ਸਿੱਖ ਕੌਮ ਕਦੇ ਵੀ ਗਾਂਧੀ ਪਰਿਵਾਰ ਨੂੰ ਸਿਰੋਪਾਉ ਨਹੀਂ ਦੇਵੇਗੀ: ਬਡੂੰਗਰ

ਸਿੱਖ ਕੌਮ ਕਦੇ ਵੀ ਗਾਂਧੀ ਪਰਿਵਾਰ ਨੂੰ ਸਿਰੋਪਾਉ ਨਹੀਂ ਦੇਵੇਗੀ: ਬਡੂੰਗਰ

ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ ‘ਸਰਬਸਾਂਝੀਵਾਲਤਾ’ ਦਾ ਸੰਦੇਸ਼ ਦੇਣ ਵਾਲੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਦੇ ਵੀ ਸਿਰੋਪਾਉ ਨਹੀਂ ਦਿੱਤਾ ਜਾਵੇਗਾ। ਕਿਉਂਕਿ ”ਜੂਨ 1984 ‘ਚ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਦੋਵੇਂ ਇਮਾਰਤਾਂ ਨੂੰ ਢਹਿ ਢੇਰੀ ਕਰਨ ਦੇ ਨਾਲ ਮਰਿਯਾਦਾ ਦੀ ਬੇਅਦਬੀ ਅਤੇ ਇਤਿਹਾਸਕ ਖਜ਼ਾਨਾ ਲੁੱਟਣ ਦੇ ਦੁਖਾਂਤ ਨੂੰ ਅੰਜਾਮ ਦਿੱਤਾ ਸੀ।”

ਉਨਾਂ ਕਿਹਾ ਕਿ ਇਸੇ ਕਰਕੇ ਬੀਤੇ ਦਿਨੀਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਇੰਦਰਾ ਗਾਂਧੀ ਦੇ ਪੋਤਰੇ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਉ ਨਹੀਂ ਦਿੱਤਾ ਗਿਆ ਅਤੇ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਨੇ ਕੋਈ ਗੁਸਤਾਖੀ ਨਹੀਂ ਕੀਤੀ। ਉਨਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਉਸ ਦੁਖਾਂਤ ਨੂੰ ਭੁਲਾ ਨਹੀਂ ਸਕੇਗੀ। ਰਾਹੁਲ ਗਾਂਧੀ ਜੂਨ 1984 ਦੀ ਬਰਸੀ ਮਨਾਉਣ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ।

ਜਿਸ ਦੌਰਾਨ ਉਨਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਉ ਨਹੀਂ ਦਿੱਤਾ ਗਿਆ। ਉਂਝ ਰਸਮ ਮੁਤਾਬਕ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਹਰ ਵੱਡੇ ਸਿਆਸੀ ਆਗੂ ਨੂੰ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਵੱਲੋਂ ਸਿਰੋਪਾਉ ਭੇਂਟ ਕੀਤਾ ਜਾਂਦਾ ਹੈ।

ਹਾਲਾਂਕਿ ਸਿੱਖ ਇਤਿਹਾਸ ਤੇ ਰਵਾਇਤਾਂ ਮੁਤਾਬਕ ਸਿਰੋਪਾਉ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਦੀ ਬਖਸ਼ਿਸ਼ ਹੈ। ਇਹ ਧਰਮ, ਸਮਾਜ ਜਾਂ ਮਨੁੱਖਤਾ ਵਾਸਤੇ ਕੋਈ ਨੇਕ ਕਾਰਜ ਕਰਨ ਬਦਲੇ ਕੇਸਰੀ ਰੰਗ ਦੇ ਕੱਪੜੇ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਂਦਾ ਹੈ। ਪਰ ਅਜੋਕੇ ਸਮੇਂ ਵਿੱਚ ਸਿਰੋਪਾਉ ਦੀ ਰਾਜਨੀਤਕ ਹਥਿਆਰ ਵਜੋਂ ਖੂਬ ਦੁਰਵਰਤੋਂ ਹੋ ਰਹੀ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply