ਭਿਆਨਕ ਸੜਕ ਹਾਦਸੇ ‘ਚ 3 ਦੀ ਮੌਤ, 5 ਜ਼ਖ਼ਮੀ  

ਭਿਆਨਕ ਸੜਕ ਹਾਦਸੇ ‘ਚ 3 ਦੀ ਮੌਤ, 5 ਜ਼ਖ਼ਮੀ  

ਜਲੰਧਰ: ਦੇਸ਼  ਦੇ ਰਾਸ਼ਟਰੀ ਮਾਰਗ ‘ਤੇ ਕਸਬਾ ਜੰਡਿਆਲੇ ਦੇ ਕੋਲ ਇੱਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਜਦੋਂ ਇੱਕ ਤੇਜ ਰਫ਼ਤਾਰ ਸਕਾਰਪੀਓ ਕਾਰ ਦਾ ਟਾਇਰ ਫਟ ਗਿਆ ਤਾਂ ਉਹ ਪਲਟ ਕੇ ਆਪਣੀ ਸੜਕ ਤੋਂ ਦੂਜੀ ਸੜਕ ਤੇ ਜਾ ਡਿੱਗੀ। ਇਹ ਹੀ ਨਹੀਂ ਜਦੋਂ ਇਹ ਕਾਰ ਪਲਟ ਕੇ ਦੂਜੀ ਸੜਕ ‘ਤੇ ਗਈ ਤਾਂ ਅੱਗੇ ਤੋਂ ਰਹੀ ਇੱਕ ਮਹਿੰਦਰਾ ਕਾਰ ਨਾਲ ਟਕਰਾ ਗਈ। ਇਸ ਹਾਦਸੇ ਨਾਲ ਦੋਨਾਂ ਕਾਰਾਂ ਦੀ ਬੁਰੀ ਹਾਲਤ ਹੋ ਗਈ ਸੀ।

 ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹੀ ਨਹੀਂ ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਗੱਡੀਆਂ  ਦੇ ਅੰਦਰ ਤੋਂ ਲਾਸ਼ਾਂ ਨੂੰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।ਲੋਕਾਂ ਦੁਆਰਾ ਇਸ ਹਾਦਸੇ ਦਾ ਕਾਰਨ ਤੇਜ ਰਫ਼ਤਾਰ ਵਾਹਨ ਦੱਸਿਆ ਗਿਆ ਹੈ।

ਇਸ ਹਾਦਸੇ ਵਿਚ 5 ਲੋਕ ਜਖਮੀ ਤੇ 3 ਦੀ ਮੌਤ ਹੋ ਗਈ। ਜਖ਼ਮੀ ਹੋਏ ਲੋਕਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਥੇ ਹੀ ਮੌਕੇ ਉੱਤੇ ਆਈ ਪੁਲਿਸ ਨੇ ਮਾਮਲੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply