ਨਸ਼ਾ ਤਸਕਰੀ: ਮੇਰੇ ‘ਤੇ ਕਿਕਲੀ ਪਾਉਣ ਵਾਲੇ ਭਗਵੰਤ ਮਾਨ ਹੁਣ ਚੁੱਪ ਕਿਉਂ ਹਨ? ਹਰਸਿਮਰਤ ਬਾਦਲ

ਨਸ਼ਾ ਤਸਕਰੀ: ਮੇਰੇ ‘ਤੇ ਕਿਕਲੀ ਪਾਉਣ ਵਾਲੇ ਭਗਵੰਤ ਮਾਨ ਹੁਣ ਚੁੱਪ ਕਿਉਂ ਹਨ? ਹਰਸਿਮਰਤ ਬਾਦਲ


June 12, 2017 | By (Panjabi News Team)ਚੰਡੀਗੜ੍ਹ: ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ‘ਚ ਨਸ਼ੇ ਲਈ ਸਾਨੂੰ ਬਦਨਾਮ ਕਰਨ ਵਾਲੇ ਕੈਪਟਨ ਹੁਣ ਮੇਰੇ ਪਰਿਵਾਰ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੇ।

‘ਸਭ ਦਾ ਸਾਥ ਸਭ ਦਾ ਵਿਕਾਸ’ ਪ੍ਰੋਗਰਾਮ ‘ਚ ਹਿੱਸਾ ਲੈਣ ਆਈ ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਨੂੰ ਪੁੱਛਿਆ ਕਿ ਚਾਰ ਹਫ਼ਤਿਆਂ ‘ਚ ਨਸ਼ਾ ਬੰਦ ਕਰਨ ਦਾ ਦਾਅਵਾ ਕਰਨ ਵਾਲੇ ਦੱਸਣ ਕਿ ਹੁਣ ਤਾਂ ਸਰਕਾਰ ਬਣੇ ਨੂੰ 80 ਦਿਨ ਤੋਂ ਵੱਧ ਹੋ ਚੁੱਕੇ ਹਨ ਪਰ ਇਕ ਵੀ ਵੱਡਾ ਸਮੱਗਲਰ ਫੜਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨੂੰ ਲੈ ਕੇ ਮੇਰੀ ਕਿਕਲੀ ਪਾਉਣ ਵਾਲੇ ਭਗਵੰਤ ਮਾਨ ਹੁਣ ਚੁੱਪ ਕਿਉਂ ਹਨ? ਕੀ ਪੰਜਾਬ ‘ਚ ਹੁਣ ਨਸ਼ਾ ਨਹੀਂ ਵਿਕ ਰਿਹਾ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਹੁਣ ਪੰਜਾਬ ਦੀ ਜਨਤਾ ਹੀ ਦੇਖ ਲਵੇ ਕਿ ਭਗਵੰਤ ਮਾਨ ਨੂੰ ਹੁਣ ਕੈਪਟਨ ਦੀ ਕਿਕਲੀ ਯਾਦ ਨਹੀਂ ਆਉਂਦੀ। ਨਸ਼ੇ ਤੋਂ ਅਲਾਵਾ ਬੇਅਦਬੀ ਦੀਆਂ ਘਟਨਾਵਾਂ ਹੁਣ ਵੀ ਪੰਜਾਬ ‘ਚ ਹੋ ਰਹੀਆਂ ਹਨ ਕਾਂਗਰਸ ਸਣੇ ਵਿਰੋਧੀ ਧਿਰ ਵੀ ਚੁੱਪ ਹੈ।

ਹਰਸਿਮਰਤ ਬਾਦਲ ਬਠਿੰਡਾ 'ਚ ਪ੍ਰੈਸ ਕਾਨਫਰੰਸ ਦੌਰਾਨ

ਹਰਸਿਮਰਤ ਬਾਦਲ ਬਠਿੰਡਾ ‘ਚ ਪ੍ਰੈਸ ਕਾਨਫਰੰਸ ਦੌਰਾਨ

ਹਰਸਿਮਰਤ ਬਾਦਲ ਨੇ ਕੈਪਟਨ ਨੂੰ ਪੁੱਛਿਆ ਕਿ ਉਹ ਚੋਣਾਂ ਵੇਲੇ ਪਾਕਿਸਤਾਨੀਆਂ ਦੇ ਸਿਰ ਕੱਟ ਕੇ ਲਿਆਉਣ ਦੀਆਂ ਗੱਲਾਂ ਕਰਦੇ ਨਹੀਂ ਸੀ ਥੱਕਦੇ ਅਤੇ ਹੁਣ ਪਾਕਿਸਤਾਨੀਆਂ ਨੂੰ ਹੀ ਪੰਜਾਬ ਦੇ ਮਹਿਮਾਨ ਬਣਾਈ ਕਿਉਂ ਬੈਠੇ ਹਨ? ਕੀ 80 ਦਿਨਾਂ ‘ਚ ਹੁਣ ਤਕ ‘ਉਨ੍ਹਾਂ ਦੀ ਸੇਵਾ’ ਹੀ ਪੂਰੀ ਨਹੀਂ ਹੋਈ।

ਮਨਪ੍ਰੀਤ ਬਾਦਲ ਬਾਰੇ ਹਰਸਿਮਰਤ ਨੇ ਕਿਹਾ ਕਿ ਉਸਨੂੰ ਹਮੇਸ਼ਾ ਖਜ਼ਾਨਾ ਖਾਲੀ ਹੀ ਵਿਖਾਈ ਦਿੰਦਾ ਹੈ। ਜਦੋਂ ਸਾਡੀ ਸਰਕਾਰ ‘ਚ ਸਨ ਤਦ ਵੀ ਅਤੇ ਜਦੋਂ ਕਾਂਗਰਸ ‘ਚ ਹਨ ਤਾਂ ਹੁਣ ਵੀ। ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਕਿ ਜੇਕਰ ਖਜ਼ਾਨਾ ਖਾਲੀ ਸੀ ਤਾਂ ਅਸੀਂ ਇੰਨੇ ਵਿਕਾਸ ਦੇ ਕੰਮ ਕਿਵੇਂ ਕਰਵਾ ਦਿੱਤੇ।

ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਜਿਥੇ ਪਹਿਲਾਂ ਇਕ ਵਜ਼ੀਰ ਪਹਿਲਾਂ ਹੀ ਸਵਾਲਾਂ ਦੇ ਘੇਰੇ ‘ਚ ਆ ਗਿਆ ਸੀ ਪਰ ਹੁਣ ਬਠਿੰਡਾ ਤੋਂ ਵਿਧਾਇਕ ਤੇ ਮੌਜੂਦਾ ਵਿੱਤ ਮੰਤਰੀ ਵੀ ਆਪਣੇ ਨੇੜਲਿਆਂ ਨੂੰ ਵਕਫ਼ ਬੋਰਡ ਦੀ ਥਾਂ ‘ਤੇ ਨਾਜਾਇਜ਼ ਕਬਜ਼ੇ ਕਰਵਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਭਾਜਪਾ ਪੰਜਾਬ ਦੀ ਵਾਈਸ ਪ੍ਰਧਾਨ ਅਚਰਨਾ ਦੱਤ ਵੀ ਹਾਜ਼ਰ ਸਨ।Tweet

Related Topics: Bhagwant Maan, Captain Amrinder Singh, Drugs and Politics, drugs issue in punjab, Harsimrat Badal, punjab congress, Shiromani Akali Dal (Badal)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply