Latest Update

ਦਿੱਲੀ ਮੈਟਰੋ ਦੇ ਜੇਬਕਤਰਿਆਂ ਵਿੱਚ ਨੱਬੇ ਫੀਸਦੀ ਔਰਤਾਂ

ਦਿੱਲੀ ਮੈਟਰੋ ਦੇ ਜੇਬਕਤਰਿਆਂ ਵਿੱਚ ਨੱਬੇ ਫੀਸਦੀ ਔਰਤਾਂ

ਦਿੱਲੀ ਮੈਟਰੋ ਦੇ ਜੇਬਕਤਰਿਆਂ ਵਿੱਚ ਨੱਬੇ ਫੀਸਦੀ ਔਰਤਾਂ

women pickpockets
ਨਵੀਂ ਦਿੱਲੀ, 11 ਜੂਨ ((ਪੰਜਾਬੀ ਰਿਪੋਟਰ ))- ਜੇ ਤੁਸੀਂ ਦਿੱਲੀ ਮੈਟਰੋ ਤੋਂ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪਿਛਲੇ ਪੰਜ ਮਹੀਨਿਆਂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਨੇ ਜਿਨ੍ਹਾਂ ਲੋਕਾਂ ਨੂੰ ਜੇਬ ਕੱਟਦੇ ਹੋਏ ਫੜਿਆ ਹੈ, ਉਨ੍ਹਾਂ ਵਿੱਚ ਨੱਬੇ ਫੀਸਦੀ ਔਰਤਾਂ ਹਨ।
ਸੀ ਆਈ ਐੱਸ ਐੱਫ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ 373 ਜੇਬਕਤਰਿਆਂ ਨੂੰ ਫੜਿਆ ਹੈ, ਜਿਨ੍ਹਾਂ ਵਿੱਚੋਂ 329 ਔਰਤਾਂ ਹਨ। ਇਸ ਫੋਰਸ ਦੇ ਡਿਪਟੀ ਕਮਾਂਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਵਿੱਚੋਂ ਦੋ ਮਹੀਨਿਆਂ ਦੌਰਾਨ ਜੇਬ ਕੱਟਣ ਦੀਆਂ ਜ਼ਿਆਦਾ ਘਟਨਾਵਾਂ ਹੋਈਆਂ ਹਨ, ਜਦ ਕਿ ਤਿੰਨ ਮਹੀਨਿਆਂ ਘੱਟ ਰਹੀਆਂ। ਮੈਟਰੋ ਨੂੰ ਦਿੱਲੀ ਦੀ ਲਾਈਫ ਲਾਈਨ ਮੰਨਿਆ ਜਾਂਦਾ ਹੈ। ਰੋਜ਼ ਇਸ ਵਿੱਚ 26 ਲੱਖ ਤੋਂ ਵੱਧ ਲੋਕ ਸਫਰ ਕਰਦੇ ਹਨ, ਪਰ ਇਨ੍ਹਾਂ ਜੇਬ ਕੱਟਣ ਵਾਲੀਆਂ ਔਰਤਾਂ ਦੇ ਨਿਸ਼ਾਨੇ ‘ਤੇ ਜ਼ਿਆਦਾਤਰ ਉਹ ਸਟੇਸ਼ਨ ਹੁੰਦੇ ਹਨ ਜਿੱਥੋਂ ਲੋਕ ਇੰਟਰਚੇਂਜ ਕਰਦੇ ਹਨ ਜਾਂ ਜਿੱਥੇ ਸਭ ਤੋਂ ਵੱਧ ਭੀੜ ਹੁੰਦੀ ਹੈ। ਜੇਬਕਤਰੀ ਦੀ ਸਭ ਤੋਂ ਵੱਧ ਘਟਨਾਵਾਂ ਰਾਜੀਵ ਚੌਕ, ਕਸ਼ਮੀਰੀ ਗੇਟ, ਸੈਂਟਰਲ ਸੈਕਟੇਰੀਏਟ, ਚਾਂਦਨੀ ਚੌਕ ਅਤੇ ਹੁੱਡਾ ਸਿਟੀ ਸੈਂਟਰ ਵਿਖੇ ਹੁੰਦੀਆਂ ਹਨ। ਇਹ ਔਰਤਾਂ ਚਲਾਕੀ ਭਰੇ ਢੰਗ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਹ ਆਪਣੇ ਨਾਲ ਛੋਟੇ ਬੱਚੇ ਲੈ ਕੇ ਮੈਟਰੋ ਵਿੱਚ ਚੜਦੀਆਂ ਹਨ ਤਾਂ ਕਿ ਸਾਹਮਣੇ ਵਾਲੇ ਦਾ ਧਿਆਨ ਭਟਕਾਇਆ ਜਾ ਸਕੇ। ਇੰਨਾ ਹੀ ਨਹੀਂ, ਸਾਹਮਣੇ ਵਾਲਿਆਂ ਦਾ ਧਿਆਨ ਗੱਲਾਂ ਵਿੱਚ ਲਾ ਕੇ ਜਾਂ ਫਿਰ ਦੂਸਰੇ ਤਰੀਕਿਆਂ ਨਾਲ ਭਟਕਾਉਣ ਦੀ ਵੀ ਪੂਰੀ ਕੋਸ਼ਿਸ਼ ਹੁੰਦੀ ਹੈ। ਸੀ ਆਈ ਐੱਸ ਐੱਫ ਡਿਪਟੀ ਕਮਾਂਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਕਈ ਵਾਰ ਜਵਾਨਾਂ ਨੇ ਇਨ੍ਹਾਂ ਨੂੰ ਫੜਿਆ, ਪਰ ਹਿਰਾਸਤ ਵਿੱਚ ਨਾ ਰੱਖ ਕੇ ਮੈਟਰੋ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਉਨ੍ਹਾਂ ਦੇ ਖਿਲਾਫ ਕੋਈ ਰਸਮੀ ਸ਼ਿਕਾਇਤ ਨਹੀਂ ਹੁੰਦੀ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com