੰ ਹੀ ਲਾਗੂ ਹੋਵੇਗਾ GST

1 ਜੁਲਾਈ ਤੋਂ ਸਰਕਾਰ ਪੂਰੇ ਦੇਸ਼ ਵਿੱੱਚ ਜੀਐਸਟੀ ਲਾਗੂ ਹੋਣ ਜਾ ਰਿਹਾ ਹੈ। ਇਸਦੇ ਲਈ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ GST ਨੂੰ ਪਾਸ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਹ 1 ਜੁਲਾਈ ਨੂੰ ਹੀ ਲਾਗੂ ਹੋਵੇਗਾ। ਸਰਕਾਰ ਨੇ ਲੋਕਾਂ ਨੂੰ ਅਫਵਾਹਾਂ ਉੱਤੇ ਧਿਆਨ ਨਾ ਦੇਣ ਲਈ ਕਿਹਾ ਹੈ। ਜਿਨ੍ਹਾਂ ਅਫਵਾਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਨਵੀਂ ਕਰ ਪ੍ਰਣਾਲੀ ਨੂੰ ਕੁੱਝ ਹੋਰ ਦਿਨਾਂ ਲਈ ਟਾਲਿਆ ਜਾ ਸਕਦਾ ਹੈ।

ਵਿੱਤ ਮੰਤਰਾਲੇ ਨੇ ਕਿਹਾ ਕਿ 1 ਜੁਲਾਈ ਤੋਂ ਇਸ ਇਤਿਹਾਸਕ ਸਿਸਟਮ ਨੂੰ ਲਾਗੂ ਕਰਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਵਿੱਤ ਮੰਤਰੀ ਅਰੁਣ ਜੇਟਲੀ ਦੀ ਪ੍ਰਧਾਨਗੀ ਵਾਲੀ ਜੀਐਸਟੀ ਕਾਉਂਸਿਲ ਨੇ ਪਿਛਲੇ ਤਿੰਨ ਹਫਤਿਆਂ ‘ਚ 1,200 ਵਸਤੂਆਂ ਅਤੇ 500 ਸਰਵਿਸਿਜ਼ ਉੱਤੇ ਟੈਕਸ ਦੀਆਂ ਦਰਾਂ ਤੈਅ ਕਰ ਦਿੱਤੀਆਂ ਹਨ। ਕਾਉਂਸਿਲ ਨੇ ਸਾਰੀਆਂ ਸਰਵਿਸਿਜ਼ ਅਤੇ ਵਸਤੂਆਂ ਨੂੰ 5,12,18 ਅਤੇ 28 ਪਰਸੈਂਟ ਦੇ ਟੈਕਸ ਸਲੈਬ ਵਿੱਚ ਰੱਖਿਆ ਹੈ।

ਪੱਛਮ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਵੀ GST  ਨੂੰ ਕੁੱਝ ਦਿਨਾਂ ਲਈ ਟਾਲਣ ਦਾ ਦਾ ਪ੍ਰਸਤਾਵ ਦਿੱਤਾ ਸੀ। ਮੰਗਲਵਾਰ ਨੂੰ ਵਿੱਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ, ਭਾਰਤ ਸਰਕਾਰ ਇਹ ਸਪੱਸ਼ਟ ਕਰਦੀ ਹੈ ਕਿ GST  ਨੂੰ 1 ਜੁਲਾਈ, 2017 ਤੋਂ ਹੀ ਲਾਗੂ ਕੀਤਾ ਜਾਵੇਗਾ। ਸੂਬਾ ਸਰਕਾਰਾਂ ਦੇ ਨਾਲ ਮਿਲਕੇ ਸੈਂਟਰਲ ਬੋਰਡ ਆਫ ਐਕਸਾਈਜ ਐਂਡ ਕਸਟਮਸ ਨੇ ਹਰ ਵਪਾਰੀ ਤੱਕ ਪਹੁੰਚਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਧਾ ਦਿੱਤੀਆਂ ਹਨ।
ਮਾਮਲਾ ਸਕੱਤਰ ਹੰਸਮੁਖ ਨੇ ਟਵੀਟ ਕਰਕੇ ਕਿਹਾ, ਜੀਐਸਟੀ ਲਾਗੂ ਕਰਨ ਵਿੱਚ ਦੇਰੀ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਗਲਤ ਹਨ। ਕ੍ਰਿਪਾ ਕਰਕੇ, ਇਨ੍ਹਾਂ ਅਫਵਾਹਾਂ ‘ਤੇ ਨਾ ਦਿੱੱਤਾ ਜਾਵੇ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply