Latest Update

ਸਮਰ ਕੈਂਪ ਸਮਾਪਤ, ਬੱਚੇ ਕੀਤੇ ਸਨਮਾਨਿਤ

ਸਮਰ ਕੈਂਪ ਸਮਾਪਤ, ਬੱਚੇ ਕੀਤੇ ਸਨਮਾਨਿਤ
local news

ਸਮਰ ਕੈਂਪ ਸਮਾਪਤ, ਬੱਚੇ ਕੀਤੇ ਸਨਮਾਨਿਤ

ਹਰਜੋਤ ਸਿੰਘ ਅਰੋੜਾ, ਲੁਧਿਆਣਾ : ਦਸਮੇਸ਼ ਅਕੈਡਮੀ, ਲੁਧਿਆਣਾ ਤੇ ਗੁਰਦੁਆਰਾ ਪ੫ਬੰਧਕ ਕਮੇਟੀ ਭਗਤ ਚੇਤ ਰਾਮ ਫੀਲਡਗੰਜ ਲੁਧਿਆਣਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ 12 ਦਿਨ ਦਾ ਸਮਰ ਕੈਂਪ ਲਗਾਇਆ ਗਿਆ ਜਿਸ ‘ਚ ਛੋਟੀ-ਛੋਟੀ ਉਮਰ ਦੇ 250 ਤੋਂ ਵੱਧ ਬੱਚਿਆਂ ਨੇ ਭਾਗ ਲਿਆ।

ਕੈਂਪ ‘ਚ ਬੱਚਿਆਂ ਨੂੰ ਦਸਤਾਰ ਸਿਖਲਾਈ, ਗੁਰਮਤਿ ਸਿਖਲਾਈ, ਸ਼ਬਦ ਕੀਰਤਨ, ਕਥਾ ਆਦਿ ਦੀ ਸਿਖਲਾਈ ਦਿੱਤੀ ਗਈ ਜਿਸ ‘ਚ ਬੱਚਿਆਂ ਲਈ ਰੋਜ਼ਾਨਾ ਫਲ, ਚਾਹ ਤੇ ਲੰਗਰ ਆਦਿ ਦਾ ਪ੫ਬੰਧ ਕੀਤਾ ਗਿਆ। ਸਮਾਪਤੀ ਉਪਰੰਤ ਦਸਤਾਰਬੰਦੀ ਤੇ ਕਥਾ ਕੀਰਤਨ ਦੇ ਮੁਕਾਬਲੇ ਕਰਵਾਏ ਗਏ ਅਤੇ ਸਾਰੇ ਬੱਚਿਆਂ ਨੂੰ ਯਾਦਗਾਰੀ ਮੋਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਕਮੇਟੀ ਦੇ ਚੇਅਰਮੈਨ ਗੁਰਿੰਦਰ ਪਾਲ ਸਿੰਘ ਪੱਪੂ, ਪ੍ਰਧਾਨ ਦਵਿੰਦਰ ਸਿੰਘ ਕਾਲਾ, ਜਨਰਲ ਸਕੱਤਰ ਜਗਜੀਤ ਸਿੰਘ ਹੈਪੀ, ਜਸਬੀਰ ਸਿੰਘ ਦੂਆ ਤੇ ਗੁਰਦੀਪ ਸਿੰਘ ਪਿੰਕੀ ਨੇ ਸਮਾਗਮ ‘ਚ ਹਾਜ਼ਰੀ ਲਵਾਉਣ ਆਏ ਸਮਾਜ ਸੇਵਕ ਗੁਰਦੀਪ ਸਿੰਘ ਸ਼ੇਰਾ, ਚਰਨਜੀਤ ਸਿੰਘ, ਇੰਜੀਨੀਅਰ ਕਰਨਵੀਰ ਸਿੰਘ ਤੇ ਹੋਰਾਂ ਨੂੰ ਸਨਮਾਨਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com