ਬਰੈਂਪਟਨ ਵਾਸੀ ਸਿਟੀ ਹਾਲ ਮਾਮਲਿਆਂ ਵਿੱਚ ਦਿਲਚਸਪੀ ਲੈਣ: ਗੁਰਪ੍ਰੀਤ ਢਿੱਲੋਂ

Gurpreet Dhillonਬਰੈਂਪਟਨ ਪੋਸਟ ਬਿਉਰੋ: ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਆਖਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਅਤੇ ਦਿਲਚਸਪੀ ਲੈਣ ਦੀ ਲੋੜ ਹੈ ਕਿ ਉਹਨਾਂ ਦੇ ਸ਼ਹਿਰ ਦੀ ਕਾਉਂਸਲ ਅਤੇ ਸਿਟੀ ਸਟਾਫ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ।

ਪੰਜਾਬੀ ਪੋਸਟ ਨੂੰ ਭੇਜੇ ਗਏ ਇੱਕ ਲਿਖਤੀ ਹੁੰਗਾਰੇ ਵਿੱਚ ਗੁਰਪ੍ਰੀਤ ਢਿੱਲੋਂ ਨੇ ਕਿਹਾ ਹੈ ਕਿ ਸਮੇਂ ਦੀ ਲੋੜ ਹੈ ਕਿ ਪਰਵਾਸੀਆਂ ਦੀ ਭਰਮਾਰ ਵਾਲੇ ਬਰੈਂਪਟਨ ਦਾ ਪ੍ਰਸ਼ਾਸ਼ਨ ਲੋੜੀਂਦੇ ਕਦਮ ਚੁੱਕ ਕੇ ਅਜਿਹਾ ਸਿਸਟਮ ਪੈਦਾ ਕਰੇ ਜੋ ਪੱਖਪਾਤ ਤੋਂ ਰਹਿਤ ਹੋਵੇ ਅਤੇ ਯੋਗਤਾ ਦੇ ਆਧਾਰ ਉੱਤੇ ਅਜਿਹੇ ਨਿਪੁੰਨ ਸਟਾਫ ਨੂੰ ਭਰਤੀ ਕੀਤਾ ਜਾਵੇ ਜੋ ਸ਼ਹਿਰ ਵਾਸੀਆਂ ਦੀਆਂ ਲੋੜਾਂ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੋਵੇ।

ਸ੍ਰੀ ਢਿੱਲੋਂ ਨੇ ਕਿਹਾ ਕਿ ਉਸਦਾ ਵਿਸ਼ਵਾਸ਼ ਹੈ ਕਿ ਸਿਟੀ ਹਾਲ ਦੇ ਸਟਾਫ ਅਤੇ ਕਾਉਂਸਲ ਵਿੱਚ ਸਹੀ ਨੁਮਾਇੰਦਗੀ ਦੀ ਘਾਟ ਹੈ। ਉਹਨਾਂ ਅੱਗੇ ਕਿਹਾ ਕਿ ਸਿਟੀ ਪ੍ਰਸ਼ਾਸ਼ਨ ਸਟਾਫ ਭਰਤੀ ਨੂੰ ਸਹੀ ਅਤੇ ਵਿਭਿੰਨਤਾ ਪੂਰਣ ਬਣਾਉਣ ਲਈ ਕਦਮ ਚੁੱਕ ਰਿਹਾ ਹੈ ਜਿਸਦੇ ਨਤੀਜਿਆਂ ਦਾ ਉਹਨਾਂ ਨੂੰ ਇੰਤਜ਼ਾਰ ਹੈ।

ਸ੍ਰੀ ਢਿੱਲੋਂ ਨੇ ਇਹ ਵੀ ਕਿਹਾ ਕਿ ਬਰੈਂਪਟਨ ਵਾਸੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਉਹ ਆਪਣੀਆਂ ਆਸਾਂ ਨੂੰ ਪੂਰਾ ਕਰਨ ਵਾਲੇ ਕਾਉਂਸਲਰ ਚੁਣ ਸੱਕਣ ਜਿਹੜੇ ਕਮਿਊਨਿਟੀ ਨੂੰ ਜਾਣਦੇ ਹੋਣ।

ਚੇਤੇ ਰਹੇ ਕਿ ਪੀਲ ਡਾਟਾ ਸੈਂਟਰ ਮੁਤਾਬਕ ਬਰੈਂਪਟਨ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਖਾਸ ਕਰਕੇ ਪੰਜਾਬੀ ਦੀ ਵੱਡੀ ਗਿਣਤੀ ਹੋਰ ਨਸਲੀ ਭਾਈਚਾਰਿਆਂ ਦੇ ਮੁਕਾਬਲੇ 75% ਹੈ। ਇਸ ਭਾਈਚਾਰੇ ਦੀ ਕਾਉਂਸਲ ਅਤੇ ਸਟਾਫ ਵਿੱਚ ਨਫ਼ਰੀ ਬਹੁਤ ਘੱਟ ਹੈ ਜਿਸ ਕਾਰਣ ਕਮਿਊਨਿਟੀ ਦੇ ਮਸਲੇ ਸਹੀ ਪਲੇਟਫਾਰਮ ਉੱਤੇ ਉਠਾਏ ਜਾਣ ਵਿੱਚ ਦਿੱਕਤ ਆਉਂਦੀ ਹੈ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply