ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਲੰਡਨ ਵਿੱਚ ਕ੍ਰਿਕਟ ਪ੍ਰੇਮੀਆਂ ਵੱਲੋਂ ਹੂਟਿੰਗ

ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਲੰਡਨ ਵਿੱਚ ਕ੍ਰਿਕਟ ਪ੍ਰੇਮੀਆਂ ਵੱਲੋਂ ਹੂਟਿੰਗ

VIJAY-MALLAYA-ANI-CHAMPIONSਲੰਡਨ, 11 ਜੂਨ, (ਪੋਸਟ ਬਿਊਰੋ)- ਭਾਰਤ ਵਿੱਚੋਂ ਭਗੌੜੇ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਕੱਲ੍ਹ ਜਦੋਂ ਓਵਲ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਾ ਮੈਚ ਦੇਖਣ ਪਹੁੰਚੇ ਤਾਂ ਲੋਕਾਂ ਨੇ ਹੂਟਿੰਗ ਕਰ ਦਿੱਤੀ। ਇਕ ਟੀ ਵੀ ਚੈਨਲ ਦੇ ਮੁਤਾਬਕ ਇਸ ਮੌਕੇ ਕੁਝ ਲੋਕਾਂ ਨੇ ਸਟੇਡੀਅਮ ਦੇ ਬਾਹਰ ਵਿਜੇ ਮਾਲਿਆ ਦੀ ਚੋਖੀ ਹੂਟਿੰਗ ਕੀਤੀ। ਪਤਾ ਲੱਗਾ ਹੈ ਕਿ ਜਿਸ ਸਮੇਂ ਵਿਜੇ ਮਾਲਿਆ ਸਟੇਡੀਅਮ ਦੇ ਬਾਹਰ ਪਹੁੰਚੇ ਤਾਂ ਲੋਕਾਂ ਨੇ ‘ਅਰੇ ਚੋਰ ਗਿਆ ਚੋਰ‘ ਕਹਿ ਕੇ ਉਸ ਦੇ ਵੱਲ ਇਸ਼ਾਰੇ ਕੀਤੇ। ਵਿਜੇ ਮਾਲਿਆ ਨੇ ਭੀੜ ਨੂੰ ਇਸ ਗੱਲ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇ ਦੋਵੇਂ ਮੈਚ ਦੇਖਣ ਲਈ ਵੀ ਵਿਜੇ ਮਾਲਿਆ ਪਹੁੰਚੇ ਸਨ। ਸ਼੍ਰੀਲੰਕਾ ਨਾਲ ਮੈਚ ਤੋਂ ਬਾਅਦ ਇਕ ਨਿਊਜ਼ ਚੈਨਲ ਨੇ ਸਟੇਡੀਅਮ ਦੇ ਬਾਹਰ ਜਦੋਂ ਮਾਲਿਆ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਬਾਰੇ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਦੇਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕ੍ਰਿਕਟ ਪ੍ਰਸ਼ੰਸਕ ਹਨ ਅਤੇ ਸਿਰਫ ਮੈਚ ਦਾ ਮਜ਼ਾ ਲੈਣ ਆਏ ਹਨ। ਆਪਣੇ ਟਵਿਟਰ ਅਕਾਊਂਟ ਤੋਂ ਮਾਲਿਆ ਨੇ ਮੈਚ ਤੋਂ ਬਾਅਦ ਕਈ ਟਵੀਟ ਰੀ-ਟਵੀਟ ਵੀ ਕੀਤੇ ਸਨ।
ਇਸ ਤੋਂ ਪਹਿਲਾਂ ਬਰਮਿੰਘਮ ਵਿੱਚ ਵਿਜੇ ਮਾਲਿਆ ਦੀ ਸੁਨੀਲ ਗਾਵਸਕਰ ਨਾਲ ਇਕ ਫੋਟੋ ਸੋਸ਼ਲ ਮੀਡੀਆ ਵਿੱਚ ਕਾਫੀ ਵਾਇਰਲ ਹੋਈ ਸੀ। ਇਸ ਫੋਟੋ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਰਮਿੰਘਮ ਦੇ ਭਾਰਤ-ਪਾਕਿ ਮੈਚ ਦੌਰਾਨ ਉਹ ਸੁਨੀਲ ਗਾਵਸਕਰ ਨੂੰ ਮਿਲੇ ਸਨ। ਇਸ ਬਾਰੇ ਨਾ ਗਾਵਸਕਰ ਅਤੇ ਨਾ ਵਿਜੇ ਮਾਲਿਆ ਨੇ ਆਪਣੇ ਵੱਲੋਂ ਹੁਣ ਤੱਕ ਕੋਈ ਪੁਸ਼ਟੀ ਕੀਤੀ ਹੈ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply